
ਮੇਘਾਲਿਆ ਦੀ ਇਕ ਕੋਲੇ ਖਤਾਨ ਵਿਚ ਫਸੇ ਹੋਏ 15 ਮਜਦੂਰਾਂ ਦੀ ਜਿੰਦਗੀ ਉਤੇ ਲਗਾਤਰ ਸੰਕਟ.......
ਨਵੀਂ ਦਿੱਲੀ (ਭਾਸ਼ਾ): ਮੇਘਾਲਿਆ ਦੀ ਇਕ ਕੋਲੇ ਖਤਾਨ ਵਿਚ ਫਸੇ ਹੋਏ 15 ਮਜਦੂਰਾਂ ਦੀ ਜਿੰਦਗੀ ਉਤੇ ਲਗਾਤਰ ਸੰਕਟ ਦੇ ਬਾਦਲ ਮੰਡਰਾ ਰਹੇ ਹਨ। ਇਸ ਵਿਚ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਖਦਾਨ ਵਿਚ ਫ਼ਸੇ ਮਜਦੂਰਾਂ ਨੂੰ ਬਚਾਉਣ ਲਈ ਪੀਐਮ ਮੋਦੀ ਨੂੰ ਗੁਹਾਰ ਲਗਾਈ ਹੈ ਅਤੇ ਉਨ੍ਹਾਂ ਉਤੇ ਹਮਲਾ ਵੀ ਕੀਤਾ ਹੈ। ਮੇਘਾਲਿਆ ਦੇ ਕੋਲਾ ਖਦਾਨ ਵਿਚ 15 ਮਜ਼ਦੂਰ ਫ਼ਸੇ ਹੋਏ ਹਨ। ਇਸ ਉਤੇ ਰਾਹੁਲ ਦੇ ਨਾਲ-ਨਾਲ ਕਾਂਗਰਸ ਪਾਰਟੀ ਨੇ ਵੀ ਬੀਜੇਪੀ ਉਤੇ ਹਮਲਾ ਬੋਲਿਆ ਹੈ। ਰਾਹੁਲ ਨੇ ਸਰਕਾਰ ਦੀ ਲਾਪਰਵਾਹੀ ਨੂੰ ਲੈ ਕੇ ਵੀ ਤੰਜ ਕੱਸਿਆ ਹੈ।
PM Modi
ਉਥੇ ਹੀ ਮਜਦੂਰਾਂ ਨੂੰ ਬਚਾਉਣ ਲਈ ਚਲਾਏ ਜਾ ਰਹੇ ਰੇਸਕਿਊ ਆਪਰੇਸ਼ਨ ਨੂੰ ਰੋਕ ਦਿਤਾ ਗਿਆ ਹੈ। ਰਾਹੁਲ ਗਾਂਧੀ ਨੇ ਟਵੀਟ ਕਰਕੇ ਕਿਹਾ ਕਿ, 15 ਖਨਿਕ ਪਿਛਲੇ 2 ਹਫ਼ਤੀਆਂ ਤੋਂ ਹੜ੍ਹ ਦੀ ਵਜ੍ਹਾ ਨਾਲ ਕੋਲੇ ਦੀ ਖਤਾਨ ਵਿਚ ਫ਼ਸ ਗਏ ਹਨ। ਜਿਸ ਸਮੇਂ ਪੀਐਮ ਮੋਦੀ ਬੋਗੀਬੀਲ ਪੁੱਲ ਦਾ ਉਦਘਾਟਨ ਕਰਕੇ ਕੈਮਰਿਆਂ ਨੂੰ ਪੋਜ ਦੇ ਰਹੇ ਸਨ, ਉਦੋਂ ਉਨ੍ਹਾਂ ਦੀ ਸਰਕਾਰ ਨੇ ਬਚਾਵ ਕਾਰਜ਼ ਲਈ ਜ਼ਿਆਦਾ ਪ੍ਰੈਸ਼ਰ ਵਾਲੇ ਪੰਪ ਦਾ ਇੰਤਜਾਮ ਕਰਨ ਤੋਂ ਇੰਨਕਾਰ ਕਰ ਦਿਤਾ ਸੀ। ਪੀਐਮ ਮੋਦੀ ਕ੍ਰਿਪਾ ਮਜਦੂਰਾਂ ਨੂੰ ਬਚਾ ਲਓ।
Rahul-Pm Modi
ਦੱਸ ਦਈਏ ਕਿ, 13 ਦਸੰਬਰ ਨੂੰ ਇਕ ਕੋਲੇ ਖਤਾਨ ਵਿਚ ਹੋਏ ਅਚਾਨਕ 15 ਲੋਕ ਫਸ ਗਏ ਸਨ, ਜਿਨ੍ਹਾਂ ਨੂੰ ਹੁਣ ਤੱਕ ਕੱਢਿਆ ਨਹੀਂ ਜਾ ਸਕਿਆ ਹੈ। ਐਨਡੀਆਰਐਫ ਦੇ ਵਲੋਂ ਸਮਰੱਥ ਸਾਮਾਨ ਨਾ ਹੋਣ ਦੀ ਗੱਲ ਕਹੀ ਗਈ ਹੈ। ਜਿਸ ਦੇ ਚਲਦੇ ਖਤਾਨ ਵਿਚ ਫਸੇ 15 ਲੋਕਾਂ ਨੂੰ ਬਚਾਉਣ ਦਾ ਕਾਰਜ ਸੋਮਵਾਰ ਨੂੰ ਅਸਥਾਈ ਤੌਰ ਉਤੇ ਰੋਕ ਦਿਤਾ ਗਿਆ ਸੀ। ਉਥੇ ਹੀ ਸਮਾਜਕ ਕਰਮਚਾਰੀ ਸੰਜੋਏ ਹਜਾਰਿਕਾ ਨੇ ਇਲਜ਼ਾਮ ਲਗਾਇਆ ਹੈ ਕਿ, ਇਸ ਨੇ ਰਾਜ ਅਤੇ ਕੇਂਦਰ ਸਰਕਾਰ ਦੋਨਾਂ ਦੀ ਪੋਲ ਖੋਲ ਦਿਤੀ ਹੈ। NDRF ਰਾਜ ਦੀ ਟੀਮ ਨੂੰ ਇਕੱਲੇ ਛੱਡ ਕੇ ਚੱਲੀ ਗਈ ਹੈ।