
ਭਗੌੜੇ ਮੁਲਜ਼ਮਾਂ ਰੋਹਿਤ ਸਿੰਘ ਰਾਠੌਰ ਤੇ ਨਿਤਿਨ ਫੌਜੀ ਦੀ ਗ੍ਰਿਫ਼ਤਾਰੀ ਲਈ ਰਾਜਸਥਾਨ ਤੋਂ ਇਲਾਵਾ ਹੋਰਨਾਂ ਸੂਬਿਆਂ ਵਿਚ ਵੀ ਪੁਲਿਸ ਦੀਆਂ ਟੀਮਾਂ ਛਾਪੇਮਾਰੀ ਕਰ ਰਹੀਆਂ ਹਨ।
Sukhdev Singh Gogamedi murder: ਰਾਸ਼ਟਰੀ ਰਾਜਪੂਤ ਕਰਣੀ ਸੈਨਾ ਦੇ ਪ੍ਰਧਾਨ ਸੁਖਦੇਵ ਸਿੰਘ ਗੋਗਾਮੇੜੀ ਦੇ ਕਾਤਲਾਂ ’ਤੇ ਵੀਰਵਾਰ ਨੂੰ 5-5 ਲੱਖ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਗਿਆ। ਦੋ ਭਗੌੜੇ ਮੁਲਜ਼ਮਾਂ ਰੋਹਿਤ ਸਿੰਘ ਰਾਠੌਰ ਅਤੇ ਨਿਤਿਨ ਫੌਜੀ ਦੀ ਗ੍ਰਿਫ਼ਤਾਰੀ ਲਈ ਰਾਜਸਥਾਨ ਤੋਂ ਇਲਾਵਾ ਹੋਰਨਾਂ ਸੂਬਿਆਂ ਵਿਚ ਵੀ ਪੁਲਿਸ ਦੀਆਂ ਟੀਮਾਂ ਛਾਪੇਮਾਰੀ ਕਰ ਰਹੀਆਂ ਹਨ। ਗ੍ਰਹਿ ਵਿਭਾਗ ਨੇ ਐਨਆਈਏ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਗੋਗਾਮੇੜੀ ਕਤਲ ਕੇਸ ਦੀ ਜਾਂਚ ਐਨਆਈਏ ਤੋਂ ਕਰਵਾਈ ਜਾਵੇ।
ਦੂਜੇ ਪਾਸੇ ਸੁਖਦੇਵ ਸਿੰਘ ਦਾ ਅੰਤਿਮ ਸਸਕਾਰ ਹਨੂੰਮਾਨਗੜ੍ਹ ਦੇ ਪਿੰਡ ਗੋਗਾਮੇੜੀ ਵਿਖੇ ਸ਼ਾਮ ਸਾਢੇ ਪੰਜ ਵਜੇ ਹੋਇਆ। ਇਸ ਤੋਂ ਪਹਿਲਾਂ ਬੁਧਵਾਰ ਦੇਰ ਰਾਤ ਐਸਐਮਐਸ ਹਸਪਤਾਲ ਵਿਚ ਮੈਡੀਕਲ ਬੋਰਡ ਵਲੋਂ ਗੋਗਾਮੇੜੀ ਦਾ ਪੋਸਟਮਾਰਟਮ ਕਰਵਾਇਆ ਗਿਆ। ਇਸ ਤੋਂ ਬਾਅਦ ਰਾਜਪੂਤ ਸਭਾ ਭਵਨ ਵਿਖੇ ਉਨ੍ਹਾਂ ਦਾ ਅੰਤਿਮ ਸਸਕਾਰ ਕੀਤਾ ਗਿਆ।
ਇਸ ਤੋਂ ਪਹਿਲਾਂ ਗੋਗਾਮੇੜੀ ਕਤਲ ਕਾਂਡ 'ਚ 11 ਨੁਕਾਤੀ ਮੰਗਾਂ 'ਤੇ ਸਹਿਮਤੀ ਬਣੀ ਸੀ। ਜਾਂਚ NIA ਨੂੰ ਸੌਂਪਣ ਦੀ ਸਿਫਾਰਿਸ਼ ਤੋਂ ਬਾਅਦ ਪਰਿਵਾਰਕ ਮੈਂਬਰ ਪੋਸਟਮਾਰਟਮ ਕਰਵਾਉਣ ਲਈ ਤਿਆਰ ਹੋ ਗਏ। ਇਸ ਮਾਮਲੇ 'ਚ ਦੋ ਐਫ.ਆਈ.ਆਰ. ਦਰਜ ਕੀਤੀਆਂ ਗਈਆਂ। ਗੋਗਾਮੇੜੀ ਦੀ ਪਤਨੀ ਸ਼ੀਲਾ ਸ਼ੇਖਾਵਤ ਨੇ ਕਤਲ ਦਾ ਕੇਸ ਦਰਜ ਕਰਵਾਇਆ ਹੈ।
ਇਹ ਵੀ ਦੋਸ਼ ਹੈ ਕਿ ਉਸ ਦੇ ਪਤੀ ਨੇ ਮੁੱਖ ਮੰਤਰੀ ਅਤੇ ਡੀਜੀਪੀ ਤੋਂ ਤਿੰਨ ਵਾਰ ਪੁਲਿਸ ਸੁਰੱਖਿਆ ਦੀ ਮੰਗ ਕੀਤੀ ਸੀ ਪਰ ਸੁਰੱਖਿਆ ਨਹੀਂ ਦਿਤੀ ਗਈ। ਗੋਗਾਮੇੜੀ ਦੀ ਹਤਿਆ ਦੇ ਵਿਰੋਧ 'ਚ ਬੁਧਵਾਰ ਨੂੰ ਕਰਣੀ ਸੈਨਾ ਨੇ ਰਾਜਸਥਾਨ ਬੰਦ ਦਾ ਸੱਦਾ ਦਿਤਾ ਸੀ, ਜਿਸ ਦਾ ਅਸਰ ਸੂਬੇ ਭਰ 'ਚ ਦੇਖਣ ਨੂੰ ਮਿਲਿਆ। ਬੰਦ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਕਈ ਇਲਾਕਿਆਂ ਵਿਚ ਭੰਨਤੋੜ ਕੀਤੀ।
(For more news apart from sukhdev singh gogamedi murder case police annouced 5 lakh reward on accused, stay tuned to Rozana Spokesman)