Paytm ਨੇ ਦਿੱਤਾ ਗਾਹਕਾਂ ਨੂੰ ਵੱਡਾ ਤੋਹਫ਼ਾ, ਇਕ ਵਾਰ ਇੰਨੇ ਲੱਖ ਕਰੋ ਟ੍ਰਾਂਸਫਰ...
Published : Dec 18, 2019, 11:37 am IST
Updated : Dec 18, 2019, 11:37 am IST
SHARE ARTICLE
Paytm gave a big gift can transfer
Paytm gave a big gift can transfer

ਪੇਟੀਐਮ ਤੇ ਯੂਪੀਆਈ ਅਤੇ ਆਈਐਮਪੀਐਸ ਦੀ ਸੁਵਿਧਾ ਪਹਿਲਾਂ ਤੋਂ ਹੀ ਮਿਲਦੀ ਹੈ

ਨਵੀਂ ਦਿੱਲੀ: ਜੇ ਤੁਸੀਂ ਡਿਜੀਟਲ ਪੇਮੈਂਟ ਦੀ ਕੰਪਨੀ ਪੇਟੀਐਮ ਦੇ ਗਾਹਕ ਹੋ ਤਾਂ ਤੁਹਾਡੇ ਲਈ ਇਕ ਚੰਗੀ ਖ਼ਬਰ ਹੈ। ਦਰਅਸਲ ਪੇਟੀਐਮ ਨੇ ਅਪਣੇ ਗਾਹਕਾਂ ਨੂੰ ਹਰ ਦਿਨ 24 ਘੰਟੇ ਇਲੈਟ੍ਰਾਨਿਕ ਫੰਡ ਟ੍ਰਾਂਸਫਰ ਸੁਵਿਧਾ ਦੇਣ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਪੇਟੀਐਮ ਅਜਿਹਾ ਇਕੱਲਾ ਪੇਮੈਂਟ ਐਪ ਬਣ ਗਿਆ ਹੈ ਜੋ 24 ਘੰਟੇ ਸੱਤੇ ਦਿਨ ਪੈਸਾ ਟ੍ਰਾਂਸਫਰ ਕਰਨ ਦੇ ਤਿੰਨ ਤਰੀਕੇ ਮੁਹੱਈਆ ਕਰਵਾ ਰਿਹਾ ਹੈ।

Paytm Paytmਦਸ ਦਈਏ ਕਿ ਪੇਟੀਐਮ ਤੇ ਯੂਪੀਆਈ ਅਤੇ ਆਈਐਮਪੀਐਸ ਦੀ ਸੁਵਿਧਾ ਪਹਿਲਾਂ ਤੋਂ ਹੀ ਮਿਲਦੀ ਹੈ। ਕਹਿਣ ਦਾ ਮਤਲਬ ਇਹ ਹੈ ਕਿ ਇਹਨਾਂ ਤਿੰਨਾਂ ਮਾਧਿਅਮਾਂ-ਯੂਪੀਆਈ, ਆਈਐਮਪੀਐਸ ਅਤੇ NEFT ਦੁਆਰਾ ਗਾਹਕ ਕਦੇ ਵੀ ਅਤੇ ਕਿਸੇ ਵੀ ਸਮੇਂ ਪੈਸੇ ਟ੍ਰਾਂਸਫਰ ਕਰ ਸਕਣਗੇ। ਇਹੀ ਨਹੀਂ, ਪੇਟੀਐਮ ਦੇ ਗਾਹਕ NEFT ਦੁਆਰਾ ਇਕ ਵਾਰ ਵਿਚ 10 ਲੱਖ ਰਕਮ ਟ੍ਰਾਂਸਫਰ ਕਰ ਸਕਦੇ ਹੋ।

