ਸਫੇਦਪੋਸ਼ ਅਤਿਵਾਦੀ ਨੈੱਟਵਰਕ ਦੀ ਜਾਂਚ ’ਚ ਹੋਇਆ ਪ੍ਰਗਟਾਵਾ
Published : Feb 15, 2026, 7:29 pm IST
Updated : Feb 15, 2026, 7:29 pm IST
SHARE ARTICLE
Investigation into white supremacist network reveals
Investigation into white supremacist network reveals

2016 ਤੋਂ ਹੀ ਕੱਟੜਪੰਥੀ ਬਣ ਚੁਕੇ ਸਨ ਡਾਕਟਰ, ਬਣਾ ਲਿਆ ਸੀ ‘ਅੰਸਾਰ ਇੰਟਰਿਮ’ ਨਾਮਕ ਸੰਗਠਨ

ਨਵੀਂ ਦਿੱਲੀ/ਸ੍ਰੀਨਗਰ: ਜੰਮੂ-ਕਸ਼ਮੀਰ ਪੁਲਿਸ ਵਲੋਂ ਹਾਲ ਹੀ ’ਚ ਸਫੇਦਪੋਸ਼ ਅਤਿਵਾਦ ਗਰੋਹ ਦਾ ਪਰਦਾਫ਼ਾਸ਼ ਕੀਤੇ ਜਾਣ ਤੋਂ ਬਾਅਦ ਸੰਕੇਤ ਮਿਲਿਆ ਹੈ ਕਿ ਇਸ ਮਾਮਲੇ ’ਚ ਗ੍ਰਿਫ਼ਤਾਰ ਕੀਤੇ ਗਏ ਡਾਕਟਰ 2016 ਤੋਂ ਹੀ ਕੱਟੜਪੰਥੀ ਬਣ ਚੁੱਕੇ ਸਨ ਅਤੇ ਉਨ੍ਹਾਂ ਨੇ ਅਤਿਵਾਦੀ ਗਤੀਵਿਧੀਆਂ ਨੂੰ ਅੰਜਾਮ ਦੇਣ ਲਈ ‘ਅੰਸਾਰ ਨੈੱਟਵਰਕ’ ਨਾਮਕ ਇਕ ਨਵਾਂ ਅਤਿਵਾਦੀ ਸੰਗਠਨ ਬਣਾਇਆ ਸੀ।

ਅਧਿਕਾਰੀਆਂ ਨੇ ਦਸਿਆ ਕਿ ਇਸ ਮਾਮਲੇ ਦੀ ਜਾਂਚ ਹੁਣ ਕੌਮੀ ਜਾਂਚ ਏਜੰਸੀ (ਐਨ.ਆਈ.ਏ.) ਕਰ ਰਹੀ ਹੈ। ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਹੈ ਕਿ 10 ਨਵੰਬਰ ਨੂੰ ਲਾਲ ਕਿਲ੍ਹੇ ਦੇ ਬਾਹਰ ਧਮਾਕੇ ’ਚ ਪ੍ਰਯੋਗ ਕੀਤੀ ਗਈ ਧਮਾਕਾਖੇਜ਼ ਸਮੱਗਰੀ ਨਾਲ ਲੱਦੀ ਕਾਰ ਚਲਾਉਣ ਵਾਲਾ ਡਾ. ਉਮਰ-ਉਨ-ਨਬੀ 2016 ਅਤੇ 2018 ’ਚ ਅਤਿਵਾਦੀ ਸੰਗਠਨਾਂ ’ਚ ਸ਼ਾਮਲ ਹੋਣ ਦੀ ਕੋਸ਼ਿਸ਼ ਕਰ ਚੁਕਾ ਸੀ, ਪਰ ਉਹ ਅਪਣੀ ਕੋਸ਼ਿਸ਼ ’ਚ ਸਫ਼ਲ ਨਹੀਂ ਹੋ ਸਕਿਆ ਸੀ।

