ਮਮਤਾ ਦੀ ਚੁਣੌਤੀ- ਹਿੰਮਤ ਹੈ ਤਾਂ ਮੈਨੂੰ ਗਿ੍ਰਫ਼ਤਾਰ ਕਰੇ ਭਾਜਪਾ, ਜੇਲ ਤੋਂ ਜਿੱਤਾਂਗੀ ਚੋਣ
Published : Nov 25, 2020, 10:16 pm IST
Updated : Nov 25, 2020, 10:16 pm IST
SHARE ARTICLE
mamata
mamata

ਕਿਹਾ, ਕੁਝ ਲੋਕ ਸੱਟੇਬਾਜ਼ਾਂ ਵਾਂਗ ਕਰ ਰਹੇ ਹਨ ਕੰਮ

ਕੋਲਕਾਤਾ: ਅਗਲੇ ਸਾਲ ਪਛਮੀ ਬੰਗਾਲ ਵਿਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਅਜਿਹੀ ਸਥਿਤੀ ਵਿਚ ਸੱਤਾਧਾਰੀ ਟੀਐਮਸੀ ਅਤੇ ਵਿਰੋਧੀ ਧਿਰਾਂ ਨੇ ਰਾਜ ਵਿਚ ਚੋਣ ਮੁਹਿੰਮ ਤੇਜ਼ ਕਰ ਦਿਤੀ ਹੈ। ਇਸ ਲੜੀ ਵਿਚ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਰਾਜ ਦੇ ਬਾਂਕੂਡਾ ਵਿਚ ਇਕ ਚੋਣ ਰੈਲੀ ਨੂੰ ਸੰਬੋਧਨ ਕੀਤਾ। ਰੈਲੀ ਵਿਚ ਮਮਤਾ ਨੇ ਭਾਜਪਾ ਨੂੰ ਚੁਣੌਤੀ ਦਿੰਦਿਆਂ ਕਿਹਾ, “ਜੇ ਭਾਜਪਾ ਵਿਚ ਹਿੰਮਤ ਹੈ ਤਾਂ ਮੈਨੂੰ ਗਿ੍ਰਫ਼ਤਾਰ ਕਰੇ।” ਜੇਲ ਵਿਚ ਰਹਿ ਕੇ ਤਿ੍ਰਣਮੂਲ ਕਾਂਗਰਸ ਦੀ ਜਿੱਤ ਯਕੀਨੀ ਬਣਾਵਾਂਗੀ।

mamata and modimamata and modiਬਾਂਕੂਡਾ ਦੀ ਰੈਲੀ ਵਿਚ ਮਮਤਾ ਨੇ ਭਾਜਪਾ ‘ਤੇ ਦੋਸ਼ ਲਾਇਆ ਕਿ ਉਹ ਟੀਐਮਸੀ ਵਿਧਾਇਕਾਂ ਨੂੰ ਪੈਸੇ ਦਾ ਲਾਲਚ ਦੇ ਰਹੀ ਹੈ ਤਾਂ ਕਿ ਉਹ ਸਾਡੀ ਪਾਰਟੀ ਛੱਡ ਕੇ ਭਾਜਪਾ ਵਿਚ ਸ਼ਾਮਲ ਹੋਣ। ਮੁੱਖ ਮੰਤਰੀ ਨੇ ਕਿਹਾ ਕਿ ਭਾਜਪਾ ਝੂਠ ਦਾ ਗਠਜੋੜ ਹੈ ਅਤੇ ਦੇਸ਼ ਦਾ ਸਭ ਤੋਂ ਵੱਡਾ ਸ਼ਰਾਪ ਹੈ।ਮਮਤਾ ਨੇ ਕੋਈ ਨਾਮ ਲਏ ਬਗ਼ੈਰ ਕਿਹਾ ਕਿ ਟੀਐਮਸੀ ਵਿਧਾਇਕਾਂ ਨੂੰ ਭਾਜਪਾ ਫਸਾ ਰਹੀ ਹੈ। ਉਨ੍ਹਾਂ ਨੂੰ ਪਾਰਟੀ ਬਦਲਣ ਲਈ ਕਿਹਾ ਜਾ ਰਿਹਾ ਹੈ। ਕੁਝ ਲੋਕ ਸੱਟੇਬਾਜ਼ਾਂ ਦੀ ਤਰ੍ਹਾਂ ਕੰਮ ਕਰ ਰਹੇ ਹਨ ਅਤੇ ਉਹ ਇਸ ਭੁਲੇਖੇ ਵਿਚ ਰਹਿ ਰਹੇ ਹਨ ਕਿ ਭਾਜਪਾ ਸੱਤਾ ਵਿਚ ਆਵੇਗੀ। ਕੋਰੋਨਾ ਮਹਾਂਮਾਰੀ ਦੇ ਵਿਚਕਾਰ ਇਹ ਮਮਤਾ ਦੀ ਪਹਿਲੀ ਰੈਲੀ ਸੀ।

