
26 ਤਾਰੀਕ ਤੱਕ ਦੇ ਕੀਤੇ ਗਏ ਹਨ ਐਲਾਨ
ਨਵੀਂ ਦਿੱਲੀ: ਕੇਂਦਰ ਸਰਕਾਰ ਵੱਲੋਂ ਬਣਾਏ ਗਏ ਤਿੰਨ ਨਵੇਂ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨਾਂ ਨੇ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਦਿੱਲੀ ਬਾਰਡਰ ’ਤੇ ਮੋਰਚਾ ਲਾਇਆ ਹੋਇਆ ਹੈ। ਦਿੱਲੀ ਮੋਰਚੇ ਚ ਡਟੇ ਦਰਸ਼ਨਪਾਲ ਸਿੰਘ ਨੇ ਸਪੀਚ ਦਿੰਦਿਆ ਕਿਹਾ ਕਿ ਅੱਜ 9 ਤਾਰੀਕ ਹੋ ਗਈ 11 ਤਾਰੀਕ ਨੂੰ ਸੁਪਰੀਮ ਕੋਰਟ ਵਿਚ ਸੁਣਵਾਈ ਹੈ ਸੁਪਰੀਮ ਕੋਰਟ ਵਿਚ ਦੋ ਗੱਲਾਂ ਮੁੱਖ ਹਨ। ਸਰਕਾਰ ਵੱਲੋਂ ਸੁਪਰੀਮ ਕੋਰਟ ਵਿਚ ਪਟੀਸ਼ਨਾਂ ਦਾਇਰ ਕੀਤੀਆਂ ਗਈਆ ਹਨ।
Darshanpal Singh
ਉਹਨਾਂ ਕਿਹਾ ਕਿ ਕਿਸਾਨਾਂ ਨੇ ਪਹਿਲਾਂ ਹੀ ਐਲਾਨ ਕਰ ਦਿੱਤਾ ਸੀ ਕਿ ਉਹ 26-27 ਨੂੰ ਦਿੱਲੀ ਆ ਰਹੇ ਹਨ ਉਹਨਾਂ ਨੂੰ ਰਾਮ ਲੀਲਾ ਮੈਦਾਨ ਦਿੱਤਾ ਜਾਣਾ ਚਾਹੀਦਾ ਹੈ ਜਦੋਂ ਕਿਸਾਨ ਦਿੱਲੀ ਨੂੰ ਆ ਰਹੇ ਸਨ ਤਾਂ ਕਿਸਾਨਾਂ ਨੂੰ ਦਿੱਲੀ ਹਰਿਆਣਾ ਦੇ ਬਾਰਡਰ ਤੇ ਦਿੱਲੀ ਦੀ ਪੁਲਿਸ ਨੇ ਰੋਕ ਲਿਆ ਕਿਸਾਨ 26-27ਤਾਰੀਕ ਨੂੰ ਉਥੇ ਬੈਠੇ ਸਨ ਇਸ ਵਿਚ ਕਿਸਾਨਾਂ ਦਾ ਕੀ ਕਸੂਰ ਸੀ ਉਹ ਆਪਣੀਆਂ ਮੰਗਾਂ ਲੈਣ ਲਈ ਦਿੱਲੀ ਦਰਬਾਰ ਆਏ ਸਨ।
Darshanpal Singh
ਉਹਨਾਂ ਕਿਹਾ ਕਿ 11 ਤਾਰੀਕ ਨੂੰ ਸੁਣਵਾਈ ਹੋਣੀ ਹੈ ਤੇ ਉਸ ਤੋਂ ਬਾਅਦ 13 ਤਾਰੀਕ ਦੀ ਲੋਹੜੀ ਹੈ । ਲੋਹੜੀ ਵਾਲੇ ਦਿਨ ਬੁਰਾਈ ਨੂੰ ਅੱਗ ਵਿਚ ਸਾੜਦੇ ਹਾਂ, ਲੋਹੜੀ ਵਾਲੇ ਦਿਨ ਚੰਗਿਆਈ ਦੀ ਕਿਸਮ ਲਈ ਜਾਂਦੀ ਹਾਂ। ਲੋਹੜੀ ਤੋਂ ਅਗਲਾ ਦਿਨ ਮਾਘੀ ਦਾ ਹੈ ਜੋ ਕਿ ਸਾਰੇ ਦੇਸ਼ ਵਿਚ ਮਨਾਇਆ ਜਾਂਦਾ ਹੈ ਜਥੇਬੰਦੀਆਂ ਨੇ ਫੈਸਲਾ ਕੀਤਾ ਹੈ ਸੰਯੁਕਤ ਕਿਸਾਨ ਮੋਰਚੇ ਨੇ ਇਸ ਲੋਹੜੀ ਵਾਲੇ ਦਿਨ ਸਾਰੇ ਜਾਣੇ ਇਹਨਾਂ ਤਿੰਨਾਂ ਕਾਨੂੰਨਾਂ ਨੂੰ ਅੱਗ ਵਿਚ ਸਾੜ ਦੇਣ। ਇਹਨਾਂ ਕਾਨੂੰਨਾਂ ਨੂੰ ਸਾੜ ਕੇ ਉਹ ਕੇਂਦਰ ਸਰਕਾਰ ਨੂੰ ਦੱਸਣ ਅਸੀਂ ਬੁਰਾਈ ਨੂੰ ਸਾੜ ਰਹੇ ਹਾਂ, ਅਸੀਂ ਇਸ ਬੁਰਾਈ ਤੋਂ ਖੇੜਾ ਛਡਾਉਣਾ ਚਾਹੁੰਦੇ ਹਾਂ ਤੇ ਨਾਲ ਹੀ ਅਸੀਂ ਸਹੁੰ ਖਾਂਦੇ ਹਾਂ ਕਿ ਅਸੀਂ ਆਪਣੇ ਚੰਗੇ ਭਵਿੱਖ ਲਈ ਲੜਾਈ ਲੜਦੇ, ਖੜਦੇ ਤੇ ਮਰਦੇ ਰਹਾਂਗੇ ਤਾਂ ਜੋ ਆਉਣ ਵਾਲੀਆਂ ਪੀੜੀਆਂ ਚੰਗਿਆਈ ਨਾਲ ਖੜਦੀਆਂ ਰਹਿਣ।
Darshanpal Singh
ਇਸ ਤੋਂ ਬਾਅਦ 18 ਤਾਰੀਕ ਦਾ ਦਿਨ ਆਉਣਾ ਹੈ, 18 ਤਾਰੀਕ ਨੂੰ ਜਥੇਬੰਦੀਆਂ ਨੇ ਐਲਾਨ ਕੀਤਾ ਕਿ ਸਾਰੇ ਦੇਸ਼ ਦੇ ਅੰਦਰ ਔਰਤ ਕਿਸਾਨ ਦਿਨ ਮਨਾਇਆ ਜਾਵੇਗਾ ਕਿਉਂਕਿ ਔਰਤਾਂ ਘਰ ਵਿਚ ਵੀ ਕੰਮ ਕਰਦੀਆਂ ਹਨ ਤੇ ਕਿਸਾਨੀ ਮੋਰਚੇ ਵਿਚ ਵੀ ਵੱਧ ਚੜ੍ਹ ਕੇ ਹਿੱਸਾ ਪਾ ਰਹੀਆਂ ਹਨ ਤੇ ਅਸੀਂ ਵੀਰਾਂ ਨੂੰ ਕਹਿੰਦੇ ਹਾਂ ਕਿ ਜਿਹੜੀਆਂ ਔਰਤਾਂ ਘਰ ਵਿਚ ਹਨ ਉਹ ਬਾਹਰ ਨਿਕਲਣ ਤੇ ਜੋ ਪਹਿਲਾਂ ਹੀ ਇਸ ਮੋਰਚੇ ਵਿਚ ਸ਼ਾਮਲ ਹਨ ਉਹਨਾਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਆਓ ਆਪਾਂ 18 ਤਾਰੀਕ ਨੂੰ ਤਬਾਹੀ ਲਿਆ ਦੇਈਏ, ਆਪਾਂ ਇਕ ਲਹਿਰ ਖੜੀ ਕਰ ਦੇਈਏ ਕਿ ਕਿਸਾਨਾਂ ਦੇ ਇਸ ਅੰਦੋਲਨ ਵਿਚ ਔਰਤਾਂ ਵੀ ਨਾਲ ਖੜੀਆਂ ਹਨ।
Darshanpal Singh