ਲਾਲ ਕਿਲ੍ਹੇ ਨੇੜੇ ਹੋਏ ਧਮਾਕੇ ’ਚ 10 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਸੀ। ਅਧਿਕਾਰੀਆਂ ਨੇ ਹੁਣ ਤਕ ਇਕੱਠਾ ਕੀਤੇ ਸਬੂਤਾਂ ਨੂੰ ਇਕੱਠੇ ਜੋੜਦਿਆਂ ਕਿਹਾ ਕਿ ਮੁਲਜ਼ਮ ਡਾਕਟਰ ਮੁਜਮਿਲ ਗ਼ਨੀ, ਮਾਰੇ ਜਾ ਚੁਕੇ ਉਮਰ-ਉਨ ਨਬੀ ਅਤੇ ਅਦੀਲ ਰਾਠੇਰ, ਫਿਲਹਾਲ ਫਰਾਰ ਉਸ ਦਾ ਭਰਾ ਮੁਜੱਫ਼ਰ ਰਾਥਰ, ਮੌਲਵੀ ਇਰਫ਼ਾਨ, ਕਾਰੀ ਆਮਿਰ ਅਤੇ ਤੁਫੈਲ ਗਾਜ਼ੀ ਅਪ੍ਰੈਲ 2022 ’ਚ ਸ੍ਰੀਨਗਰ ’ਚ ਸਥਿਤ ਈਦਗਾਹ ’ਚ ਮਿਲੇ ਸਨ।

ਅਧਿਕਾਰੀਆਂ ਨੇ ਕਿਹਾ ਕਿ ਬੈਠਕ ਦੌਰਾਨ ਉਨ੍ਹਾਂ ਨੇ ‘ਅੰਸਾਰ ਇੰਟਰਿਮ’ ਨਾਮਕ ਇਕ ਅਤਿਵਾਦੀ ਜਥੇਬੰਦੀ ਬਣਾਉਣ ਦਾ ਫ਼ੈਸਲਾ ਕੀਤਾ, ਜਿਸ ’ਚ ਅਦੀਲ ਨੂੰ ਸਮੂਹ ਦਾ ‘ਅਮੀਰ’ (ਪ੍ਰਮੁੱਖ), ਮੌਲਵੀ, ਇਰਫਾਨ ਨੂੰ ‘ਉਪ-ਅਮੀਰ’ ਅਤੇ ਗਨੀ ਨੂੰ ਖਜ਼ਾਨਚੀ ਬਣਾਇਆ ਗਿਆ।

ਉਨ੍ਹਾਂ ਇਹ ਵੀ ਕਿਹਾ ਕਿ ਅਤਿਵਾਦੀ ਸਮੂਹਾਂ ’ਚ ‘ਅੰਸਾਰ’ ਨੂੰ ਆਮ ਤੌਰ ’ਤੇ ਵਿਸ਼ਵ ਪੱਧਰ ’ਤੇ ਪਾਬੰਦੀਸ਼ੁਦਾ ਅਤਿਵਦੀ ਸੰਗਠਨ ਅਲ-ਕਾਇਦਾ ਨਾਲ ਜੋੜਿਆ ਜਾਂਦਾ ਹੈ। ਅਧਿਕਾਰੀਆਂ ਨੇ ਕਿਹਾ ਕਿ ਗ੍ਰਿਫ਼ਤਾਰ ਕੀਤੇ ਡਾਕਟਰਾਂ ਅਤੇ ਉਪਦੇਸ਼ਕਰਤਾਵਾਂ ਨੇ ਪੁੱਛ-ਪੜਤਾਲ ਕਰਨ ਵਾਲਿਆਂ ਨੂੰ ਦਸਿਆ ਕਿ ਸਰਗਰਮ ਅਤਿਵਾਦੀਆਂ ਨਾਲ ਉਨ੍ਹਾਂ ਦੇ ਸਾਰੇ ਸੰਪਰਕ ਟੁੱਟ ਜਾਣ ਕਾਰਨ ਇਕ ਨਵਾਂ ਸਮੂਹ ਬਣਾਉਣ ਦੀ ਜ਼ਰੂਰਤ ਪੈਦਾ ਹੋਈ। ਬੈਠਕ ਦੌਰਾਨ ਮੈਂਬਰਾਂ ਨੂੰ ਭੂਮਿਕਾਵਾਂ ਅਤੇ ‘ਕੋਡ’ ਸੌਂਪੇ ਗਏ। ਉਮਰ ਨੇ ਤਾਲਮੇਲਕਰਤਾ ਦੀ ਭੂਮਿਕਾ ਸੰਭਾਲੀ ਅਤੇ ਗਨੀ ਨਾਲ ਮਿਲ ਕੇ ਵਿੱਤੀ ਅਤੇ ਖ਼ਰੀਦ ਦਾ ਕੰਮ ਸੰਭਾਲਿਆ।

