
ਨੈਸ਼ਨਲ ਹੈਰਾਲਡ ਮਾਮਲੇ ਵਿਚ ਯੂਪੀਏ ਦੀ ਚੈਅਰਪਰਸਨ ਸੋਨੀਆ ਗਾਂਧੀ......
ਨਵੀਂ ਦਿੱਲੀ : ਨੈਸ਼ਨਲ ਹੈਰਾਲਡ ਮਾਮਲੇ ਵਿਚ ਯੂਪੀਏ ਦੀ ਚੈਅਰਪਰਸਨ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਦੀ ਮੁਸੀਬਤ ਵੱਧਦੀ ਜਾ ਰਹੀ ਹੈ। ਰਿਪੋਰਟ ਦੇ ਮੁਤਾਬਕ ਆਮਦਨਕਰ ਵਿਭਾਗ ਨੇ ਸੋਨੀਆ ਅਤੇ ਰਾਹੁਲ ਗਾਂਧੀ ਨੂੰ ਐਸੋਸੀਏਟੈਡ ਜਰਨਲਸ ਲਿਮਿਟੇਡ (ਏਜੇਐਲ) ਦੇ ਸੰਬੰਧ ਵਿਚ 100 ਕਰੋੜ ਦਾ ਨੋਟਿਸ ਜਾਰੀ ਕੀਤਾ ਹੈ। ਇਨਕਮ ਟੈਕਸ ਵਿਭਾਗ ਦੇ ਮੁਤਾਬਕ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਉਤੇ ਏਜੇਐਲ ਨਾਲ ਸਬੰਧਤ 100 ਕਰੋੜ ਰੁਪਏ ਦੀ ਦੇਣਦਾਰੀ ਹੈ।
Rahul-Sonia Gandhi
ਰਿਪੋਰਟ ਦੇ ਮੁਤਾਬਕ ਦੋਨਾਂ ਹੀ ਨੇਤਾਵਾਂ ਨੇ ਅਪਣੀ ਕਮਾਈ ਕਰੋੜਾਂ ਰੁਪਏ ਘੱਟ ਦਿਖਾਈ ਹੈ। ਧਿਆਨ ਯੋਗ ਹੈ ਕਿ ਨੈਸ਼ਨਲ ਹੈਰਾਲਡ ਕੇਸ ਵਿਚ ਸੁਪ੍ਰੀਮ ਕੋਰਟ ਨੇ ਸੋਨੀਆ ਅਤੇ ਰਾਹੁਲ ਗਾਂਧੀ ਨੂੰ ਹਲਫ਼ਨਾਮਾ ਫਾਈਲ ਕਰਨ ਨੂੰ ਕਿਹਾ ਹੈ। CBDT ਦੀ ਸਰਕੁਲਰ ਉਤੇ ਉਨ੍ਹਾਂ ਨੂੰ ਇਹ ਹਲਫ਼ਨਾਮਾ ਦਰਜ਼ ਕਰਨਾ ਹੋਵੇਗਾ। ਇਸ ਮਾਮਲੇ ਦੀ ਅਗਲੀ ਸੁਣਵਾਈ 29 ਜਨਵਰੀ ਨੂੰ ਹੋਵੇਗੀ। ਹਲਫ਼ਨਾਮਾ ਫਾਈਲ ਕਰਨ ਲਈ ਸੁਪ੍ਰੀਮ ਕੋਰਟ ਨੇ ਇਕ ਹਫ਼ਤੇ ਦਾ ਸਮਾਂ ਦਿਤਾ ਹੈ। ਇਸ ਮਾਮਲੇ ਵਿਚ ਪੀ ਚਿਦੰਬਰਮ, ਸੋਨੀਆ ਅਤੇ ਰਾਹੁਲ ਦੇ ਵਕੀਲ ਹਨ।
Rahul Gandhi and Sonia Gandhi
ਨੈਸ਼ਨਲ ਹੈਰਾਲਡ ਕੇਸ ਵਿਚ ਸੁਪ੍ਰੀਮ ਕੋਰਟ ਪਹਿਲਾਂ ਹੀ ਕਾਂਗਰਸ ਦੇ ਉਚ ਨੇਤਾਵਾਂ ਰਾਹੁਲ ਗਾਂਧੀ ਅਤੇ ਉਨ੍ਹਾਂ ਦੀ ਮਾਂ ਸੋਨੀਆ ਗਾਂਧੀ ਦੇ 2011-12 ਦੇ ਕਰ ਨਿਧਾਰਨ ਮਾਮਲੀਆਂ ਨੂੰ ਫਿਰ ਤੋਂ ਖੋਲ੍ਹਣ ਦੀ ਆਗਿਆ ਆਮਦਨਕਰ ਵਿਭਾਗ ਨੂੰ ਦੇ ਦਿਤੀ ਹੈ। ਹੇਠਲੀ ਅਦਾਲਤ ਵਿਚ ਸਭ ਤੋਂ ਪਹਿਲਾਂ ਇਹ ਮਾਮਲਾ ਬੀਜੇਪੀ ਨੇਤਾ ਸੁਬਰਮਣੀਅਮ ਸਵਾਮੀ ਨੇ ਚੁੱਕਿਆ ਸੀ। ਰਾਹੁਲ ਗਾਂਧੀ ਅਤੇ ਸੋਨੀਆ ਗਾਂਧੀ ਨੂੰ ਹੇਠਲੀ ਅਦਾਲਤ ਨੇ 19 ਦਸੰਬਰ 2015 ਨੂੰ ਜ਼ਮਾਨਤ ਦਿਤੀ ਸੀ। ਸਵਾਮੀ ਨੇ ਵਿੱਤ ਮੰਤਰੀ ਨੂੰ ਵੀ ਕਰ ਚੋਰੀ ਦੇ ਬਾਰੇ ਵਿਚ ਮੰਗ ਦਿਤੀ ਸੀ।