ਮੋਦੀ ਸਰਕਾਰ ਨੂੰ ਵੱਡਾ ਝਟਕਾ, ਸੁਪਰੀਮ ਕੋਰਟ ਨੇ ਪਲਟਿਆ ਮੋਦੀ ਸਰਕਾਰ ਦਾ ਫੈਸਲਾ
Published : Jan 9, 2019, 6:25 pm IST
Updated : Jan 9, 2019, 6:25 pm IST
SHARE ARTICLE
Narendra Modi
Narendra Modi

ਭਾਰਤ ਦੇਸ਼ ਦਾ ਤੰਤਰ ਇਨ੍ਹੀਂ ਦਿਨੀਂ ਸਵਾਲਾਂ ਦੇ ਘੇਰੇ 'ਚ ਹੈ। ਕਾਰਨ ਸੀ.ਬੀ.ਆਈ. ਅੰਦਰ ਚੱਲ ਰਿਹਾ ਘਮਸਾਨ ਹੈ ਅਤੇ ਇਸ ਮੁੱਦੇ 'ਤੇ ਹੁਣ ਮੋਦੀ ਸਰਕਾਰ ਨੂੰ ਸੁਪਰੀਮ...

ਨਵੀਂ ਦਿੱਲੀ :  ਭਾਰਤ ਦੇਸ਼ ਦਾ ਤੰਤਰ ਇਨ੍ਹੀਂ ਦਿਨੀਂ ਸਵਾਲਾਂ ਦੇ ਘੇਰੇ 'ਚ ਹੈ। ਕਾਰਨ ਸੀ.ਬੀ.ਆਈ. ਅੰਦਰ ਚੱਲ ਰਿਹਾ ਘਮਸਾਨ ਹੈ ਅਤੇ ਇਸ ਮੁੱਦੇ 'ਤੇ ਹੁਣ ਮੋਦੀ ਸਰਕਾਰ ਨੂੰ ਸੁਪਰੀਮ ਕੋਰਟ ਨੇ ਵੱਡਾ ਝਟਕਾ ਵੀ ਦੇ ਦਿੱਤਾ ਹੈ। ਅੱਜ ਇਸੇ ਮੁੱਦੇ ਦੀਆਂ ਪਰਤਾਂ ਫਰੋਲਣ ਦੀ ਕੋਸ਼ਿਸ਼ ਕਰਦੇ ਹਾਂ। ਸਭ ਤੋਂ ਪਹਿਲਾਂ ਗੱਲ ਫੈਸਲੇ ਦੀ ਕਰਦੇ ਹਾਂ, ਸੁਪਰੀਮ ਕੋਰਟ ਨੇ ਸੀ.ਬੀ.ਆਈ. ਦੇ ਡਾਇਰੈਕਟਰ ਆਲੋਕ ਵਰਮਾ ਦੇ ਅਧਿਕਾਰ ਵਾਪਸ ਲੈਣ ਦੇ ਮੋਦੀ ਸਰਕਾਰ ਦੇ ਫੈਸਲੇ ਨੂੰ ਰੱਦ ਕਰ ਦਿੱਤਾ ਹੈ। ਇੱਥੇ ਸੁਪਰੀਮ ਕੋਰਟ ਨੇ ਇਹ ਵੀ ਕਹਿ ਦਿੱਤਾ ਹੈ ਕਿ ਆਲੋਕ ਵਰਮਾ ਜਾਂਚ ਤਕ ਨੀਤੀਗਤ ਫੈਸਲੇ ਨਹੀਂ ਲੈ ਸਕਦੇ ਤੇ ਨਾ ਕੋਈ ਨਵੀਂ ਜਾਂਚ ਸ਼ੁਰੂ ਕਰ ਸਕਣਗੇ।

AlokAlok

ਆਲੋਕ ਵਰਮਾ ਦਾ ਕਾਰਜਕਾਲ ਜਨਵਰੀ 'ਚ ਖ਼ਤਮ ਹੋ ਰਿਹਾ ਹੈ। ਕੋਰਟ ਨੇ ਵਰਮਾ ਅਤੇ ਨਿੱਜੀ ਸੰਸਥਾ 'ਕੌਮਨ ਕਾਜ' ਦੀ ਪਟੀਸ਼ਨ 'ਤੇ ਫੈਸਲਾ ਸੁਣਾਇਐ। ਦਰਅਸਲ ਸਰਕਾਰ ਨੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਲਈ ਸੀ.ਬੀ.ਆਈ. ਦੇ ਡਾਇਰੈਕਟਰ ਆਲੋਕ ਵਰਮਾ ਅਤੇ ਵਿਸ਼ੇਸ਼ ਡਾਇਰੈਕਟਰ ਰਾਕੇਸ਼ ਅਸਥਾਨਾ ਨੂੰ ਅਧਿਕਾਰ ਤੋਂ ਲਾਂਭੇ ਕਰਕੇ ਛੁੱਟੀ 'ਤੇ ਭੇਜਿਆ ਦਿੱਤਾ ਸੀ। ਹੁਣ ਇਸ ਮਾਮਲੇ ਦੇ ਅੰਦਰਲੇ ਪੱਖਾਂ 'ਤੇ ਝਾਤ ਮਾਰਦੇ ਆਂ। ਆਖਰ ਹੋਇਆ ਕੀ ਸੀ। 24 ਅਕਤੂਬਰ, 2018 ਨੂੰ ਬੁੱਧਵਾਰ ਵਾਲੇ ਦਿਨ ਭਾਰਤ ਦੇ ਇਤਿਹਾਸ 'ਚ ਪਹਿਲੀ ਵਾਰ ਅਜਿਹਾ ਹੋਇਆ

AlokAlok

ਕਿ ਸੀ.ਬੀ.ਆਈ. ਜੋ ਕੇ ਦੇਸ਼ 'ਚ ਵੱਡੀ ਤਾਕਤ ਰੱਖਦੀ ਹੈ ਤੇ ਮੰਤਰੀਆਂ-ਸੰਤਰੀਆਂ ਤੋਂ ਇਲਾਵਾ ਵੱਡੇ-ਵੱਡੇ ਅਧਾਰਿਆਂ 'ਤੇ ਛਾਪੇ ਮਾਰਦੀ ਹੈ ਉਹਨਾਂ ਦੇ ਆਪਣੇ ਹੈੱਡ ਕੁਆਟਰ 'ਤੇ ਹੀ ਛਾਪੇਮਾਰੀ ਹੋਈ। ਇਹ ਛਾਪੇਮਾਰੀ ਕਿਸੀ ਹੋਰ ਨੇ ਨਹੀਂ ਬਲਕਿ ਸੀ.ਬੀ.ਆਈ. ਦੇ ਹੀ ਡਾਇਰੈਕਟਰ ਆਲੋਕ ਵਰਮਾ ਅਤੇ ਵਿਸ਼ੇਸ਼ ਡਾਇਰੈਕਟਰ ਰਾਕੇਸ਼ ਅਸਥਾਨਾ ਤੋਂ ਬਾਅਦ ਤੀਜੇ ਨੰਬਰ ਦੇ ਅਧਿਕਾਰੀ ਐੱਮ. ਨਾਗੇਸ਼ਵਰ ਰਾਓ ਨੇ ਕੀਤੀ। ਸੀ.ਬੀ.ਆਈ. ਹੈੱਡ ਕੁਆਟਰ ਦੀ 11ਵੀਂ ਅਤੇ 10ਵੀਂ ਮੰਜ਼ਿਲ ਜਿੱਥੇ ਦੋਵਾਂ ਅਧਿਕਾਰੀਆਂ ਦੇ ਦਫ਼ਤਰ ਸੀ ਉਹਨਾਂ ਨੂੰ ਸੀਲ ਕਰ ਦਿੱਤਾ ਗਿਆ।

PM Narendra ModiPM Narendra Modi

ਭ੍ਰਿਸ਼ਟਾਚਾਰ ਦੇ ਦੋਸ਼ ਲਗਾਏ ਗਏ, ਅਹਦਿਆਂ ਤੋਂ ਲਾਂਭੇ ਕਰ ਛੱਟੀ 'ਤੇ ਭੇਜ ਦਿੱਤਾ ਗਿਆ ਅਤੇ ਸਾਰੀ ਜ਼ਿੰਮੇਵਾਰੀ ਇਹਨਾਂ ਦੇ ਹੇਠਲੇ ਅਧਿਕਾਰੀ ਐੱਮ. ਨਾਗੇਸ਼ਵਰ ਰਾਓ ਨੂੰ ਦੇ ਦਿੱਤੀ ਸੀ।ਸੀ.ਬੀ.ਆਈ. 'ਚ ਮਿਚੀ ਇਸ ਹਲਚਲ ਪਿੱਛੇ ਸਿਆਸੀ ਮਾਹਿਰ ਦੋ ਵੱਡੇ ਕਾਰਨ ਮੰਨਦੇ ਹਨ। ਇੱਕ ਤਾਂ ਸੀ.ਬੀ.ਆਈ. ਦੇ ਅਧਿਕਾਰੀਆਂ ਵਿਚਾਲੇ ਚੱਲ ਰਹੀ ਆਪਸੀ ਟਸਲ ਅਤੇ ਦੂਜਾ ਦੋ ਅਹਿਮ ਮਾਮਲਿਆਂ 'ਚ ਹੋਈਆਂ ਗੜਬੜੀਆਂ। ਇੱਕ ਮੁਇਨ ਕੁਰੇਸ਼ੀ ਦਾ ਮਾਮਲਾ ਅਤੇ ਦੂਜਾ ਰਾਫੇਲ ਡੀਲ ਦਾ। ਆਲੋਕ ਵਰਮਾ ਮੁਤਾਬਕ ਰਾਕੇਸ਼ ਅਸਥਾਨ ਨੇ ਮੁਇਨ ਕੁਰੇਸ਼ੀ ਨੂੰ ਭੱਜਣ 'ਚ ਮਦਦ ਕੀਤੀ ਜੋ ਕਿ ਮੀਟ ਦੇ ਨਾਲ ਹਵਾਲੇ ਦਾ ਕਰੋਬਾਰ ਕਰਦਾ ਸੀ