Paytm Paytmਜੇ ਫੋਨ ਪੇਅ ਅਤੇ ਗੂਗਲ ਪੇਅ ਵਰਗੇ ਜਿਵੇਂ ਯੂਪੀਆਈ ਪੀ2ਪੀ ਐਪ ਦੀ ਗੱਲ ਕਰੀਏ ਤਾਂ 1 ਵਾਰ ਵਿਚ ਸਿਰਫ 2 ਲੱਖ ਰੁਪਏ ਭੇਜ ਸਕਦੇ ਹਨ। ਇਕ ਰਿਪੋਰਟ ਮੁਤਾਬਕ ਪੇਟੀਐਮ ਪੇਮੈਂਟਸ ਬੈਂਕ ਦੇ ਮੁੱਖ ਕਾਰਜਕਾਰੀ ਅਧਿਕਾਰੀ ਅਤੇ ਪ੍ਰਬੰਧ ਨਿਦੇਸ਼ਕ ਸਤੀਸ਼ ਗੁਪਤਾ ਨੇ ਕਿਹਾ ਕਿ ਪੇਟੀਐਮ ਇਕੱਲਾ ਅਜਿਹਾ ਪਲੇਟਫਾਰਮ ਹੈ ਜਿੱਥੇ ਯੂਜ਼ਰਸ ਐਨਈਐਫਟੀ, ਆਈਐਮਪੀਐਸ, ਯੂਪੀਆਈ ਅਤੇ ਕਾਰਡਸ ਦਾ ਪ੍ਰਯੋਗ ਕਰ ਤਤਕਾਲ ਭੁਗਤਾਨ ਕਰ ਸਕਦੇ ਹਨ।

G Pay G Pay ਉਹਨਾਂ ਅੱਗੇ ਕਿਹਾ ਕਿ ਪੈਸੇ ਟ੍ਰਾਂਸਫਰ ਕਰਨ ਦੀ ਵਧਦੀ ਲਿਮਿਟ ਨਾਲ ਉਹਨਾਂ ਨੂੰ ਪੂਰਾ ਵਿਸ਼ਵਾਸ ਹੈ ਕਿ ਉਹਨਾਂ ਦੇ ਜ਼ਿਆਦਾਤਰ ਉਪਭੋਗਤਾ ਤੇਜ਼ ਅਦਾਇਗੀ ਲਈ ਸਾਡੀਆਂ ਸੇਵਾਵਾਂ ਨੂੰ ਤਰਜੀਹ ਦੇਣਗੇ। ਇਸ ਨਾਲ ਪੇਟੀਐਮ ਪੇਮੈਂਟਸ ਬੈਂਕ ਕਰੰਟ ਅਕਾਉਂਟ ਚਲਾਉਣ ਵਾਲੀਆਂ ਕੰਪਨੀਆਂ ਅਤੇ ਉਦਯੋਗਾਂ ਨੂੰ ਵੀ ਲਾਭ ਹੋਵੇਗਾ ਕਿਉਂ ਕਿ ਹੁਣ ਉਹ ਕਿਸੇ ਵੀ ਦਿਨ 24 ਘੰਟੇ 50 ਲੱਖ ਰੁਪਏ ਤਕ ਦਾ ਲੈਣ-ਦੇਣ ਕਰ ਸਕਦੇ ਹਨ।

PaytmPaytmਦਸ ਦਈਏ ਕਿ ਰਿਜ਼ਰਵ ਬੈਂਕ ਆਫ ਇੰਡੀਆ ਨੇ ਬੈਂਕਾਂ ਤੋਂ ਉਪਭੋਗਤਾ ਨੂੰ NEFT ਦੀ ਸੁਵਿਧਾ 24 ਘੰਟੇ ਪ੍ਰਦਾਨ ਕਰਨ ਨੂੰ ਕਿਹਾ ਸੀ। ਆਰਬੀਆਈ ਦਾ ਆਦੇਸ਼ 16 ਦਸੰਬਰ ਤੋਂ ਪ੍ਰਭਾਵੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement