
ਇੰਨਾ ਹੀ ਨਹੀਂ ਤੁਹਾਨੂੰ ਚਾਰਜ ਤੋਂ ਇਲਾਵਾ...
ਨਵੀਂ ਦਿੱਲੀ: ਜੇ ਤੁਸੀਂ ਵੀ ਸਮਾਨ ਲੈਣ ਲਈ ਡਿਜ਼ੀਟਲ ਪੇਮੈਂਟ ਐਪ ਪੇਟੀਐਮ ਦਾ ਇਸਤੇਮਾਲ ਕਰਦੇ ਹੋ ਤਾਂ ਅਪਣੀ ਜੇਬ੍ਹ ਢਿੱਲੀ ਕਰਨ ਲਈ ਤਿਆਰ ਰਹੋ ਕਿਉਂ ਕਿ ਨਵੇਂ ਸਾਲ ਵਿਚ ਕੰਪਨੀ ਇਕ ਪਾਲਿਸੀ ਲੈ ਕੇ ਆਈ ਹੈ ਜਿਸ ਤਹਿਤ ਪੇਟੀਐਮ ਦੇ ਈ-ਵਾਲੇਟ ਵਿਚ ਜ਼ਿਆਦਾ ਰਕਮ ਰੱਖਣ ਲਈ ਚਾਰਜ ਦੇਣਾ ਪਵੇਗਾ। ਯਾਨੀ ਕਿ ਕੰਪਨੀ ਈ-ਵਾਲਿਟ ਵਿਚ ਕੈਡ੍ਰਿਟ ਕਾਰਡ ਨਾਲ ਇਕ ਮਹੀਨੇ ਵਿਚ 10 ਹਜ਼ਾਰ ਰੁਪਏ ਤੋਂ ਵਧ ਪਾਉਣ ਤੇ ਤੁਹਾਡੇ ਤੋਂ 2 ਫ਼ੀਸਦੀ ਫੀਸ ਦਾ ਭੁਗਤਾਨ ਵਸੂਲੇਗਾ।
Paytm
ਇੰਨਾ ਹੀ ਨਹੀਂ ਤੁਹਾਨੂੰ ਚਾਰਜ ਤੋਂ ਇਲਾਵਾ ਜੀਐਸਟੀ ਦਾ ਵੀ ਭੁਗਤਾਨ ਕਰਨਾ ਪਵੇਗਾ। ਪੇਟੀਐਮ ਨੇ ਬੁੱਧਵਾਰ ਨੂੰ ਟਵੀਟ ਕਰ ਕੇ ਇਸ ਦੀ ਜਾਣਕਾਰੀ ਦਿੱਤੀ। ਕੰਪਨੀ ਨੇ ਲਿਖਿਆ ਕਿ ਜੇ ਕ੍ਰੈਡਿਟ ਦੁਆਰਾ ਪਾਈ ਗਈ ਕੁੱਲ ਰਕਮ 10 ਹਜ਼ਾਰ ਤੋਂ ਜ਼ਿਆਦਾ ਹੋਵੇਗੀ ਤਾਂ ਟ੍ਰਾਜੈਕਸ਼ਨ ਦੀ ਕੁੱਲ ਰਕਮ ਤੇ 1.75 ਫ਼ੀਸਦੀ+GST ਵੀ ਦੇਣਾ ਪਵੇਗਾ। ਡੈਬਿਟ ਕਾਰਡ ਅਤੇ ਯੂਨਿਫਾਈਡ ਪੇਮੈਂਟਸ ਇੰਟਰਫੇਸ ਨਾਲ ਵਾਲਿਟ ਟਾਪ-ਅਪ ਕਰਨ ਤੇ ਕੋਈ ਵੀ ਚਾਰਜ ਨਹੀਂ ਲਗੇਗਾ।
Paytm
ਸੂਤਰਾਂ ਮੁਤਾਬਕ ਕੰਪਨੀ ਨੇ ਇਹ ਫ਼ੈਸਲਾ ਲੈਣ ਦੇਣ ਤੇ ਪੈਣ ਵਾਲੀ ਲਾਗਤ ਨੂੰ ਬਚਾਉਣ ਲਈ ਕੀਤਾ ਹੈ। ਕਰੀਬ ਇਕ ਸਾਲ ਪਹਿਲਾਂ ਕੰਪਨੀ ਨੇ ਵੀ ਇਸ ਤਰ੍ਹਾਂ ਦੀ ਫ਼ੀਸ ਲਗਾਉਣ ਤੇ ਵਿਚਾਰ ਕੀਤਾ ਸੀ ਪਰ ਇਸ ਨੂੰ ਲਾਗੂ ਨਹੀਂ ਕੀਤਾ ਗਿਆ। ਬਾਜ਼ਾਰ ਦੇ ਜਾਣਕਾਰਾਂ ਦਾ ਮੰਨਣਾ ਹੈ ਕਿ ਹਰ ਟ੍ਰਾਂਜੈਕਸ਼ਨ ਦਾ ਇਕ ਖਰਚ ਹੁੰਦਾ ਹੈ ਹੁਣ ਪੇਟੀਐਮ ਹ ਲਾਗਤ ਅਪਣੇ ਗਾਹਕਾਂ ਤੇ ਪਾ ਕੇ ਉਸ ਨੂੰ ਕਵਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।
Paytm
ਉਨ੍ਹਾਂ ਕਿਹਾ ਕਿ ਪੇਟੀਐਮ ਵਰਗੀਆਂ ਕੰਪਨੀਆਂ ਉੱਤੇ ਵੀ ਨਿਵੇਸ਼ਕਾਂ ਦਾ ਦਬਾਅ ਹੁੰਦਾ ਹੈ ਅਤੇ ਉਨ੍ਹਾਂ ਨੂੰ ਇਹ ਸਾਬਤ ਕਰਨਾ ਪੈਂਦਾ ਹੈ ਕਿ ਉਹ ਲਾਭਕਾਰੀ ਬਣ ਸਕਦੀਆਂ ਹਨ। ਐੱਮ ਡੀ ਆਰ ਦਾ ਭਾਰ ਆਪਣੇ ਲਈ ਹਮੇਸ਼ਾ ਲਈ ਚੁੱਕਣਾ ਕਾਰੋਬਾਰ ਦੇ ਮਾਮਲੇ ਵਿਚ ਸਹੀ ਕਦਮ ਨਹੀਂ ਕਿਹਾ ਜਾ ਸਕਦਾ। ਦਸ ਦਈਏ ਕਿ ਡਿਜੀਟਲ ਪੇਮੈਂਟ ਦੀ ਦਿੱਗਜ ਕੰਪਨੀਆਂ ਪੇਟੀਐਮ ਨੇ ਆਪਣੇ ਗੈਮਿੰਗ ਪਲੇਟਫਾਰਮ ਨੂੰ ਲਾਂਚ ਕਰਨ ਤੋਂ ਬਾਅਦ ਕਰੀਬ 200 ਸੇਵਾਵਾਂ ਮੁਹੱਈਆ ਕਰਵਾਈ ਹੈ।
Photo
ਆਨਲਾਈਨ ਤੇ ਆਫਲਾਈਨ ਡੋਮੇਨ 'ਤੇ ਤਿਆਰ ਨੈੱਟਵਰਕ ਇਫੈਕਟ ਦੀ ਸਫਲਤਾ 'ਤੇ ਸਵਾਰ ਕੰਪਨੀ ਆਪਣੇ ਯੂਜ਼ਰਸ ਨਾਲ ਲੈਣ ਦੇਣ ਵਧਾਉਣ ਲਈ ਕਈ ਤਰ੍ਹਾਂ ਦੀਆਂ ਸੇਵਾਵਾਂ ਲਿਆ ਰਹੀ ਹੈ। ਪੇਟੀਐਮ ਨੇ ਪੁਸ਼ਟੀ ਕੀਤੀ ਹੈ ਕਿ ਉਹ ਆਪਣੇ ਪਲੈਟਫਾਰਮ 'ਤੇ ਰਿਚਾਰਜ ਤੇ ਬਿੱਲ ਭੁਗਤਾਨ ਤੋਂ ਲੈ ਕੇ ਯਾਤਰਾ ਤੇ ਮੂਵੀ ਟਿਕਟ ਬੁਕਿੰਗ, ਫਾਸਟੈਗ, ਚਾਲਾਨ, ਦਾਨ ਵਰਗੀ ਸ਼ਹਿਰੀ ਸੇਵਾਵਾਂ ਤੇ ਕਰਜ਼, ਸੋਨਾ ਤੇ ਬੀਮਾ ਵਰਗੀ ਵਿੱਤੀ ਸੇਵਾਵਾਂ ਦੀ ਕੁਲ ਕਰੀਬ 200 ਸੇਵਾਵਾਂ ਮੁਹੱਈਆ ਕਰਵਾਉਂਦੀ ਹੈ।
