
ਇਸ ਸਮੇਂ ਕੁੱਝ ਹੋਰ ਮੰਤਰੀਆਂ ਨੂੰ ਵੀ ਵਾਧੂ ਚਾਰਜ ਦਿਤਾ ਗਿਆ ਹੈ।
New Agriculture Minister: ਨਰਿੰਦਰ ਸਿੰਘ ਤੋਮਰ ਦੇ ਖੇਤੀਬਾੜੀ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਇਹ ਜ਼ਿੰਮੇਵਾਰੀ ਅਰਜੁਨ ਮੁੰਡਾ ਨੂੰ ਸੌਂਪ ਦਿਤੀ ਗਈ ਹੈ। ਬੁਧਵਾਰ ਨੂੰ ਹੀ ਤੋਮਰ ਨੇ ਖੇਤੀਬਾੜੀ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿਤਾ ਸੀ, ਹੁਣ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਇਸ ਨੂੰ ਸਵੀਕਾਰ ਕਰ ਲਿਆ ਹੈ ਅਤੇ ਇਸ ਅਹੁਦੇ ਦੀ ਜ਼ਿੰਮੇਵਾਰੀ ਅਰਜੁਨ ਮੁੰਡਾ ਨੂੰ ਸੌਂਪ ਦਿਤੀ ਹੈ। ਇਸ ਸਮੇਂ ਕੁੱਝ ਹੋਰ ਮੰਤਰੀਆਂ ਨੂੰ ਵੀ ਵਾਧੂ ਚਾਰਜ ਦਿਤਾ ਗਿਆ ਹੈ।
ਦਸਿਆ ਜਾ ਰਿਹਾ ਹੈ ਕਿ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਕੇਂਦਰੀ ਮੰਤਰੀ ਅਰਜੁਨ ਮੁੰਡਾ ਨੂੰ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ ਦਾ ਚਾਰਜ ਦਿਤਾ ਹੈ, ਕੇਂਦਰੀ ਮੰਤਰੀ ਸ਼ੋਭਾ ਕਰੰਦਲਾਜੇ ਨੂੰ ਫੂਡ ਪ੍ਰੋਸੈਸਿੰਗ ਉਦਯੋਗ ਮੰਤਰਾਲੇ ਵਿਚ ਰਾਜ ਮੰਤਰੀ ਦਾ ਚਾਰਜ ਦਿਤਾ ਗਿਆ ਹੈ, ਕੇਂਦਰੀ ਮੰਤਰੀ ਰਾਜੀਵ ਚੰਦਰਸ਼ੇਖਰ ਨੂੰ ਫੂਡ ਪ੍ਰੋਸੈਸਿੰਗ ਉਦਯੋਗ ਮੰਤਰਾਲੇ ਵਿਚ ਰਾਜ ਮੰਤਰੀ ਦਾ ਚਾਰਜ ਦਿਤਾ ਗਿਆ ਹੈ।
ਭਾਰਤੀ ਪ੍ਰਵੀਨ ਪਵਾਰ ਨੂੰ ਉਨ੍ਹਾਂ ਦੇ ਮੌਜੂਦਾ ਪੋਰਟਫੋਲੀਓ ਤੋਂ ਇਲਾਵਾ ਕਬਾਇਲੀ ਮਾਮਲਿਆਂ ਦੇ ਮੰਤਰਾਲੇ ਵਿਚ ਰਾਜ ਮੰਤਰੀ ਦਾ ਚਾਰਜ ਦਿਤਾ ਜਾਵੇਗਾ। ਹਾਲਾਂਕਿ ਇਸ ਤੋਂ ਪਹਿਲਾਂ ਪ੍ਰਹਿਲਾਦ ਸਿੰਘ ਅਤੇ ਰੇਣੂਕਾ ਸਿੰਘ ਵੀ ਅਪਣੇ ਅਹੁਦਿਆਂ ਤੋਂ ਅਸਤੀਫਾ ਦੇ ਚੁੱਕੇ ਹਨ।
ਜ਼ਿਕਰਯੋਗ ਹੈ ਕਿ ਕੇਂਦਰੀ ਮੰਤਰੀ ਨਰਿੰਦਰ ਸਿੰਘ ਤੋਮਰ ਅਤੇ ਪ੍ਰਹਿਲਾਦ ਸਿੰਘ ਪਟੇਲ ਸਮੇਤ ਭਾਜਪਾ ਦੇ 10 ਸੰਸਦ ਮੈਂਬਰਾਂ ਨੇ ਬੁਧਵਾਰ ਨੂੰ ਅਸਤੀਫਾ ਦੇ ਦਿਤਾ ਸੀ। ਇਨ੍ਹਾਂ ਵਿਚੋਂ ਕਿਰੋਨੀਲਾਲ ਮੀਨਾ ਰਾਜ ਸਭਾ ਦੇ ਮੈਂਬਰ ਸਨ। ਇਹ ਸਾਰੇ ਸੰਸਦ ਮੈਂਬਰ ਹਾਲ ਹੀ ਵਿਚ ਹੋਈਆਂ ਵਿਧਾਨ ਸਭਾ ਚੋਣਾਂ ਵਿਚ ਵਿਧਾਇਕ ਚੁਣੇ ਗਏ ਹਨ।
ਵੀਰਵਾਰ ਨੂੰ ਸਦਨ ਦੀ ਕਾਰਵਾਈ ਸ਼ੁਰੂ ਹੋਣ 'ਤੇ ਲੋਕ ਸਭਾ ਸਪੀਕਰ ਓਮ ਬਿਰਲਾ ਨੇ ਸਦਨ ਨੂੰ ਦਸਿਆ ਕਿ ਰਾਜਸਥਾਨ ਰਾਜ ਦੇ ਜੈਪੁਰ ਗ੍ਰਾਮੀਣ ਤੋਂ ਸੰਸਦ ਮੈਂਬਰ ਰਾਜਵਰਧਨ ਰਾਠੌੜ, ਰਾਜਸਮੰਦ ਤੋਂ ਦੀਆ ਕੁਮਾਰੀ, ਮੱਧ ਪ੍ਰਦੇਸ਼ ਦੇ ਮੋਰੇਨਾ ਤੋਂ ਨਰਿੰਦਰ ਸਿੰਘ ਤੋਮਰ, ਦਮੋਹ ਤੋਂ ਪ੍ਰਹਿਲਾਦ ਪਟੇਲ, ਜਬਲਪੁਰ ਤੋਂ ਰਾਕੇਸ਼ ਸਿੰਘ, ਸਿੱਧੀ ਤੋਂ ਰੀਤੀ ਪਾਠਕ, ਹੋਸ਼ੰਗਾਬਾਦ ਤੋਂ ਉਦੈ ਪ੍ਰਤਾਪ ਸਿੰਘ, ਛੱਤੀਸਗੜ੍ਹ ਦੇ ਰਾਏਗੜ੍ਹ ਤੋਂ ਗੋਮਤੀ ਸਾਈਂ ਅਤੇ ਬਿਲਾਸਪੁਰ ਤੋਂ ਅਰੁਣ ਸਾਓ ਸਮੇਤ 10 ਸੰਸਦ ਮੈਂਬਰਾਂ ਨੇ ਅਸਤੀਫਾ ਦੇ ਦਿਤਾ ਹੈ।
(For more news apart from Arjun Munda Gets Additional Charge Of Agriculture Ministry, stay tuned to Rozana Spokesman)