
ਨੈਨਾਬਾ ਕੋਲ ਕਾਂਗਰਸ ਪਾਰਟੀ ਦੀ ਮੈਂਬਰਸ਼ਿਪ ਵੀ ਹੈ
ਰਾਜਕੋਟ : ਕ੍ਰਿਕਟਰ ਰਵਿੰਦਰ ਜਡੇਜਾ ਦੀ ਭੈਣ ਨੈਨਾਬਾ ਅੱਜ ਰਾਜਪੂਤ ਕਰਣੀ ਸੈਨਾ 'ਚ ਸ਼ਾਮਲ ਹੋ ਗਈ। ਕਰਣੀ ਸੈਨਾ ਨੇ ਨੈਨਾਬਾ ਨੂੰ ਗੁਜਰਾਤ ਮਹਿਲਾ ਇੰਚਾਰਜ ਦੀ ਮਹੱਤਵਪੂਰਨ ਜ਼ਿੰਮੇਵਾਰੀ ਸੌਂਪੀ ਹੈ। ਇਸ ਮੌਕੇ ਨੈਨਾਬਾ ਨੇ ਔਰਤਾਂ ਦੀ ਸਮਾਜਕ ਬਰਾਬਰੀ ਅਤੇ ਭਾਗੀਦਾਰੀ ਲਈ ਕੰਮ ਕਰਨ ਦਾ ਦਾਅਵਾ ਕੀਤਾ। ਨੈਨਾਬਾ ਇਸ ਤੋਂ ਪਹਿਲਾਂ ਕਾਂਗਰਸ ਨਾਲ ਵੀ ਜੁੜ ਚੁੱਕੀ ਹੈ। ਉਸ ਨੇ ਦੋਹਰੀ ਜ਼ਿੰਮੇਵਾਰੀ ਨਿਭਾਉਣ ਦਾ ਸੰਕਲਪ ਲਿਆ।
Rivaba & Naynaba Jadeja
ਜ਼ਿਕਰਯੋਗ ਹੈ ਕਿ ਰਵਿੰਦਰ ਜਡੇਜਾ ਦੀ ਪਤਨੀ ਰਿਵਾਬਾ ਵੀ ਅਕਤੂਬਰ 2018 ਨੂੰ ਦੁਸ਼ਹਿਰੇ ਮੌਕੇ ਕਰਣੀ ਸੈਨਾ ਨਾਲ ਜੁੜੀ ਸੀ। ਉਹ ਫਿਲਹਾਲ ਮਹਿਲਾ ਪ੍ਰਧਾਨ ਦੀ ਜ਼ਿੰਮੇਵਾਰੀ ਨਿਭਾ ਰਹੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਮਗਰੋਂ ਉਹ ਭਾਜਪਾ 'ਚ ਵੀ ਸ਼ਾਮਲ ਹੋਈ ਸੀ। ਹਾਲਾਂਕਿ ਭਾਜਪਾ ਨੇ ਉਨ੍ਹਾਂ ਨੂੰ ਹੁਣ ਤਕ ਕੋਈ ਵੱਡੀ ਜ਼ਿੰਮੇਵਾਰੀ ਨਹੀਂ ਸੌਂਪੀ ਹੈ।
Ravinder Jadeja
ਰਿਵਾਬਾ ਨੇ ਭਾਜਪਾ 'ਚ ਸ਼ਾਮਲ ਹੋਣ 'ਤੇ ਕਿਹਾ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਨ੍ਹਾਂ ਦੇ ਪ੍ਰੇਰਣ ਸਰੋਤ ਹਨ ਅਤੇ ਉਨ੍ਹਾਂ ਕਰ ਕੇ ਹੀ ਉਹ ਭਾਜਪਾ 'ਚ ਸ਼ਾਮਲ ਹੋਈ ਹੈ।