ਕਿਰਾਨਾ ਸਟੋਰਸ 'ਤੇ ਨਜ਼ਰ ਆਉਣ ਵਾਲਾ ਇਸ ਦਾ ਪੇਟੀਐਮ ਕਿਊਆਰ ਦੇਸ਼ਭਰ 'ਚ ਭੁਗਤਾਨ ਦਾ ਜ਼ਰੀਆ ਬਣ ਗਿਆ ਹੈ। ਪੇਟੀਐਮ ਇਨਬਾਕਸ 'ਚ ਨਿਊਜ਼, ਕ੍ਰਿਕਟ ਤੇ ਮਨੋਰੰਜਨ ਵੀਡੀਓਜ਼ ਦੀ ਸੇਵਾ ਹੈ। ਪੇਟੀਐਮ ਦੇ ਵਪਾਰ ਮਾਡਲ ਦੀ ਸਫਲਤਾ ਨੇ ਅਮਰੀਕਾ ਦੇ ਗੂਗਲ, ਫੇਸਬੁੱਕ ਵਾਟਸਐਪ ਤੇ ਵਾਲਮਾਰਟ ਦੇ ਫੋਨਪੇ ਵਰਗੀ ਕੰਪਨੀਆਂ ਨੂੰ ਆਕਰਸ਼ਿਤ ਕੀਤਾ ਹੈ ਜੋ ਬਿਨਾਂ ਕੋਈ ਖਾਸ ਸਫਲਤਾ ਹਾਸਲ ਕੀਤੇ ਸਮਾਨ ਰਣਨੀਤੀ ਅਪਣਾ ਰਹੀਆਂ ਹਨ।
Photo
ਪੇਟੀਐਮ ਦੇ ਸੀਨੀਅਰ ਉਪ ਪ੍ਰਧਾਨ ਦੀਪਕ ਐਬੋਟ ਨੇ ਕਿਹਾ, ''ਭਾਰਤ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ ਅਤੇ ਅਸੀਂ ਇਕ ਅਜਿਹਾ ਟਰੈਂਡ ਦੇਖ ਰਹੇ ਹਾਂ, ਜਿਥੇ ਯੂਜ਼ਰਸ ਹਰ ਚੀਜ਼ ਤਤਕਾਲ ਚਾਹੁੰਦੇ ਹਨ। ਅਸੀਂ ਪੇਟੀਐਮ ਨੂੰ ਇਕ ਅਜਿਹੇ ਸੁਪਰਕਾਪ ਦੇ ਤੌਰ 'ਤੇ ਲਾਂਚ ਕੀਤਾ ਹੈ ਜੋ ਯੂਜ਼ਰਸ ਦੇ ਰੁਜ਼ਾਨਾ ਜ਼ੀਵਨ ਦੀਆਂ ਸਾਰੀਆਂ ਜ਼ਰੂਰਤਾਂ ਨੂੰ ਤੁਰੰਤ ਪੂਰਾ ਕਰਦਾ ਹੈ।
ਪੇਟੀਐਮ ਨੂੰ ਘਰ-ਘਰ ਦਾ ਬ੍ਰੈਂਡ ਬਣਦੇ ਦੇਖਣਾ ਤੇ ਨਕਦੀ ਦੇ ਭੂਗਤਾਨ ਲਈ ਦੇਸ਼ ਪੱਧਰੀ ਦੇਖਣਾ ਕਾਫੀ ਸੰਤੂਸ਼ਟੀ ਭਰਿਆ ਹੈ। ਡਿਜੀਟਲ ਇੰਡੀਆ ਦੇ ਮਿਸ਼ਨ 'ਚ ਯੋਗਦਾਨ ਕਰਨ ਲਈ ਅੱਗੇ ਵੀ ਕੰਮ ਕਰਦੇ ਰਹਾਂਗੇ ਅਤੇ ਨਵੀਂ ਸਰਵਸਿਸ ਲਾਂਚ ਕਰਾਂਗੇ।'
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।