ਭਾਜਪਾ ਫੈਲਾ ਰਹੀ ਹੈ ਝੂਠ, ਰੈਲੀਆਂ ਆਯੋਜਿਤ ਕਰ ਲੋਕਾਂ ਦਾ ਕਤਲ ਕਰਵਾ ਰਹੀ : ਮਮਤਾ ਬੈਨਰਜੀ
Published : Dec 8, 2020, 8:15 pm IST
Updated : Dec 8, 2020, 8:15 pm IST
SHARE ARTICLE
mamta benarjee
mamta benarjee

ਬੈਨਰਜੀ ਨੇ ਰਾਨੀਗੰਜ ’ਚ ਜਨਸਭਾ ’ਚ ਦੋਸ਼ ਲਗਾਇਆ, ‘‘ਭਾਜਪਾ ਝੂਠ ਫੈਲਾਉਣ ’ਚ ਸ਼ਾਮਲ ਹੈ।

ਰਾਨੀਗੰਜ (ਪਛਮੀ ਬੰਗਾਲ) : ਸਿਲੀਗੁੜੀ ’ਚ ਪ੍ਰਦਰਸ਼ਨ ਮਾਰਚ ਦੌਰਾਨ ਭਾਜਪਾ ਦੇ ਇਕ ਵਰਕਰ ਦੀ ਮੌਤ ਦੇ ਇਕ ਦਿਨ ਬਾਅਦ ਪਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਮੰਗਲਵਾਰ ਨੂੰ ਦਾਅਵਾ ਕੀਤਾ ਕਿ ਭਗਵਾ ਪਾਰਟੀ ਆਪਣੀਆਂ ਰੈਲੀਆਂ ’ਚ ਲੋਕਾਂ ਨੂੰ ਮਾਰ ਰਹੀ ਹੈ। ਭਾਜਪਾ ਨੇ ਪਾਰਟੀ ਵਰਕਰ ਉਲੇਨ ਰਾਏ ਦੇ ਕਤਲ ਦੇ ਵਿਰੋਧ ’ਚ ਅਤੇ ਉੱਤਰ ਬੰਗਾਲ ’ਚ ਸੂਬਾ ਸਕੱਤਰੇਤ ‘ਉਤਰਕੰਨਿਆ’ ਤਕ ਸੋਮਵਾਰ ਦੇ ਮਾਰਚ ਦੌਰਾਨ ਪੁਿਲਸ ਦੀ ਕਾਰਵਾਈ ਨੂੰ ਲੈ ਕੇ ਮੰਗਲਵਾਰ 12 ਘੰਟੇ ਦੇ ਬੰਦ ਦੀ ਅਪੀਲ ਕੀਤੀ ਸੀ।

amit shahamit shahਬੈਨਰਜੀ ਨੇ ਰਾਨੀਗੰਜ ’ਚ ਜਨਸਭਾ ’ਚ ਦੋਸ਼ ਲਗਾਇਆ,‘‘ਭਾਜਪਾ ਝੂਠ ਫੈਲਾਉਣ ’ਚ ਸ਼ਾਮਲ ਹੈ। ਉਹ ਲੋਕਾਂ ਦੇ ਕਤਲ ਕਰਵਾ ਰਹੀ ਹੈ। ਉਹ ਧਰਨਾ, ਰੈਲੀ ਕਰ ਕੇ ਲੋਕਾਂ ਦੇ ਕਤਲ ਕਰਵਾ ਰਹੀ ਹੈ।’ ’ਬੈਨਰਜੀ ਨੇ ਕਿਹਾ ਕਿ ਤਿ੍ਰਣਮੂਲ ਕਾਂਗਰਸ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੂੰ ਸਰਕਾਰੀ ਕੰਟਰੋਲ ਵਾਲੀਆਂ ਕੋਲ ਖਾਨਾਂ ਨੂੰ ਵੇਚਣ ਦੀ ਮਨਜ਼ੂਰੀ ਨਹੀਂ ਦੇਵੇਗੀ।

photophotoਉਨ੍ਹਾਂ ਕਿਹਾ, ‘‘ਕੋਲਾ ਮਾਫ਼ੀਆ ਭਗਵਾ ਪਾਰਟੀ ਦੀ ਸੁਰੱਖਿਆ ’ਚ ਵੱਧ ਰਹੇ ਹਨ।’’ ਮੁੱਖ ਮੰਤਰੀ ਨੇ ਕਿਹਾ, ‘‘ਮੈਂ ਪੇਸ਼ਕਸ਼ ਕੀਤੀ ਸੀ ਕਿ ਗ਼ੈਰ ਕਾਨੂੰਨੀ ਖਾਨਾਂ (ਕੋਲਾ) ਨੂੰ ਕੇਂਦਰ ਅਤੇ ਸੂਬੇ ਨਾਲ ਮਿਲ ਕੇ ਕਾਨੂੰਨੀ ਮਨਜ਼ੂਰੀ ਦੇਣ। ਹਾਲਾਂਕਿ ਕੇਂਦਰ ਸਰਕਾਰ ਨੇ ਇਸ ’ਤੇ ਕੋਈ ਜਵਾਬ ਨਹੀਂ ਦਿਤਾ।’’  

Location: India, West Bengal

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement