
ਨਰਿੰਦਰ ਮੋਦੀ ਨੇ ਉਸ ਦਰਦ ਨੂੰ ਨਹੀਂ ਦੇਖਿਆ ਜੋ ਅਸੀਂ ਸਹੇੜਿਆ ਹੈ। ਉਹ ਹਿੰਸਾ ਨਹੀਂ ਦੇਖਦੇ, ਜਿਸ ਕਾਰਨ ਮੇਰੀ ਦਾਦੀ ਅਤੇ ਪਿਤਾ ਦਾ ਕਤਲ ਹੋਇਆ।
ਨਵੀਂ ਦਿੱਲੀ : ਕਾਂਗਰਸ ਮੁਖੀ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਹਮਲਾ ਬੋਲਦੇ ਹੋਏ ਕਿਹਾ ਹੈ ਕਿ ਪੀਐਮ ਮੋਦੀ ਵਿਚ ਬਹੁਤ ਗੁੱਸਾ ਅਤੇ ਨਫਰਤ ਹੈ। ਰਾਹੁਲ ਨੇ ਕਿਹਾ ਕਿ ਉਹਨਾਂ ਦਾ ਪਹਿਲਾ ਟੀਚਾ 2019 ਚੋਣਾਂ ਵਿਚ ਮੋਦੀ ਨੂੰ ਹਰਾਉਣਾ ਹੈ। ਯੂਪੀ ਵਿਚ ਕਾਂਗਰਸ ਨੂੰ ਘੱਟ ਸਮਝਣ ਨੂੰ ਰਾਹੁਲ ਨੇ ਵੱਡੀ ਭੁੱਲ ਦੱਸਿਆ ਅਤੇ ਇਕਲੇ ਚੋਣ ਲੜਨ ਦਾ ਵੀ ਸੰਕੇਤ ਕੀਤਾ। ਰਾਹੁਲ ਨੇ ਕਿਹਾ ਕਿ ਮੋਦੀ ਮੇਰੇ ਨਾਲ ਗੱਲ ਨਹੀਂ ਕਰਦੇ। ਉਹ ਜਦੋਂ ਮਿਲਦੇ ਹਨ ਤਾਂ ਇਕ ਦੋ ਲਫਜ਼ਾਂ ਵਿਚ ਹੀ ਗੱਲ ਕਰਦੇ ਹਨ।
PM
ਉਹ ਸਿਰਫ ਕਹਿਣਗੇ ਕਿ 'ਹੈਲੋ' । ਰਾਹੁਲ ਨੇ ਅੱਗੇ ਕਿਹਾ ਕਿ ਨਰਿੰਦਰ ਮੋਦੀ ਵਿਚ ਗੁੱਸਾ ਬੁਹਤ ਜਿਆਦਾ ਹੈ ਅਤੇ ਮੇਰੇ ਬਾਰੇ ਜਿਆਦਾਤਰ ਉਹ ਜੋ ਕੁਝ ਬੋਲਦੇ ਹਨ ਉਹ ਉਹਨਾਂ ਦੇ ਗੁੱਸੇ ਦਾ ਹੀ ਨਤੀਜਾ ਹੁੰਦਾ ਹੈ। ਅਜਿਹੀਆਂ ਕਈ ਚੀਜ਼ਾਂ ਹਨ, ਜਿਹਨਾਂ ਨੂੰ ਉਹ ਕਹਿੰਦੇ ਹਨ ਅਤੇ ਮੈਂ ਸੁਣਦਾ ਹਾਂ। ਉਦਾਹਰਣ ਦੇ ਤੌਰ 'ਤੇ ਮੇਰੇ ਪਰਵਾਰ ਵਿਰੁਧ ਜਿਹਨਾਂ ਸ਼ਬਦਾਂ ਦੀ ਵਰਤੋਂ ਉਹ ਕਰਦੇ ਹਨ, ਉਸ ਵਿਚ ਗੁੱਸੇ ਅਤੇ ਨਫਰਤ ਦੀ ਝਲਕ ਸਾਫ ਨਜ਼ਰ ਆਉਂਦੀ ਹੈ। ਮੋਦੀ ਵਾਰ-ਵਾਰ ਕਹਿੰਦੇ ਹਨ ਕਿ ਮੈਂ ਇਕ ਪਰਵਾਰ ਤੋਂ ਆਉਂਦਾ ਹਾਂ, ਜਿਸ ਦਾ ਮੈਨੂੰ ਲਾਭ ਮਿਲਦਾ ਹੈ।
Narendra Modi
ਮੈਂ ਇਸ ਤੱਥ ਤੋਂ ਇਨਕਾਰ ਨਹੀਂ ਕਰ ਸਕਦਾ ਕਿ ਮੇਰਾ ਪਰਵਾਰ ਰਾਜਨੀਤੀ ਵਿਚ ਸੀ। ਰਾਹੁਲ ਨੇ ਕਿਹਾ ਕਿ ਹਰ ਕਾਰਡ ਦੇ ਦੋ ਪੱਖ ਹੁੰਦੇ ਹਨ। ਨਰਿੰਦਰ ਮੋਦੀ ਨੇ ਉਸ ਦਰਦ ਨੂੰ ਨਹੀਂ ਦੇਖਿਆ ਜੋ ਅਸੀਂ ਸਹੇੜਿਆ ਹੈ। ਉਹ ਹਿੰਸਾ ਨਹੀਂ ਦੇਖਦੇ ਜਿਸ ਕਾਰਨ ਮੇਰੀ ਦਾਦੀ ਅਤੇ ਪਿਤਾ ਦਾ ਕਤਲ ਹੋਇਆ। ਉਹਨਾਂ ਕਿਹਾ ਕਿ ਮੋਦੀ ਵਿਚ ਵੀ ਕੁਝ ਖਾਸ ਗੱਲਾਂ ਹਨ ਅਤੇ ਕੁਝ ਕਮੀਆਂ ਹਨ।
Indira & Rajiv Gandhi
ਦੱਸ ਦਈਏ ਕਿ ਰਾਹੁਲ ਗਾਂਧੀ 11 ਜਨਵਰੀ ਨੂੰ ਦੋ ਰੋਜ਼ਾ ਦੌਰੇ 'ਤੇ ਸਊਦੀ ਅਰਬ ਜਾਣ ਵਾਲੇ ਹਨ। ਉਹਨਾਂ ਨੇ ਯੂਪੀ ਵਿਚ ਇਕੱਲੇ ਚੋਣ ਲੜਨ ਦੇ ਸੰਕੇਤ ਦਿਤੇ ਹਨ। ਉਹਨਾਂ ਕਿਹਾ ਕਿ ਯੂਪੀ ਵਿਚ ਕਾਂਗਰਸ ਦਾ ਵਿਚਾਰ ਬਹੁਤ ਤਾਕਤਵਰ ਹੈ, ਇਸ ਲਈ ਉਤਰ ਪ੍ਰਦੇਸ਼ ਵਿਚ ਸਾਨੂੰ ਅਪਣੀ ਸਮਰਥਾ 'ਤੇ ਭਰੋਸਾ ਹੈ। ਅਸੀਂ ਲੋਕਾਂ ਨੂੰ ਹੈਰਾਨ ਕਰ ਦੇਵਾਂਗੇ।