
ਇਸ ਦੇ ਲਈ ਉਸ ਨੇ ਦੂਜੇ ਅਕਾਉਂਟ ਨੰਬਰ ਦੀ ਮੰਗ ਕੀਤੀ...
ਨਵੀਂ ਦਿੱਲੀ: ਇਸ ਡਿਜ਼ੀਟਲ ਪੇਮੈਂਟ ਦੇ ਦੌਰ ਵਿਚ ਜੇ ਤੁਸੀਂ ਵੀ ਪੇਟੀਐਮ, ਗੂਗਲ ਪੇ ਜਾਂ ਹੋਰ ਤਰੀਕਿਆਂ ਨਾਲ ਭੁਗਤਾਨ ਕਰਦੇ ਹੋ ਤਾਂ ਤੁਹਾਨੂੰ ਸਾਵਧਾਨ ਹੋ ਜਾਣਾ ਚਾਹੀਦਾ ਹੈ। ਕੁਝ ਜ਼ਰੂਰੀ ਗੱਲਾਂ ਧਿਆਨ ’ਚ ਨਾ ਰੱਖਣ ’ਤੇ ਤੁਹਾਡੀ ਮਿਹਨਤ ਦੀ ਕਮਾਈ ’ਤੇ ਹੋਰ ਕੋਈ ਹੱਥ ਸਾਫ਼ ਕਰ ਜਾਵੇਗਾ।
Paytm ਡਿਜ਼ੀਟਲ ਪੇਮੈਂਟ ਦਾ ਇਕ ਅਜਿਹਾ ਹੀ ਮਾਮਲਾ ਥਾਣੇ ਵਿਚ ਆਇਆ ਹੈ ਜਿੱਥੇ ਇਕ ਵਿਅਕਤੀ ਵੱਲੋਂ ਆਨਲਾਈਨ ਫ੍ਰਾਡ ਦੁਆਰਾ 1 ਲੱਖ ਰੁਪਏ ਦਾ ਚੂਨਾ ਲਗਾਇਆ ਹੈ। ਥਾਣਾ ਪੁਲਿਸ ਨੇ ਸ਼ਨੀਵਾਰ ਨੂੰ ਜਾਣਕਾਰੀ ਦਿੱਤੀ ਕਿ ਇਕ ਆਨਲਾਈਨ ਪੇਮੈਂਟ ਗੇਟਵੇ ਦੇ ਮਾਧਿਅਮ ਦੁਆਰਾ ਇਕ ਵਿਅਕਤੀ ਨਾਲ 1 ਲੱਖ ਰੁਪਏ ਦੀ ਠੱਗੀ ਕੀਤੀ ਗਈ ਹੈ। ਪੁਲਿਸ ਅਧਿਕਾਰੀ ਨੇ ਦਸਿਆ ਕਿ ਇਕ ਵਿਅਕਤੀ ਅਪਣੇ ਘਰ ਦਾ ਫਰਨੀਚਰ ਵੇਚਣਾ ਚਾਹੁੰਦਾ ਸੀ।
Paytmਇਸ ਦੇ ਲਈ ਉਸ ਨੇ 21 ਦਸੰਬਰ ਨੂੰ ਫੇਸਬੁੱਕ ’ਤੇ ਇਕ ਐਡ ਪਾਈ ਸੀ। ਇਸ ਤੋਂ ਤਿੰਨ ਦਿਨ ਬਾਅਦ 24 ਦਸੰਬਰ ਨੂੰ ਇਸ ਵਿਅਕਤੀ ਨੂੰ ਰਾਜਿੰਦਰ ਸ਼ਰਮਾ ਨਾਮ ਦੇ ਵਿਅਕਤੀ ਨੇ ਫਰਨੀਚਰ ਖਰੀਦਣ ਲਈ ਕਾਲ ਕੀਤੀ। ਇਸ ਵਿਅਕਤੀ ਪੇਟੀਐਮ ਅਤੇ ਗੂਗਲ ਪੇ ਦੁਆਰਾ ਪੈਸੇ ਟ੍ਰਾਂਸਫਰ ਕਰਨ ਦਾ ਆਫਰ ਦਿੱਤਾ।
Bank Accountਪੁਲਿਸ ਅਧਿਕਾਰੀ ਮੁਤਾਬਕ ਇਸ ਵਿਅਕਤੀ ਦੇ ਅਕਾਉਂਟ ਵਿਚੋਂ ਪੈਸੇ ਕ੍ਰੈਡਿਟ ਹੋਣ ਦੀ ਬਜਾਏ ਪੇਟੀਐਮ ਅਤੇ ਗੂਗਲ ਪੇ ਤੋਂ 3 ਟ੍ਰਾਂਜੈਕਸ਼ਨ ਵਿਚ 1.01 ਲੱਖ ਰੁਪਏ ਕੱਢੇ ਗਏ ਹਨ। ਜਦੋਂ ਇਸ ਵਿਅਕਤੀ ਨੂੰ ਪਤਾ ਲੱਗਿਆ ਕਿ ਉਹ ਫ੍ਰਾਡ ਦਾ ਸ਼ਿਕਾਰ ਹੋ ਗਿਆ ਹੈ ਕਿ ਉਸ ਨੂੰ ਰਜਿੰਦਰ ਸ਼ਰਮਾ ਵੱਲੋਂ ਪੈਸੇ ਵਾਪਸ ਕਰਨ ਦੀ ਗੱਲ ਕਹੀ ਗਈ।
Paytm
ਇਸ ਦੇ ਲਈ ਉਸ ਨੇ ਦੂਜੇ ਅਕਾਉਂਟ ਨੰਬਰ ਦੀ ਮੰਗ ਕੀਤੀ। ਮਾਮਲੇ ਵਿਚ ਭਾਰਤੀ ਇੰਡੀਅਨ ਪੈਨਲ ਕੋਡ ਦੇ ਸੈਕਸ਼ਨ 420 ਤਹਿਤ ਕੇਸ ਰਜਿਸਟਰਕਰ ਲਿਆ ਗਿਆ ਹੈ। ਪੁਲਿਸ ਅਧਿਕਾਰੀ ਨੇ ਦਸਿਆ ਕਿ ਇਸ ਮਾਮਲੇ ਵਿਚ ਅੱਗੇ ਦੀ ਜਾਂਚ ਚਲ ਰਹੀ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।