ਕਾਨੂੰਨ ਵਾਪਸ ਨਹੀਂ ਲਏ ਜਾਣਗੇ ਪਰ ਜੋ ਵੀ ਫੈਸਲਾ ਹੋਵੇਗਾ ਕਿਸਾਨ ਦੇ ਹੱਕ 'ਚ ਹੋਵੇਗਾ- ਹਰਜੀਤ ਗਰੇਵਾਲ
Published : Dec 8, 2020, 4:46 pm IST
Updated : Dec 8, 2020, 10:03 pm IST
SHARE ARTICLE
Harjeet Grewal
Harjeet Grewal

ਸਾਡੇ ਦੇਸ਼ ਦੀ ਆਰਥਿਕਤਾ ਅੰਨਦਾਤੇ ਕਰ ਕੇ ਹੀ ਹੈ ਤੇ ਉਹ ਜਰੂਰ ਕਿਸਾਨਾਂ ਦੀਆਂ ਇਹਨਾਂ ਮੁਸ਼ਕਿਲਾਂ ਦਾ ਹੱਲ ਕਰਨਗੇ ਤੇ ਜੋ ਵੀ ਫੈਸਲਾ ਕਰਨਗੇ ਕਿਸਾਨਾਂ ਦੇ ਹੱਕ ਵਿਚ ਕਰਨਗੇ।

ਨਵੀਂ ਦਿੱਲੀ (ਨਿਮਰਤ ਕੌਰ) - ਅੱਜ ਕਿਸਾਨੀ ਸੰਘਰਸ਼ ਨੂੰ ਸਾਰੇ ਵਰਗਾਂ ਵੱਲੋਂ ਸਮਰਥਨ ਮਿਲ ਰਿਹਾ ਹੈ ਤੇ ਕਿਸਾਨ ਲਗਾਤਾਰ ਆਪਣੀਆਂ ਮੰਗਾਂ 'ਤੇ ਡਟੇ ਹੋਏ ਹਨ। ਇਸ ਦੌਰਾਨ ਸਮੋਕਸਮੈਨ ਦੀ ਮੈਨੇਜਿੰਗ ਐਡੀਟਰ ਨਾਲ ਭਾਜਪਾ ਆਗੂ ਹਰਜੀਤ ਸਿੰਘ ਗਰੇਵਾਲ ਨੇ ਖਾਸ ਗੱਲਬਾਤ ਕੀਤੀ। ਗੱਲਬਾਤ ਦੌਰਾਨ ਉਹਨਾਂ ਕਿਹਾ ਕਿ ਅਸੀਂ ਤੇ ਸਾਡੀ ਭਾਰਤੀ ਜਨਤਾ ਪਾਰਟੀ ਹਮੇਸ਼ਾਂ ਕਿਸਾਨਾਂ ਦੇ ਨਾਲ ਹੈ ਤੇ ਅੱਗੇ ਵੀ ਰਹੇਗੀ, ਉਸ ਨੇ ਹਮੇਸ਼ਾਂ ਕਿਸਾਨਾਂ ਦੇ ਹੱਕ ਵਿਚ ਫੈਸਲਾ ਲਿਆ ਹੈ ਤੇ ਉਹ ਵੀ ਕਿਸਾਨਾਂ ਦਾ ਭਲਾ ਹੀ ਚਾਹੁੰਦੀ ਹੈ।