Mamta and modiMamta and modiਮੈਂ ਭਾਜਪਾ ਤੋਂ ਨਹੀਂ ਡਰਦੀ: ਬੰਗਾਲ ਦੇ ਮੁੱਖ ਮੰਤਰੀ ਨੇ ਕਿਹਾ, ‘ਜਦੋਂ ਵੀ ਚੋਣਾਂ ਆਉਂਦੀਆਂ ਹਨ, ਉਹ ਟੀਐਮਸੀ ਨੇਤਾਵਾਂ ਨੂੰ ਡਰਾਉਣ ਲਈ ਨਾਰਦ (ਸਟਿੰਗ ਆਪ੍ਰੇਸ਼ਨ) ਅਤੇ ਸ਼ਾਰਦਾ (ਘੁਟਾਲੇ) ਦਾ ਮੁੱਦਾ ਚੁੱਕਣਾ ਸ਼ੁਰੂ ਕਰ ਦਿੰਦੇ ਹਨ ਪਰ ਮੈਂ ਇਹ ਸਪੱਸ਼ਟ ਕਰਨਾ ਚਾਹੁੰਦਾ ਹਾਂ ਕਿ ਮੈਂ ਭਾਜਪਾ ਜਾਂ ਇਸ ਦੀ ਕਿਸੇ ਏਜੰਸੀ ਤੋਂ ਡਰਨ ਵਾਲਿਆਂ ਵਿਚੋਂ ਨਹੀਂ ਹਾਂ। ਜੇ ਉਨ੍ਹਾਂ ਵਿਚ ਹਿੰਮਤ ਹੈ ਤਾਂ ਮੈਨੂੰ ਗਿ੍ਰਫ਼ਤਾਰ ਕਰੋ। ਮੈਨੂੰ ਸਲਾਖਾਂ ਦੇ ਪਿੱਛੇ  ਕਰ ਕੇ ਦਿਖਾਉ ਮੈਂ ਜੇਲ ਤੋਂ ਚੋਣ ਲੜਾਂਗੀ ਅਤੇ ਟੀਐਮਸੀ ਦੀ ਜਿੱਤ ਵੀ ਯਕੀਨੀ ਬਣਾਵਾਂਗੀ।

Location: India, West Bengal

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Patiala Kutmaar Viral Video : ਨੌਜਵਾਨਾਂ ਦੀ ਦੇਖੋ ਸੜਕ ਵਿਚਕਾਰ ਸ਼ਰੇਆਮ ਗੁੰਡਾਗਰਦੀ

13 Dec 2025 4:37 PM

CM Mann Vs CM Saini: ਖੇਡ ਮੈਦਾਨ ਬਣੇ ਮੌ.ਤ ਦੀ ਮੰਜ਼ਿਲ, ਖੇਡ ਮੈਦਾਨ ‘ਚੋਂ ਖਿਡਾਰੀਆਂ ਦੀ ਲਾ.ਸ਼ਾਂ ਆਉਣਗੀਆਂ

13 Dec 2025 4:36 PM

ਆਖ਼ਰ ਕਦੋਂ ਮਿਲੇਗੀ MP Amritpal Singh ਨੂੰ Parole ?

13 Dec 2025 7:33 AM

'ਮੈਂ ਕੀ ਬੋਲਣਾ ਕੀ ਨਹੀਂ, ਇਹ ਮੈਂ ਤੈਅ ਕਰਾਗਾਂ...' ਸੰਸਦ 'ਚ ਰਾਹੁਲ ਗਾਂਧੀ ਤੇ ਅਮਿਤ ਸ਼ਾਹ ਵਿਚਾਲੇ ਤਿੱਖੀ ਬਹਿਸ

11 Dec 2025 2:35 PM

ਸੰਸਦ 'ਚ ਗੈਂਗਸਟਰਾਂ 'ਤੇ ਖੁੱਲ੍ਹ ਕੇ ਬੋਲੇ MP ਰਾਜਾ ਵੜਿੰਗ

11 Dec 2025 2:21 PM
Advertisement