
ਰਾਜਸਥਾਨ ਦੀ ਅਜਮੇਰ ਜੇਲ੍ਹ ਵਿਚ ਕੈਦੀਆਂ ਨੂੰ ਵੀਆਈਪੀ ਸਹੂਲਤਾਂ ਮਿਲਣ ਦੇ ਮਾਮਲੇ ਦਾ ਖੁਲਾਸਾ ਹੋਇਆ ਹੈ।
ਅਜਮੇਰ: ਰਾਜਸਥਾਨ ਦੀ ਅਜਮੇਰ ਜੇਲ੍ਹ ਵਿਚ ਕੈਦੀਆਂ ਨੂੰ ਵੀਆਈਪੀ ਸਹੂਲਤਾਂ ਮਿਲਣ ਦੇ ਮਾਮਲੇ ਦਾ ਖੁਲਾਸਾ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਜੇਲ੍ਹ ਵਿਚ ਬੰਦ ਕੋਈ ਵੀ ਕੈਦੀ ‘ਤੈਅ ਸਹੂਲਤ ਫੀਸ’ ਦੇ ਕੇ ਵੀਆਈਪੀ ਰੂਮ ਅਤੇ ਸਿਗਰੇਟ ਆਦਿ ਸਹੂਲਤਾਂ ਦਾ ਲਾਭ ਲੈ ਸਕਦਾ ਸੀ। ਐਂਟੀ ਕਰਪਸ਼ਨ ਬਿਊਰੋ (ACB) ਨੇ ਇਸ ਰਿਸ਼ਵਤ ਰੈਕੇਟ ਦਾ ਖ਼ੁਲਾਸਾ ਕੀਤਾ ਹੈਂ। ਜਾਂਚ ਵਿਚ ਸਾਹਮਣੇ ਆਇਆ ਹੈ ਕਿ 8 ਲੱਖ ਰੁਪਏ ਪ੍ਰਤੀ ਮਹੀਨਾ ਦੇ ਕੇ ਕੈਦੀ ਵੀਆਈਪੀ ਰੂਮ ਦੀ ਵਰਤੋਂ ਕਰ ਸਕਦੇ ਸਨ। ਉੱਥੇ ਹੀ 15 ਹਜ਼ਾਰ ਰੁਪਏ ਦੇ ਭੁਗਤਾਨ ‘ਤੇ ਸਿਗਰੇਟ ਮਿਲ ਜਾਂਦੀ ਸੀ।
ਮੀਡੀਆ ਰਿਪੋਰਟ ਮੁਤਾਬਕ ਏਸੀਬੀ ਦੇ ਇਕ ਸੀਨੀਅਰ ਅਧਿਕਾਰੀ ਦਾ ਕਹਿਣ ਹੈ ਕਿ , ‘ਅਜਮੇਰ ਸੈਂਟਰਲ ਜੇਲ੍ਹ ਦੀ ਹਰ ਬੈਰਕ ਵਿਚ ਇਕ ਅਜਿਹਾ ਕਮਰਾ ਹੈ, ਜਿੱਥੇ ਕੈਦੀਆਂ ਨੂੰ ‘ਵੀਆਈਪੀ ਸਹੂਲਤ’ ਮੁਹੱਈਆ ਕਰਵਾਈ ਜਾ ਰਹੀ ਸੀ। ਏਸੀਬੀ ਦੇ ਅਧਿਕਾਰੀ ਮੁਤਾਬਕ, ‘ਜਾਂਚ ਦੌਰਾਨ ਸਾਨੂੰ ਬੈਕਰ ਇਕ ਤੋਂ 15 ਤੱਕ ਸਾਰੇ ਬੈਰਕ ਵਿਚ ਇਕ ਵੀਆਈਪੀ ਕਮਰਾ ਉਹਨਾਂ ਕੈਦੀਆਂ ਲਈ ਬਣਿਆ ਮਿਲਿਆ, ਜੋ ਆਰਥਕ ਪੱਖੋਂ ਮਜ਼ਬੂਰ ਪਿਛੋਕੜ ਨਾਲ ਸਬੰਧ ਰੱਖਦੇ ਸਨ। ਇਹਨਾਂ ਕਮਰਿਆਂ ‘ਤੇ ਚਾਕ ਨਾਲ ਨਿਸ਼ਾਨ ਲੱਗੇ ਹੋਏ ਸਨ। ਇਹਨਾਂ ਕਮਰਿਆਂ ਵਿਚ ਕੈਦੀਆਂ ਨੂੰ ਸਾਫ਼ ਕਮਰਾ, ਸਪੈਸ਼ਲ਼ ਖਾਣਾ, ਸਾਫ਼ ਕੱਪੜੇ ਆਦਿ ਸਹੂਲਤਾਂ ਮਿਲ ਰਹੀਆਂ ਸਨ’।