narinder modiNarinder modi

ਗਰੇਵਾਲ ਨੇ ਕਿਹਾ ਕਿ ਜੇ ਮੈਂ ਕਿਸਾਨਾਂ ਦੇ ਹਿੱਤ ਵਿਚ ਹਾਂ ਤਾਂ ਜਿਆਣੀ ਤੇ ਸਾਡੇ ਪ੍ਰਧਾਨ ਮੰਤਰੀ ਵੀ ਕਿਸਾਨਾਂ ਦੇ ਹਿੱਤ ਵਿਚ ਹੀ ਹੋਣਗੇ। ਜਦੋਂ ਉਹਨਾਂ ਨੂੰ ਇਹ ਸਵਾਲ ਕੀਤਾ ਗਿਆ ਕਿ ਜੋ ਦਿੱਲੀ ਪੁਲਿਸ ਵੱਲੋਂ ਬਿਆਨ ਦਿੱਤਾ ਗਿਆ ਹੈ ਕਿ ਜੋ ਵੀ ਆਪਣੀ ਹੱਦ ਪਾਰ ਕਰੇਗਾ ਉਸ ਤੇ ਲਾਠੀਚਾਰਜ ਹੋਵੇਗਾ ਤਾਂ ਗਰੇਵਾਲ ਨੇ ਕਿਹਾ ਕਿ ਪੁਲਿਸ ਨੂੰ ਇਸ ਲਈ ਤੈਨਾਤ ਕੀਤਾ ਗਿਆ ਹੈ ਕਿ ਉਹ ਕਿਸਾਨਾਂ ਨੂੰ ਮੁਸ਼ਕਿਲ ਤੋਂ ਬਚਾ ਸਕੇ ਨਾ ਕਿ ਉਹਨਾਂ ਨਾਲ ਧੱਕਾ ਕਰਨ ਲਈ ਪੁਲਿਸ ਨੂੰ ਤੈਨਾਤ ਕੀਤਾ ਗਿਆ ਹੈ।

Harjeet Grewal Harjeet Grewal

ਹਰਜੀਤ ਗਰੇਵਾਲ ਨੇ ਕਿਸਾਨਾਂ ਨੂੰ ਖਾਲਿਸਤਾਨ ਕਹਿਣ ਵਾਲਿਆਂ ਦੇ ਬਿਆਨ 'ਤੇ ਕਿਹਾ ਕਿ ਧਰਨੇ 'ਚ ਬੈਠੇ ਕਿਸਾਨ ਖਾਲਿਸਤਾਨੀ ਨਹੀਂ ਹਨ ਪਰ ਉਹਨਾਂ ਵਿਚ ਕੋਈ ਨਾ ਕੋਈ ਅਜਿਹੇ ਸ਼ਰਾਰਤੀ ਅਨਸਰ ਮੌਜੂਦ ਹਨ ਜੋ ਮਾਹੌਲ ਖ਼ਰਾਬ ਕਰਦੇ ਹਨ ਤੇ ਅਸੀਂ ਕਿਸਾਨ ਆਗੂਆਂ ਦੇ ਧੰਨਵਾਦੀ ਹਾਂ ਜੋ ਉਹਨਾਂ ਨੇ ਕਿਸਾਨਾਂ ਨੂੰ ਸ਼ਾਂਤਮਈ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਕੀਤਾ ਤੇ ਕਿਸਾਨਾਂ ਨੇ ਵੀ ਉਸ ਗੱਲ 'ਤੇ ਅਮਲ ਕੀਤਾ ਹੈ।

Farmers ProtestFarmers Protest

ਹਰਜੀਤ ਗਰੇਵਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੂੰ ਇਹ ਪਤਾ ਹੈ ਕਿ ਸਾਡੇ ਦੇਸ਼ ਦੀ ਆਰਥਿਕਤਾ ਅੰਨਦਾਤੇ ਕਰ ਕੇ ਹੀ ਹੈ ਤੇ ਉਹ ਜਰੂਰ ਕਿਸਾਨਾਂ ਦੀਆਂ ਇਹਨਾਂ ਮੁਸ਼ਕਿਲਾਂ ਦਾ ਹੱਲ ਕਰਨਗੇ ਤੇ ਜੋ ਵੀ ਫੈਸਲਾ ਕਰਨਗੇ ਕਿਸਾਨਾਂ ਦੇ ਹੱਕ ਵਿਚ ਕਰਨਗੇ। ਉਹਨਾਂ ਕਿਹਾ ਕਿ ਕਾਨੂੰਨ ਵਾਪਸ ਨਹੀਂ ਲਏ ਜਾਣਗੇ ਪਰ ਜੋ ਵੀ ਫੈਸਲਾ ਹੋਵੇਗਾ ਸਹਿਮਤੀ ਨਾਲ ਹੀ ਹੋਵੇਗਾ। ਗਰੇਵਾਲ ਨੂੰ ਉਹਨਾਂ ਦੀ ਭਾਈਵਾਲ ਪਾਰਟੀ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਕਿ ਭਾਈਵਾਲ ਪਾਰਟੀ ਸਾਡੇ ਤੋਂ ਅਲੱਗ ਹੋ ਗਈ ਹੈ ਤੇ ਉਹਨਾਂ ਨੇ ਜੋ ਕੀਤਾ ਉਹ ਭੁਗਤੇਗੀ ਤੇ ਅਸੀਂ ਬਾਬੇ ਨਾਨਕ, ਤੇ ਭਗਵਾਨ ਰਾਮ ਦੇ ਦੱਸੇ ਮਾਰਗ ਤੇ ਚੱਲਦੇ ਹਾਂ ਤੇ ਸਾਡਾ ਭਾਈਵਾਲ ਪਾਰਟੀ ਨਾਲ ਕੋਈ ਤਾਲੁਕ ਨਹੀਂ ਹੈ।