AlokAlok

ਅਤੇ ਰਾਕੇਸ਼ ਅਸਥਾਨਾ ਮੁਤਾਬਕ ਉਸਨੇ ਇਸ 'ਤੇ ਰੋਕ ਲਗਾਈ ਸੀ ਜਦਕਿ ਆਲੋਕ ਵਰਮਾ ਨੇ ਭੱਜਣ 'ਚ ਮਦਦ ਕੀਤੀ ਸੀ। ਦੂਜਾ ਰਾਫੇਲ ਡੀਲ ਜਿਸ ’ਚ ਏਜੰਸੀ ਦੇ ਮੁਖੀ ਨੇ ਫਰੋਲਾ-ਫਰਾਲੀ ਸ਼ੁਰੂ ਕਰ ਦਿੱਤੀ ਸੀ ਤੇ ਡਿਪਟੀ ਚੀਫ ਨੇ ਵੀ ਕੁਝ ਦਸਤਾਵੇਜ਼ ਖੰਗਾਲਣੇ ਸ਼ੁਰੂ ਕਰ ਦਿੱਤੇ ਸੀ। ਇਹ ਸਾਹਮਣੇ ਆਇਆ ਕਿ ਇਹਨਾਂ ’ਚੋਂ ਇੱਕ ਅਧਿਕਾਰੀ ਨੇ ਉਸ ਗੁਪਤ ਪ੍ਰੋਟੋਕੋਲ ਨੂੰ ਲੱਭਣਾ ਸ਼ੁਰੂ ਕਰ ਦਿੱਤ ਸੀ ਜਿਸ ’ਚ ਰਾਫੇਲ ਡੀਲ ਨਾਲ ਜੁੜੇ ਕਈ ਅਹਿਮ ਤੱਥ ਸਨ ਜਿਹਨਾਂ ਨਾਲ ਅਹਿਮ ਖੁਲਾਸੇ ਹੋ ਸਕਦੇ ਸੀ। ਇਹਨਾਂ ਦਸਤਾਵੇਜਾਂ ਦਾ ਜ਼ਿਕਰ ਨਾ ਫਰਾਂਸ ਨੇ ਕੀਤਾ ਅਤੇ ਨਾ ਭਾਰਤ ਦੀ ਸਰਕਾਰ ਨੇ ਇਹਨਾਂ ਨੂੰ ਜਨਤਕ ਕੀਤਾ ਹੈ।

Modi GovernmentModi Government

ਕੁੱਲ ਮਿਲ ਇਹ ਸਭ ਉਸ ਚੀਜ਼ ਨੂੰ ਢੱਕਣ ਲਈ ਬਦਲਾ-ਬਦਲੀ ਹੋਈ ਹੈ। ਫਿਲਹਾਲ ਸੁਪਰੀਮ ਕੋਰਟ ਨੇ ਆਲੋਕ ਵਰਮਾ ਦੇ ਹੱਕ ’ਚ ਫੈਸਲਾ ਸੁਣਾਉਂਦੇ ਹੋਏ ਉਸ ਨੂੰ ਰਾਹਤ ਤਾਂ ਦਿੱਤੀ ਹੈ ਪਰ ਉਸਦਾ ਵੀ ਕੁਝ ਖਾਸ ਫਾਇਦਾ ਨਹੀਂ ਹੋਣਾ ਕਿਉਂਕਿ ਇੱਕ ਤਾਂ ਉਸਦੀਆਂ ਤਾਕਤਾਂ ’ਚ ਕਟੌਤੀ ਕਰ ਦਿੱਤੀ ਗਈ ਹੈ ਅਤੇ ਦੂਜਾ ਜਨਵਰੀ ’ਚ ਹੀ ਆਲੋਕ ਵਰਮਾ ਰਿਟਾਇਰ ਹੋ ਜਾਣਗੇ। ਉਮੀਦ ਹੈ ਕਿ ਦੇਸ਼ ਅੰਦਰ ਚੱਲ ਰਹੇ ਇਸ ਘਾਲੇ-ਮਾਲੇ ਦਾ ਕੁਝ ਕੁ ਤੱਥ-ਸਾਰ ਤੁਸੀਂ ਵੀ ਜਾਣਗੇ ਹੋਵੋਗੇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement