ਜੈਪੁਰ ’ਚ ਭਿੜੇ ਭਾਜਪਾ-ਕਾਂਗਰਸ ਦੇ ਕਾਰਕੁਨ, ਹੋਈ ਪੱਥਰਬਾਜ਼ੀ
Published : Dec 8, 2020, 9:31 pm IST
Updated : Dec 8, 2020, 9:31 pm IST
SHARE ARTICLE
cangress
cangress

ਰਾਜਸਥਾਨ ਦੀ ਰਾਜਧਾਨੀ ਜੈਪੁਰ ’ਚ ਭਾਰਤ ਬੰਦ ਦੌਰਾਨ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਜਤਾਉਣ ਆਏ

ਜੈਪੁਰ : ਰਾਜਸਥਾਨ ਦੀ ਰਾਜਧਾਨੀ ਜੈਪੁਰ ’ਚ ਭਾਰਤ ਬੰਦ ਦੌਰਾਨ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਜਤਾਉਣ ਆਏ ਭਾਰਤੀ ਰਾਸ਼ਟਰੀ ਵਿਦਿਆਰਥੀ ਸੰਗਠਨ (ਐੱਨ.ਐੱਸ.ਯੂ.ਆਈ.) ਕਾਰਕੁਨਾਂ ਦੀ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਯੂਥ ਮੋਰਚਾ ਵਰਕਰਾਂ ਨਾਲ ਮੰਗਲਵਾਰ ਨੂੰ ਝੜਪ ਹੋ ਗਈ। ਐੱਨ.ਐੱਸ.ਯੂ.ਆਈ. ਦੇ ਪ੍ਰਦੇਸ਼ ਪ੍ਰਧਾਨ ਅਭਿਸ਼ੇਕ ਚੌਧਰੀ ਦੀ ਅਗਵਾਈ ’ਚ ਐੱਨ.ਐੱਸ.ਯੂ.ਆਈ. ਦੇ ਵਰਕਰ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਅਤੇ ਭਾਰਤ ਬੰਦ ਦੇ ਸਮਰਥਨ ’ਚ ਭਾਜਪਾ ਦੇ ਪ੍ਰਦੇਸ਼ ਦਫ਼ਤਰ ਦੇ ਸਾਹਮਣੇ ਪ੍ਰਦਰਸ਼ਨ ਕਰਨ ਪਹੁੰਚੇ ਅਤੇ ਨਾਹਰੇਬਾਜ਼ੀ ਕਰ ਕੇ ਪ੍ਰਦਰਸ਼ਨ ਕਰਨ ਲੱਗੇ।

farmerfarmerਇਸ ਦੌਰਾਨ ਉੱਥੇ ਪਹਿਲਾਂ ਤੋਂ ਮੌਜੂਦ ਭਾਜਪਾ ਯੂਥ ਮੋਰਚਾ ਦੇ ਵਰਕਰਾਂ ਨਾਲ ਉਨ੍ਹਾਂ ਦਾ ਟਕਰਾਅ ਹੋ ਗਿਆ। ਐੱਨ.ਐੱਸ.ਯੂ.ਆਈ. ਅਤੇ ਭਾਜਪਾ ਯੂਥ ਮੋਰਚਾ ਦੇ ਵਰਕਰਾਂ ’ਚ ਝੜਪ ਹੋਣ ’ਤੇ ਪੁਲਿਸ ਨੇ ਵਿਚ-ਬਚਾਅ ਕੀਤਾ ਅਤੇ ਦੋਹਾਂ ਦੇ ਵਰਕਰਾਂ ਨੂੰ ਵੱਖ ਕੀਤਾ। ਬਾਅਦ ’ਚ ਪੁਲਿਸ ਨੇ ਐੱਨ.ਐੱਸ.ਯੂ.ਆਈ. ਦੇ ਵਰਕਰਾਂ ਨੂੰ ਮੌਕੇ ’ਤੇ ਦੌੜਾ ਦਿਤਾ। ਦੂਜੇ ਪਾਸੇ ਭਾਜਪਾ ਦੇ ਪ੍ਰਦੇਸ਼

Bjp LeadershipBjp Leadership ਪ੍ਰਧਾਨ ਡਾ. ਸਤੀਸ਼ ਪੂਨੀਆਂ ਨੇ ਇਸ ’ਤੇ ਅਪਣੀ ਪ੍ਰਤੀਕਿਰਿਆ ’ਚ ਕਿਹਾ,‘‘ਇਹ ਕਿਹੋ ਜਿਹਾ ਬੰਦ ਅਤੇ ਪ੍ਰਦਰਸ਼ਨ ਹੈ,ਕਿਸ ਗੱਲ ਦੀ ਬੌਖਲਾਹਟ ਹੈ, ਅਸ਼ੋਕ ਗਹਿਲੋਤ ਜੀ ਭਾਜਪਾ ਰਾਜਸਥਾਨ ਦੇ ਪ੍ਰਦੇਸ਼ ਦਫ਼ਤਰ ’ਤੇ ਪੁਲਿਸ ਦੀ ਮੌਜੂਦਗੀ ’ਚ ਕਾਂਗਰਸ ਦੇ ਗੁੰਡਿਆਂ ਵਲੋਂ ਪਥਰਾਅ ਕੀਤਾ ਜਾ ਰਿਹਾ ਹੈ। ਕਿੱਥੇ ਗਿਆ ਤੁਹਾਡਾ ਲੋਕਤੰਤਰ ਅਤੇ ਸੁਸ਼ਾਸਨ, ਇੰਨਾ ਘਮੰਡ ਠੀਕ ਨਹੀਂ ਹੈ।’

Location: India, Rajasthan

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕੌਣ ਖੋਹੇਗਾ ਤੁਹਾਡੀਆਂ ਜ਼ਮੀਨਾਂ-ਜਾਇਦਾਦਾਂ ? ਮਰ+ਨ ਤੋਂ ਬਾਅਦ ਕਿੱਥੇ ਜਾਵੇਗੀ 55% ਦੌਲਤ ?

26 Apr 2024 11:00 AM

Anandpur Sahib News : ਪੰਜਾਬ ਦਾ ਉਹ ਪਿੰਡ ਜਿੱਥੇ 77 ਸਾਲਾਂ 'ਚ ਨਸੀਬ ਨਹੀਂ ਹੋਇਆ ਸਾਫ਼ ਪਾਣੀ

25 Apr 2024 3:59 PM

Ludhiana News : ਹੱਦ ਆ ਯਾਰ, ਪੂਜਾ ਕਰਦੇ ਵਪਾਰੀ ਦੇ ਮੂੰਹ 'ਚ ਦੂਜੀ ਵਪਾਰੀ ਨੇ ਪਾ ਦਿੱਤੀ ਰਿਵਾਲਰ!

25 Apr 2024 1:36 PM

Simranjit Maan Interview : ਕੀ ਸਿੱਖ ਕੌਮ ਨੇ ਲਾਹ ਦਿੱਤਾ ਮਾਨ ਦਾ ਉਲਾਂਭਾ?

25 Apr 2024 12:56 PM

'10 ਸਾਲ ਰੱਜ ਕੇ ਕੀਤਾ ਨਸ਼ਾ, ਘਰ ਵੀ ਕਰ ਲਿਆ ਬਰਬਾਦ, ਅੱਕ ਕੇ ਘਰਵਾਲੀ ਵੀ ਛੱਡ ਗਈ ਸਾਥ'ਪਰ ਇੱਕ ਘਟਨਾ ਨੇ ਬਦਲ ਕੇ ਰੱਖ

25 Apr 2024 12:31 PM
Advertisement