ਜਾਣਕਾਰੀ ਮੁਤਾਬਕ ਇਹਨਾਂ ਵੀਆਈਪੀ ਕਮਰਿਆਂ ਦੀ ਵਰਤੋਂ ਕਰਨ ਲਈ ਕੈਦੀਆਂ ਨੂੰ 9 ਲੱਖ ਰੁਪਏ ਪ੍ਰਤੀ ਮਹੀਨੇ ਦਾ ਕਿਰਾਇਆ ਦੇਣਾ ਪੈਂਦਾ ਸੀ। ਏਸੀਬੀ ਅਧਿਕਾਰੀਆਂ ਮੁਤਾਬਕ ਜੇਲ੍ਹ ਸਟਾਫ਼ ਵਿਚ ਮੌਜੂਦ ਵਿਚੋਲੇ ਕੈਦੀਆਂ ਦੇ ਪਰਵਾਰਾਂ ਕੋਲੋਂ ਜੇਲ੍ਹ ਤੋਂ ਬਾਹਰ ਪੈਸੇ ਲੈ ਲੈਂਦੇ ਸੀ। ਇਸ ਦੇ ਨਾਲ ਹੀ ਕੁੱਝ ਲੋਕ ਆਨਲਾਈਨ ਮੋਡ ਵਿਚ ਵੀ ਕੈਸ਼ ਟ੍ਰਾਂਸਫਰ ਕਰਦੇ ਸਨ। ਇਸ ਮਾਮਲੇ ਵਿਚ ਏਸੀਬੀ ਨੇ ਬੈਕਾਂ ਤੋਂ ਇਸ ਰੈਕੇਟ ਨਾਲ ਜੁੜੇ ਅਰੋਪੀਆਂ ਦੇ ਬੈਂਕ ਸਟੇਟਮੈਂਟ ਦੇਣ ਲਈ ਕਿਹਾ ਹੈ। ਨਾਲ ਹੀ 18 ਬੈਂਕ ਖਾਤੇ ਸੀਲ ਕਰ ਦਿੱਤੇ ਗਏ ਹਨ।
ਏਸੀਬੀ ਦੇ ਇਕ ਅਧਿਕਾਰੀ ਨੇ ਦੱਸਿਆ, ‘ਕੈਦੀਆਂ ਦੇ ਪਰਵਾਰ, ਤੰਬਾਕੂ, ਸਿਗਰਟ ਆਦਿ ਚੀਜ਼ਾਂ ਲਈ ਅਲੱਗ ਪੈਸੇ ਦਿੰਦੇ ਹਨ। ਇਕ ਪੈਕਟ ਸਿਰਫ਼ 12 ਤੋਂ 15 ਹਜ਼ਾਰ ਰੁਪਏ ਤੱਕ ਚਾਰਜ ਕੀਤਾ ਜਾਂਦਾ ਹੈ। ਉੱਥੇ ਹੀ ਤੰਬਾਕੂ ਦਾ ਇਕ ਪੈਕਟ 300 ਤੋਂ 500 ਰੁਪਏ ਵਿਚ ਮਿਲਦਾ ਹੈ। ਜਾਣਕਾਰੀ ਮੁਤਾਬਕ ਏਸੀਬੀ ਨੇ ਇਸ ਰੈਕੇਟ ਦਾ ਖ਼ੁਲਾਸਾ ਜੁਲਾਈ 2019 ਵਿਚ ਕੀਤਾ ਸੀ। ਇਸ ਦੇ ਨਾਲ ਹੀ ਇਸ ਨਾਲ ਜੁੜੇ 12 ਲੋਕਾਂ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ ਸੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।