ਉਹਨਾਂ ਕਿਹਾ ਕਿ ਉਸ ਤੋਂ ਬਾਅਦ 20 ਤਾਰੀਕ ਹੈ ਤੇ ਕੈਲੰਡਰ ਦੇ ਮੁਤਾਇਕ ਗੁਰੂ ਗਬਿੰਦ ਸਿੰਘ ਜੀ ਦਾ ਪ੍ਰਕਾਸ਼ ਉਤਸਵ ਹੈ,ਗੁਰੂ ਗਬਿੰਦ ਸਿੰਘ ਜੀ ਦੇ ਪ੍ਰਕਾਸ਼ ਉਤਸਵ ਦੇ ਉਤੇ ਅਸੀਂ ਕਿਸਾਨ ਜਥੇਬੰਦੀਆਂ ਨੇ ਤਹਿ ਕਰਨਾ ਹੈ ਕਿ ਉਸ ਮਹਾਨ ਸ਼ਖਸੀਅਤ ਜਿਹਨਾਂ ਨੇ ਆਪਣਾ ਪੂਰਾ ਪਰਿਵਾਰ ਕੁਰਬਾਨ ਕਰ ਦਿੱਤਾ ਉਹਨਾਂ ਦੀ ਉਸ ਕੁਰਬਾਨੀ ਨੂੰ ਸਾਹਮਣੇ ਰੱਖਦੇ ਹੋਏ ਆਪਾਂ ਕਿਵੇਂ ਇਸ ਮੋਰਚੇ ਨੂੰ ਅੱਗੇ ਕਿਵੇਂ ਵਧਾਈਏ ਇਸ ਬਾਰੇ ਕੱਲ੍ਹ ਵਾਲੀ ਮੀਟਿੰਗ ਵਿਚ ਗੱਲਬਾਤ ਕੀਤੀ ਜਾਵੇਗੀ। ਉਸ ਤੋਂ ਬਾਅਦ 23 ਤਾਰੀਕ ਨੂੰ ਸ਼ੁਭਾਸ਼ ਚੰਦਰ ਬੋਸ ਜੀ ਦਾ ਜਨਮਦਿਨ ਹੈ ਉਹਨਾਂ ਦੇ ਜਨਮਦਿਨ ਦੇ ਮੌਕੇ ਤੇ ਸੱਦਾ ਦਿੱਤਾ ਜਾਂਦਾ ਹੈ ਕਿ ਆਜ਼ਾਦ ਹਿੰਦ ਕਿਸਾਨ ਅੰਦੋਲਨ ਉਸ ਦਿਨ ਉਹਨਾਂ ਨੂੰ ਸਰਧਾਂਜਲੀ ਭੇਂਟ ਕਰਦੇ ਹੋਏ ਵੱਡੇ ਵੱਡੇ ਇਕੱਠ ਕਰਨੇ ਹਨ।
Darshanpal Singh
ਸੱਦਾ ਹੈ ਕਿ ਇਹਨਾਂ ਇਕੱਠਾਂ ਨੂੰ ਗਵਰਨਰ ਹਾਊਸ ਤੱਕ ਮਾਰਚ ਕਰੋ। ਸੰਯੁਕਤ ਮੋਰਚੇ ਦਾ ਸੱਦਾ ਹੈ ਕਿ ਅਸੀਂ ਇਸ ਦਿਨ ਨੂੰ ਕਿਵੇਂ ਠੋਸ ਤਾਰੀਕੇ ਨਾਲ ਮਨਾਉਣਾ ਹੈ ਬਾਕੀ ਪ੍ਰਾਂਤਾਂ ਨੂੰ ਵੀ ਸੱਦਾ ਹੈ ਕਿ ਜਿਲਿਆਂ ਵਿਚ ਵੀ ਮਨਾਓ। 25 ਤਾਰੀਕ ਦੀ ਸ਼ਾਮ ਤੱਕ ਵੱਧ ਤੋਂ ਵੱਧ ਟਰੈਕਟਰ ਦਿੱਲੀ ਪਹੁੰਚਾਉਣੇ ਚਾਹੀਦੇ ਹਨ। ਸਾਰੇ ਜਾਣੇ ਟਰੈਕਟਰ ਲੈ ਕੇ ਕਿਸਾਨਾਂ ਨਾਲ ਖੜਨ। 26 ਨੂੰ ਅਸੀਂ ਟਰੈਕਟਰਾਂ ਤੇ ਦਿੱਲੀ ਦੀ ਹਿੱਕ ਤੇ ਚੜਾਂਗੇ। ਉਹਨਾਂ ਕਿਹਾ ਕਿ ਅਸੀਂ 26 ਤਾਰੀਕ ਤੱਕ ਦੇ ਐਲਾਨ ਕੀਤੇ ਹਨ।