
ਮਮਤਾ ਦੀ ਚੁਣੌਤੀ- ਹਿੰਮਤ ਹੈ ਤਾਂ ਮੈਨੂੰ ਗ੍ਰਿਫ਼ਤਾਰ ਕਰੇ ਭਾਜਪਾ, ਜੇਲ ਤੋਂ ਜਿੱਤਾਂਗੀ ਚੋਣ
ਕੋਲਕਾਤਾ, 25 ਨਵੰਬਰ: ਅਗਲੇ ਸਾਲ ਪਛਮੀ ਬੰਗਾਲ ਵਿਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਅਜਿਹੀ ਸਥਿਤੀ ਵਿਚ ਸੱਤਾਧਾਰੀ ਟੀਐਮਸੀ ਅਤੇ ਵਿਰੋਧੀ ਧਿਰਾਂ ਨੇ ਰਾਜ ਵਿਚ ਚੋਣ ਮੁਹਿੰਮ ਤੇਜ਼ ਕਰ ਦਿਤੀ ਹੈ। ਇਸ ਲੜੀ ਵਿਚ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਰਾਜ ਦੇ ਬਾਂਕੂਡਾ ਵਿਚ ਇਕ ਚੋਣ ਰੈਲੀ ਨੂੰ ਸੰਬੋਧਨ ਕੀਤਾ। ਰੈਲੀ ਵਿਚ ਮਮਤਾ ਨੇ ਭਾਜਪਾ ਨੂੰ ਚੁਣੌਤੀ ਦਿੰਦਿਆਂ ਕਿਹਾ, “ਜੇ ਭਾਜਪਾ ਵਿਚ ਹਿੰਮਤ ਹੈ ਤਾਂ ਮੈਨੂੰ ਗ੍ਰਿਫ਼ਤਾਰ ਕਰੇ।” ਜੇਲ ਵਿਚ ਰਹਿ ਕੇ ਤ੍ਰਿਣਮੂਲ ਕਾਂਗਰਸ ਦੀ ਜਿੱਤ ਯਕੀਨੀ ਬਣਾਵਾਂਗੀ। ਬਾਂਕੂਡਾ ਦੀ ਰੈਲੀ ਵਿਚ ਮਮਤਾ ਨੇ ਭਾਜਪਾ 'ਤੇ ਦੋਸ਼ ਲਾਇਆ ਕਿ ਉਹ ਟੀਐਮਸੀ ਵਿਧਾਇਕਾਂ ਨੂੰ ਪੈਸੇ ਦਾ ਲਾਲਚ ਦੇ ਰਹੀ ਹੈ ਤਾਂ ਕਿ ਉਹ ਸਾਡੀ ਪਾਰਟੀ ਛੱਡ ਕੇ ਭਾਜਪਾ ਵਿਚ ਸ਼ਾਮਲ ਹੋਣ। ਮੁੱਖ ਮੰਤਰੀ ਨੇ ਕਿਹਾ ਕਿ ਭਾਜਪਾ ਝੂਠ ਦਾ ਗਠਜੋੜ ਹੈ ਅਤੇ ਦੇਸ਼ ਦਾ ਸਭ ਤੋਂ ਵੱਡਾ ਸ਼ਰਾਪ ਹੈ।
ਮਮਤਾ ਨੇ ਕੋਈ ਨਾਮ ਲਏ ਬਗ਼ੈਰ ਕਿਹਾ ਕਿ ਟੀਐਮਸੀ ਵਿਧਾਇਕਾਂ ਨੂੰ ਭਾਜਪਾ ਫਸਾ ਰਹੀ ਹੈ। ਉਨ੍ਹਾਂ ਨੂੰ ਪਾਰਟੀ ਬਦਲਣ ਲਈ ਕਿਹਾ ਜਾ ਰਿਹਾ ਹੈ। ਕੁਝ ਲੋਕ ਸੱਟੇਬਾਜ਼ਾਂ ਦੀ ਤਰ੍ਹਾਂ ਕੰਮ ਕਰ ਰਹੇ ਹਨ ਅਤੇ ਉਹ ਇਸ ਭੁਲੇਖੇ ਵਿਚ ਰਹਿ ਰਹੇ ਹਨ ਕਿ ਭਾਜਪਾ ਸੱਤਾ ਵਿਚ ਆਵੇਗੀ। (ਪੀਟੀਆਈ)
ਕੋਰੋਨਾ ਮਹਾਂਮਾਰੀ ਦੇ ਵਿਚਕਾਰ ਇਹ ਮਮਤਾ ਦੀ ਪਹਿਲੀ ਰੈਲੀ ਸੀ।
ਮੈਂ ਭਾਜਪਾ ਤੋਂ ਨਹੀਂ ਡਰਦੀ: ਬੰਗਾਲ ਦੇ ਮੁੱਖ ਮੰਤਰੀ ਨੇ ਕਿਹਾ, 'ਜਦੋਂ ਵੀ ਚੋਣਾਂ ਆਉਂਦੀਆਂ ਹਨ, ਉਹ ਟੀਐਮਸੀ ਨੇਤਾਵਾਂ ਨੂੰ ਡਰਾਉਣ ਲਈ ਨਾਰਦ (ਸਟਿੰਗ ਆਪ੍ਰੇਸ਼ਨ) ਅਤੇ ਸ਼ਾਰਦਾ (ਘੁਟਾਲੇ) ਦਾ ਮੁੱਦਾ ਚੁੱਕਣਾ ਸ਼ੁਰੂ ਕਰ ਦਿੰਦੇ ਹਨ ਪਰ ਮੈਂ ਇਹ ਸਪੱਸ਼ਟ ਕਰਨਾ ਚਾਹੁੰਦਾ ਹਾਂ ਕਿ ਮੈਂ ਭਾਜਪਾ ਜਾਂ ਇਸ ਦੀ ਕਿਸੇ ਏਜੰਸੀ ਤੋਂ ਡਰਨ ਵਾਲਿਆਂ ਵਿਚੋਂ ਨਹੀਂ ਹਾਂ। ਜੇ ਉਨ੍ਹਾਂ ਵਿਚ ਹਿੰਮਤ ਹੈ ਤਾਂ ਮੈਨੂੰ ਗ੍ਰਿਫ਼ਤਾਰ ਕਰੋ। ਮੈਨੂੰ ਸਲਾਖਾਂ ਦੇ ਪਿੱਛੇ ਕਰ ਕੇ ਦਿਖਾਉ ਮੈਂ ਜੇਲ ਤੋਂ ਚੋਣ ਲੜਾਂਗੀ ਅਤੇ ਟੀਐਮਸੀ ਦੀ ਜਿੱਤ ਵੀ ਯਕੀਨੀ ਬਣਾਵਾਂਗੀ। (ਏਜੰਸੀ)