Farmers continue to hold a sit-in protest at Singhu BorderFarmers 

ਉਹਨਾਂ ਨੂੰ ਪੁੱਛਿਆ ਗਿਆ ਕਿ ਸ਼ਾਇਦ ਭਾਈਵਾਲ ਪਾਰਟੀ ਫਿਰ ਤੋਂ ਉਹਨਾਂ ਨਾਲ ਆ ਜਾਵੇ ਤਾਂ ਉਹਨਾਂ ਕਿਹਾ ਕਿ ਅਸੀਂ ਪਰਿਵਾਰਕ ਪਾਰਟੀਆਂ ਨੂੰ ਬਹੁਤ ਪਸੰਦ ਨਹੀਂ ਕਰਦੇ ਤੇ ਜਦੋਂ ਪਰਿਵਾਰ ਜਦੋਂ ਸੱਤਾ ਵਿਚ ਆਉਂਦੀ ਹੈ ਤਾਂ ਉਹ ਦੇਸ਼ ਦਾ ਨੁਕਸਾਨ ਕਰਦੀ ਹੈ ਤੇ ਆਪਣੇ ਸੂਬੇ ਦਾ ਵੀ ਤੇ ਜਦੋਂ ਕੋਈ ਵਿਚਾਰਧਾਰਕ ਪਾਰਟੀ ਸੱਤਾ ਵਿਚ ਆਉਂਦੀ ਹੈ ਤਦ ਹੀ ਦੇਸ਼ ਦਾ ਵਿਕਾਸ ਹੁੰਦਾ ਹੈ ਤੇ ਅਸੀਂ ਵਿਚਾਰਧਾਰਕ ਤੌਰ ਤੇ ਉਹਨਾਂ ਦੇ ਨਾਲ ਨਹੀਂ ਹਾਂ। ਗਰੇਵਾਲ ਨੇ ਬਰਗਾੜੀ ਕਾਂਡ 'ਤੇ ਕਿਹਾ ਕਿ ਜਦੋਂ ਸਾਡੀ ਸਰਕਾਰ ਮਹਾਰਾਸ਼ਟਰ ਵਿਚ ਜਾਂ ਯੂਪੀ ਵਿਚ ਆਈ ਤਾਂ ਉੱਥੇ ਵੀ ਗੁੰਡਾਗਰਦੀ ਦਾ ਖਾਤਮਾ ਹੋਇਆ ਹੈ ਤੇ ਜਦੋਂ ਸਾਡੀ ਸਰਕਾਰ ਪੰਜਾਬ ਵਿਚ ਵੀ ਆਈ ਤਾਂ ਪੰਜਾਬ ਵਿਚ ਵੀ ਖਾਤਮਾ ਹੋਵੇਗਾ ਤੇ ਬਰਗਾੜੀ ਕਾਂਡ ਵਿਚ ਜਿਸ ਦਾ ਨਾਮ ਆਇਆ ਉਸ ਨੂੰ ਸਜ਼ਾ ਵੀ ਮਿਲੇਗੀ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM
Advertisement