ਸਾਲ 2023 ’ਚ ਸਮੂਹ ਨੇ ਹਰਿਆਣਾ ਦੇ ਸੋਹਨਾ ਅਤੇ ਨੂਹ ਇਲਾਕਿਆਂ ਤੋਂ ਖਾਦ ਖ਼ਰੀਦਣ ਦਾ ਫੈਸਲਾ ਕੀਤਾ। ਉਮਰ ਦੇ ਹੁਕਮ ’ਤੇ, ਫ਼ਰੀਦਾਬਾਦ ਦੀ ਰਸਾਇਣ ਦੀ ਇਕ ਦੁਕਾਨ ਤੋਂ ਐਨ.ਪੀ.ਕੇ. (ਜਿਸ ਨੂੰ ਇਸ ਸੰਦਰਭ ’ਚ ਆਮ ਤੌਰ ’ਤੇ ਪੋਟਾਸ਼ੀਅਮ ਨਾਇਟ੍ਰੇਟ ਦੇ ਨਾਂ ਨਾਲ ਜੋੜਿਆ ਜਾਂਦਾ ਹੈ) ਵੀ ਖ਼ਰੀਦਿਆ ਗਿਆ।

ਪੁੱਛ-ਪੜਤਾਲ ਦੌਰਾਨ ਗ੍ਰਿਫ਼ਤਾਰ ਡਾਕਟਰਾਂ ਨੇ ਦਸਿਆ ਕਿ ਉਮਰ ਨਾ ਸਾਧਾਰਣ ਆਈ.ਈ.ਡੀ. ਦਾ ਨਿਰਮਾਣ ਸਿੱਖਣ ਲਈ ਆਨਲਾਈਨ ਵੀਡੀਉ ਵੇਖਣੇ ਸ਼ੁਰੂ ਕੀਤੇ ਸਨ ਅਤੇ ਉਹ ਟਰਾਈਸੀਟੋਨ ਟਰਾਈਪੇਰੋਕਸਾਈਡ (ਟੀ.ਏ.ਟੀ.ਪੀ.) ਤਿਆਰ ਕਰਨ ’ਚ ਕਾਮਯਾਬ ਰਿਹਾ ਸੀ, ਜੋ ਸਭ ਤੋਂ ਪ੍ਰਮੁੱਖ ਪੇਰੋਕਸਾਈਡ ਵਿਸਫ਼ੋਟਕਾਂ ’ਚੋਂ ਇਕ ਹੈ।

ਅਧਿਕਾਰੀਆਂ ਅਨੁਸਾਰ ਅਦੀਲ ਨੇ ਇਕ ਨਵੇਂ ਅਤਿਵਾਦੀ ਸਮੂਹ ਲਈ ਮੈਂਬਰਾਂ ਦੀ ਤਲਾਸ਼ ਸ਼ੁਰੂ ਕੀਤੀ ਅਤੇ ਦਖਣੀ ਕਸ਼ਮੀਰ ਦੇ ਦਾਨਿਸ਼ ਉਰਫ਼ ਜਸੀਰ ਨਾਮਕ ਇਕ ਵਿਅਕਤੀ ਨੂੰ ਅਪਣੇ ਸਮੂਹ ’ਚ ਸ਼ਾਮਲ ਕਰ ਲਿਆ ਸੀ।

