
ਸ਼ਿਮਲਾ ਨਗਰ ਨਿਗਮ ਨੇ ਕੀਤਾ ਐਲਾਨ
ਸ਼ਿਮਲਾ : ਸ਼ਿਮਲਾ ਨਗਰ ਨਿਗਮ ਸ਼ਹਿਰ ਵਿਚ ਅਵਾਰਾ ਕੁੱਤਿਆਂ ਨੂੰ ਅਪਣਾਉਣ ਵਾਲੇ ਲੋਕਾਂ ਦੇ ਲਈ ਕਈਂ ਤਰ੍ਹਾਂ ਦੀ ਸਹੂਲਤਾਂ ਦੇਣ ਦੀ ਪੇਸ਼ਕਸ਼ ਕਰ ਰਿਹਾ ਹੈ। ਨਗਰ ਨਿਗਮ ਦੇ ਕਮਿਸ਼ਨਰ ਪੰਕਜ ਰਾਏ ਨੇ ਇਸ ਦੇ ਬਾਰੇ ਜਾਣਕਾਰੀ ਦਿੱਤੀ ਹੈ।
Tweet
ਉਨ੍ਹਾਂ ਨੇ ਕਿਹਾ ਕਿ ਅਸੀ ਅਵਾਰਾ ਕੁੱਤਿਆਂ ਨੂੰ ਗੋਦ ਲੈਣ ਵਾਲੇ ਲੋਕਾਂ ਦੇ ਲਈ ਮੁਫ਼ਤ ਪਾਰਕਿੰਗ,ਸਲਾਨਾ ਕੂੜੇ ਦੀ ਫ਼ੀਸ ਤੋਂ ਛੂਟ ਅਤੇ ਮੁਫ਼ਤ ਟੀਕਾ ਕਰਨ ਆਦਿ ਸੁਵਿਧਾਂ ਦੇਣ ਦੀ ਪੇਸ਼ਕਸ਼ ਕਰ ਰਹੇ ਹਨ।
Himachal Pradesh: Shimla Municipal Corporation is offering freebies to any resident who is adopting stray dogs in the city. Shimla municipal corporation commissioner Pankaj Rai says, "We're offering free parking slot, exemption from annual garbage fee, free vaccination etc"(7.12) pic.twitter.com/HfNnthxji5
— ANI (@ANI) December 8, 2019
ਸ਼ਿਮਲਾ ਨਗਰ ਨਿਗਮ ਕਮਿਸ਼ਨਰ ਪੰਕਜ ਰਾਏ ਨੇ ਦੱਸਿਆ ਕਿ ਇਨ੍ਹਾਂ ਵਿਚੋਂ ਦੋ ਯੋਜਨਾਵਾਂ ਹਨ। ਪਹਿਲਾਂ ਵਿਅਕਤੀਗਤ ਅਤੇ ਦੂਜੀ ਭਾਈਚਾਰਕਰ ਗੋਦ। ਉਨ੍ਹਾਂ ਨੇ ਦੱਸਿਆ ਕਿ ਵਿਅਕਤੀਗਤ ਤੌਰ 'ਤੇ ਗੋਦ ਲੈਣ ਦੇ ਅਧੀਨ ਹੁਣ ਤੱਕ ਲਗਭਗ 33 ਕੁੱਤਿਆਂ ਨੂੰ ਅਪਣਾਇਆ ਗਿਆ ਹੈ। ਅਜਿਹੇ ਲੋਕਾਂ ਨੂੰ ਸਹੂਲਤਾਂ ਪ੍ਰਦਾਨ ਕਰਾਉਣ ਦੇ ਲਈ ਨਗਰ ਨਿਗਮ ਉਨ੍ਹਾਂ ਨਾਲ ਸਮਝੌਤਾ ਪੱਤਰ 'ਤੇ ਦਸਤਖ਼ਤ ਕਰਾਵੇਗੀ। ਸ਼ਿਮਲਾ ਨਗਰ ਨਿਗਮ ਕਮਿਸ਼ਨਰ ਨੇ ਕਿਹਾ ਕਿ ਵਿਅਕਤੀਗਤ ਤੌਰ 'ਤੇ ਗੋਦ ਲੈਣ ਦੇ ਮਾਮਲੇ ਵਿਚ ਵੀ ਪਰਿਵਾਰ ਦੀ ਸਹਿਮਤੀ ਮਹੱਤਵਪੂਰਨ ਹੈ।
file photo
ਦੱਸ ਦਈਏ ਕਿ ਅਵਾਰਾ ਕੁੱਤੇ ਵੱਧਣ ਕਰਕੇ ਲੋਕਾਂ ਨੂੰ ਕਾਫ਼ੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਦਾ ਹੈ। ਕਈਂ ਵਾਰ ਸੜਕ ਹਾਦਸੇ ਵੀ ਅਵਾਰਾ ਕੁੱਤਿਆ ਕਰਕੇ ਵਾਪਰ ਜਾਂਦੇ ਹਨ।