
ਉਨ੍ਹਾਂ ਕਿਹਾ ਕਿ ਇਸ ਕਿਸਾਨੀ ਸੰਘਰਸ਼ ਤੇ ਪਰਮਾਤਮਾ ਦੀ ਕਿਰਪਾ ਹੈ
ਨਵੀਂ ਦਿੱਲੀ : ਇੱਕ ਸਿੱਖ ਸਵਾ ਲੱਖ ਨਾਲ ਲੜਦਾ ਹੈ ਤੇ ਹੁਣ ਸਿੱਖ ਹੀ ਸਵਾ ਲੱਖ ਆ ਗਿਆ ਜਿੱਤ ਤਾਂ ਹੋਵੇਗੀ ਜ਼ਰੂਰ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਬਾਬਾ ਧੰਨਾ ਸਿੰਘ ਨਾਨਕਸਰ ਵਾਲਿਆਂ ਨੇ ਕਿਸਾਨਾਂ ਦੀ ਹਮਾਇਤ ਵਿਚ ਦਿੱਲੀ ਧਰਨੇ ਵਿਚ ਪਹੁੰਚਦਿਆਂ ਕੀਤਾ ।
photoਉਨ੍ਹਾਂ ਕਿਹਾ ਕਿ ਇਸ ਕਿਸਾਨੀ ਸੰਘਰਸ਼ ਤੇ ਪਰਮਾਤਮਾ ਦੀ ਕਿਰਪਾ ਹੈ । ਉਨ੍ਹਾਂ ਕਿਹਾ ਕਿ ਇਹ ਸੰਘਰਸ਼ ਪੂਰੇ ਦੇਸ਼ ਦੇ ਕਿਸਾਨਾਂ ਦਾ ਹੈ ਇਸ ਵਿੱਚ ਸਾਰੇ ਲੋਕ ਭਾਗ ਲੈ ਰਹੇ ਹਨ, ਇਹ ਸੰਘਰਸ਼ ਪੂਰੇ ਦੇਸ਼ ਦੇ ਲੇਕਾਂ ਦਾ ਬਣ ਗਿਆ ਹੈ।
narinder modiਉਨ੍ਹਾਂ ਕਿਹਾ ਕਿ ਦੇਸ਼ ਦੇ ਕਿਸਾਨੀ ਸੰਘਰਸ਼ ਦੀ ਅਗਵਾਈ ਪੰਜਾਬ ਦੇ ਕਿਸਾਨ ਕਰ ਰਹੇ ਹਨ, ਜੋ ਸਮੁੱਚੇ ਪਜਾਬੀਆਂ ਲਈ ਮਾਨ ਵਾਲੀ ਗੱਲ਼ ਹੈ। ਕੇਂਦਰ ਸਰਕਾਰ ਇਸ ਭੁਲੇਖੇ ਵਿੱਚ ਸੀ ਕਿ ਅਸੀਂ ਕਾਨੂੰਨ ਪਾਸ ਕਰ ਦੇਵਾਂਗੇ, ਪੰਜਾਬੀ ਬੋਲਣਗੇ ਪਰ ਪੰਜਾਬੀਆਂ ਦਾ ਇਤਿਹਾਸ ਹੈ ਉਹ ਹਰ ਧੱਕੇ ਦੇ ਖਿਲਾਫ ਲੜਦੇ ਹਨ ।
farmerਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਪਾਸ ਕੀਤੇ ਕਾਨੂੰਨਾਂ ਖਿਲਾਫ ਦੇਸ਼ ਦੇ ਕਿਸਾਨ ਇੱਕਜੁੱਟ ਹੋ ਚੁੱਕੇ ਹਨ, ਇਹ ਸੰਘਰਸ਼ ਦੇਸ ਦੀ ਕਿਸਾਨੀ ਨੂੰ ਬਚਾਉਣ ਲਈ ਲੜਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਕਾਨੂੰਨ ਬਣਾ ਕੇ ਫਸ ਚੁੱਕੀ ਹੈ ਹੁਣ ਬਹੁਤੇ ਦਿਨ ਉਹ ਦਿਨ ਦੂਰ ਨਹੀਂ ਜਦੋਂ ਸੀ ਜਿੱਤ ਪ੍ਰਾਪਤ ਕਰਕੇ ਵਾਪਸ ਮੁੜਾਂਗੇ