ਅਦੀਲ ਫਿਰ ਦਾਨਿਸ਼ ਨੂੰ ਫ਼ਰੀਦਾਬਾਦ ’ਚ ਅਲ-ਫਲਾਹ ਯੂਨੀਵਰਸਿਟੀ ’ਚ ਕਿਰਾਏ ’ਤੇ ਇਕ ਕਮਰੇ ’ਚ ਲੈ ਗਿਆ, ਜਿਥੇ ਦੋਹਾਂ ਨੇ ਉਮਰ ਅਤੇ ਗਨੀ ਨੂੰ ਟੀ.ਏ.ਟੀ.ਪੀ. ਧਮਾਕਾਖੇਜ਼ ਸਮੱਗਰੀ ਤਿਆਰ ਕਰਦਿਆਂ ਵੇਖਿਆ। ਬਾਅਦ ’ਚ ਉਮਰ ਨੇ ਦਾਨਿਸ਼ ਨੂੰ ‘ਫਿਦਾਈਨ’ (ਆਤਮਘਾਤੀ) ਹਮਲਾ ਕਰਨ ਲਈ ਮਨਾਉਣ ਦੀ ਕੋਸ਼ਿਸ਼ ਕੀਤੀ, ਪਰ ਦਾਨਿਸ਼ ਨੇ ਆਖ਼ਰੀ ਪਲ ’ਤੇ ਅਪਣਾ ਇਰਾਦਾ ਬਦਲ ਦਿਤਾ ਕਿ ਇਸਲਾਮ ’ਚ ਖ਼ੁਦਕੁਸ਼ੀ ਪਾਬੰਦੀਸ਼ੁਦਾ ਹੈ।

ਪੁਲਵਾਮਾ ਦੇ 28 ਸਾਲ ਦੇ ਡਾਕਟਰ ਉਮਰ ਨੂੰ ਕਸ਼ਮੀਰ, ਹਰਿਆਣਾ ਅਤੇ ਉੱਤਰ ਪ੍ਰਦੇਸ਼ ’ਚ ਫੈਲੇ ਇਕ ਨੈੱਟਵਰਕ ਦਾ ਸਭ ਤੋਂ ਕੱਟੜਪੰਥੀ ਮੈਂਬਰ ਅਤੇ ਪ੍ਰਮੁੱਖ ਸੰਚਾਲਕ ਮੰਨਿਆ ਜਦਾ ਹੈ। ਸਬੂਤਾਂ ਤੋਂ ਪਤਾ ਲਗਦਾ ਹੈ ਕਿ ਉਸ ਦੀ ਮੂਲ ਯੋਜਨਾ ਕੌਮੀ ਰਾਜਧਾਨੀ ਜਾਂ ਕਿਸੇ ਧਾਰਮਕ ਮਹੱਤਵ ਦੀ ਥਾਂ ’ਤੇ ਭੀੜ-ਭੜੱਕੇ ਵਾਲੀ ਥਾਂ ਉਤੇ ਇਕ ਵੀ.ਬੀ.ਆਈ.ਈ.ਡੀ. (ਵਿਆਪਕ ਰੂਪ ’ਚ ਘਾਤਕ ਧਮਾਕੇ ਵਾਲਾ ਬੰਬ) ਰੱਖਣ ਅਤੇ ਫਿਰ ਭੱਜਣ ਦੀ ਸੀ।

ਹਾਲਾਂਕਿ ਇਹ ਸਾਜ਼ਸ਼ ਉਸ ਸਮੇਂ ਅਸਫ਼ਲ ਹੋ ਗਈ ਜਦੋਂ ਸ੍ਰੀਨਗਰ ਪੁਲਿਸ ਦੀ ਜਾਂਚ ਕਾਰਨ ਗਨੀ ਦੀ ਗ੍ਰਿਫ਼ਤਾਰੀ ਹੋਈ ਅਤੇ ਵਿਸਫ਼ੋਟਕ ਬਰਾਮਦ ਕੀਤੇ ਗਏ। ਇਸ ਨਾਲ ਉਮਰ ਸ਼ਾਇਦ ਘਬਰਾ ਗਿਆ ਅਤੇ ਅਖ਼ੀਰ ਲਾਲ ਕਿਲ੍ਹੇ ਬਾਹਰ ਸਮੇਂ ਤੋਂ ਪਹਿਲਾਂ ਧਮਾਕਾ ਕਰ ਦਿਤਾ।

19 ਅਕਤੂਬਰ ਨੂੰ ਸ੍ਰੀਨਗਰ ਦੇ ਬਾਹਰ ਇਲਾਕੇ ਬੁਨਪੋਰਾ, ਨੌਗਾਮ ’ਚ ਕੰਧਾਂ ਉਤੇ ਜੈਸ਼-ਏ-ਮੁਹੰਮਦ ਦੇ ਪੋਸਟ ਦਿਸਣ ਦੀ ਇਕ ਛੋਟੀ ਪਰ ਅਹਿਮ ਘਟਨਾ ਤੋਂ ਬਾਅਦ ਇਸ ਨੈੱਟਵਰਕ ਦਾ ਪਰਦਾਫ਼ਾਸ਼ ਹੋਇਆ ਸੀ।

ਸ੍ਰੀਨਗਰ ਪੁਲਿਸ ਨੇ ਮਾਮਲਾ ਦਰਜ ਕਰ ਕੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਦੀ ਪੜਤਾਲ ਕੀਤੀ, ਜਿਸ ਦੇ ਆਧਾਰ ’ਤੇ ਤਿੰਨ ਸਥਾਨਕ ਵਾਸੀਆਂ ਆਰਿਫ਼ ਨਿਸਾਰ ਡਾਰ ਉਰਫ਼ ਸਾਹਿਲ, ਯਾਸਿਰ-ਉਲ-ਅਸ਼ਰਫ਼ ਅਤੇ ਮਕਸੂਦ ਅਹਿਮਦ ਡਾਰ ਉਰਫ਼ ਸ਼ਾਹਿਦ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਨ੍ਹਾਂ ਸਾਰਿਆਂ ਵਿਰੁਧ ਪਹਿਲਾਂ ਪੱਥਰਬਾਜ਼ੀ ਦੇ ਮਾਮਲੇ ਦਰਜ ਸਨ। ਉਨ੍ਹਾਂ ਤੋਂ ਪੁੱਛ-ਪੜਤਾਲ ਮਗਰੋਂ ਡਾਕਟਰ ਤੋਂ ਮੌਲਵੀ ਬਣੇ ਸ਼ੋਪੀਆਂ ਦੇ ਵਾਸੀ ਮੌਲਵੀ ਇਰਫ਼ਾਨ ਅਹਿਮਦ ਨੂੰ ਗ੍ਰਿਫ਼ਤਾਰ ਕੀਤਾ ਗਿਆ, ਜਿਸ ਉਤੇ ਪੋਸਟਰ ਮੁਹੱਈਆ ਕਰਵਾਉਣ ਅਤੇ ਨੌਜੁਆਨਾਂ ਨੂੰ ਕੱਟੜਪੰਥ ਵਲ ਆਕਰਸ਼ਿਤ ਕਰਨ ਦਾ ਦੋਸ਼ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਫ਼ਰਜ਼ੀ ਇਮੀਗ੍ਰੇਸ਼ਨ ਮਾਫ਼ੀਆ 'ਤੇ ਮੋਹਾਲੀ ਪੁਲਿਸ ਦਾ ਵੱਡਾ ਐਕਸ਼ਨ, DSP ਹਰਸਿਮਰਨ ਸਿੰਘ ਬੱਲ ਨੇ ਦਿੱਤੀ ਜਾਣਕਾਰੀ

15 Feb 2026 2:04 PM

'ਮੈਂ 47 ਕਰੋੜ 26 ਲੱਖ ਦੀਆਂ ਵਿਕਾਸ ਯੋਜਵਨਾਵਾਂ ਦੇ ਕੀਤੇ ਉਦਘਾਟਨ' | Haryana CM Nayab Singh Saini LIVE

15 Feb 2026 2:03 PM

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM

ਹਾਈਡ੍ਰੌਲਿਕ ਜੈੱਕਾਂ ਨਾਲ ਕੋਠੀ ਸ਼ਿਫਟ ਹੋਵੇਗੀ 250 ਫੁੱਟ ਦੂਰ, ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਰੂਟ ਵਿਚਾਲੇ ਆਈ ਸੀ ਕੋਠੀ

12 Feb 2026 2:59 PM
Advertisement