
ਸੁਪਰੀਮ ਕੋਰਟ ਵਲੋਂ ਅਲੋਕ ਵਰਮਾ ਨੂੰ ਸੀਬੀਆਈ ਡਾਇਰੈਕਟਰ ਦੇ ਅਹੁਦੇ 'ਤੇ ਮੰਗਲਵਾਰ ਨੂੰ ਬਹਾਲ ਕੀਤੇ ਜਾਣ ਸਬੰਧੀ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਦਾਅਵਾ ਕੀਤਾ........
ਨਵੀਂ ਦਿੱਲੀ : ਸੁਪਰੀਮ ਕੋਰਟ ਵਲੋਂ ਅਲੋਕ ਵਰਮਾ ਨੂੰ ਸੀਬੀਆਈ ਡਾਇਰੈਕਟਰ ਦੇ ਅਹੁਦੇ 'ਤੇ ਮੰਗਲਵਾਰ ਨੂੰ ਬਹਾਲ ਕੀਤੇ ਜਾਣ ਸਬੰਧੀ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਦਾਅਵਾ ਕੀਤਾ ਕਿ ਰਾਫ਼ੇਲ ਮਾਮਲੇ ਦਾ ਸੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ 'ਬਰਬਾਦ ਕਰ ਦਏਗਾ' ਅਤੇ ਪਤਾ ਨਹੀਂ ਕਦੋ '30,000 ਕਰੋੜ ਰੁਪਏ ਦੀ ਚੋਰੀ' ਵਿਚ ਉਨ੍ਹਾਂ ਦੀ ਭੂਮਿਕਾ ਸਬੰਧੀ ਪੂਰੇ ਸਬੂਤ ਕਦੋਂ ਸਾਹਮਣੇ ਆ ਜਾਣ? ਉਨ੍ਹਾਂ ਇਹ ਵੀ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੂੰ ਰਾਫ਼ੇਲ ਮਾਮਲੇ ਦੀ ਜਾਂਚ ਤੋਂ ਕੋਈ ਨਹੀਂ ਬਚਾ ਸਕਦਾ ਅਤੇ ਇਕ ਦਿਨ ਪੂਰੇ ਦੇਸ਼ ਨੂੰ ਪਤਾ ਲੱਗ ਜਾਏਗਾ ਕਿ ਮੋਦੀ ਨੇ 30 ਹਜ਼ਾਰ ਕਰੋੜ ਰੁਪਏ ਅਪਣੇ 'ਮਿੱਤਰ' ਅਨਿਲ ਅੰਬਾਨੀ ਨੂੰ ਦੇ ਦਿਤੇ।
ਰਾਹੁਲ ਗਾਂਧੀ ਨੈ ਟਵੀਟ ਕਰ ਕੇ ਕਾਨੂੰਨ ਨੂੰ ਬਹਾਲ ਕਰਨ ਲਈ ਸੁਪਰੀਮ ਕੋਰਟ ਨੂੰ ਵਧਾਈ ਦਿਤੀ। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਮੰਗਲਵਾਰ ਨੂੰ ਦੋਸ਼ ਲਾਇਆ ਕਿ ਰੱਖਿਆ ਮੰਤਰੀ ਨਿਰਮਲਾ ਸੀਤਾਰਮਣ ਰਾਫ਼ੇਲ ਜਹਾਜ਼ ਸੌਦੇ ਸਬੰਧੀ 'ਝੂਠ 'ਤੇ ਝੂਠ' ਬੋਲ ਰਹੀ ਹੈ ਪਰ ਉਨ੍ਹਾਂ ਦੇ ਸਵਾਲਾਂ ਦੇ ਜਵਾਬ ਨਹੀਂ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਇਕ ਵੀ ਰਾਫ਼ੇਲ ਜਹਾਜ਼ ਦੀ ਸਪਲਾਈ ਤੋਂ ਪਹਿਲਾਂ ਦਸਾਲਟ ਨੂੰ 20 ਹਜ਼ਾਰ ਕਰੋੜ ਰੁਪਏ ਦਾ ਭੁਗਤਾਨ ਕਰ ਦਿਤਾ ਪਰ ਐਚਏਐਲ ਨੂੰ 15,700 ਕਰੋੜ ਰੁਪਏ ਦਾ ਬਕਾਇਆ ਦੇਣ ਤੋਂ ਇਨਕਾਰ ਕਰ ਦਿਤਾ।
ਇਸ ਕਾਰਨ ਐਚਏਐਲ ਦੇ ਕਰਮਚਾਰੀਆਂ ਨੂੰ ਤਨਖ਼ਾਹ ਦੇਣ ਲਈ 1,000 ਕਰੋੜ ਰੁਪਏ ਦਾ ਕਰਜ਼ ਲੈਣਾ ਪਿਆ। ਉਨ੍ਹਾਂ ਕਿਹਾ ਕਿ ਇਸ ਦੌਰਾਨ ਰੱਖਿਆ ਮੰਤਰੀ ਝੂਠ 'ਤੇ ਝੂਠ ਬੋਲ ਰਹੀ ਹੈ ਪਰ ਮੇਰੇ ਸਵਾਲਾਂ ਦਾ ਜਵਾਬ ਨਹੀਂ ਦੇ ਸਕਦੀ। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਰਾਫ਼ੇਲ ਮਾਮਲੇ 'ਤੇ 15 ਮਿੰਟ ਦੀ ਸਿੱਧੀ ਬਹਿਸ ਦੀ ਚੁਨੌਤੀ ਦਿਤੀ ਅਤੇ ਦਾਅਵਾ ਕੀਤਾ ਸੀ ਕਿ ਮੋਦੀ ਲੋਕ ਸਭਾ ਵਿਚ ਆਉਣ ਤੋਂ ਡਰ ਰਹੇ ਹਨ। (ਪੀਟੀਆਈ)