
ਪੁਲਿਸ ਮੁਤਾਬਕ ਪੀੜਤਾ ਦੇ ਪਰਿਵਾਰਕ ਮੈਂਬਰਾਂ ਨੂੰ ਸੋਮਵਾਰ ਸਵੇਰੇ ਉਹਨਾਂ ਦੇ ਗੁਆਂਢੀਆਂ ਨੇ ਚੋਰੀ ਦੀ ਸੂਚਨਾ ਦਿੱਤੀ।
ਨਵੀਂ ਦਿੱਲੀ: ਕਾਂਝਵਾਲਾ ਘਟਨਾ ਦੀ ਪੀੜਤਾ ਅੰਜਲੀ ਸਿੰਘ ਦੇ ਪਰਿਵਾਰ ਨੇ ਇਲਜ਼ਾਮ ਲਗਾਇਆ ਹੈ ਕਿ ਜਦੋਂ ਉਹ ਘਰ ਤੋਂ ਬਾਹਰ ਸਨ ਤਾਂ ਇੱਥੇ ਉਹਨਾਂ ਦੇ ਕਰਣ ਵਿਹਾਰ ਸਥਿਤ ਘਰ ਵਿਚੋਂ ਇਕ ਐਲਈਡੀ ਟੀਵੀ ਸਮੇਤ ਹੋਰ ਸਾਮਾਨ ਚੋਰੀ ਹੋ ਗਿਆ। ਪੁਲਿਸ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ।
ਇਹ ਵੀ ਪੜ੍ਹੋ: ਨਸ਼ਿਆਂ ਖ਼ਿਲਾਫ਼ ਪੰਜਾਬ ਪੁਲਿਸ ਦੀ ਫੈਸਲਾਕੁੰਨ ਜੰਗ ਦੇ ਛੇ ਮਹੀਨੇ: 9917 ਤਸਕਰ ਗ੍ਰਿਫ਼ਤਾਰ ਅਤੇ 565.94 ਕਿਲੋ ਹੈਰੋਇਨ ਬਰਾਮਦ
ਪੁਲਿਸ ਮੁਤਾਬਕ ਪੀੜਤਾ ਦੇ ਪਰਿਵਾਰਕ ਮੈਂਬਰਾਂ ਨੂੰ ਸੋਮਵਾਰ ਸਵੇਰੇ ਉਹਨਾਂ ਦੇ ਗੁਆਂਢੀਆਂ ਨੇ ਚੋਰੀ ਦੀ ਸੂਚਨਾ ਦਿੱਤੀ। ਅੰਜਲੀ ਸਿੰਘ ਦੀ ਮੌਤ ਤੋਂ ਬਾਅਦ ਤੋਂ ਹੀ ਪਰਿਵਾਰਕ ਮੈਂਬਰ ਆਪਣੇ ਰਿਸ਼ਤੇਦਾਰ ਦੇ ਘਰ ਰਹਿ ਰਹੇ ਹਨ। ਉਹਨਾਂ ਖਦਸ਼ਾ ਜ਼ਾਹਰ ਕੀਤਾ ਕਿ ਹਾਦਸੇ ਸਮੇਂ ਅੰਜਲੀ ਸਿੰਘ ਦੀ ਸਕੂਟੀ ਪਿੱਛੇ ਬੈਠੀ ਨਿਧੀ ਅਤੇ ਮਾਮਲੇ ਦੇ ਦੋਸ਼ੀਆਂ ਦਾ ਇਸ ਘਟਨਾ ਪਿੱਛੇ ਹੱਥ ਹੋ ਸਕਦਾ ਹੈ।
ਇਹ ਵੀ ਪੜ੍ਹੋ: ਫਾਈਨਾਂਸ ਕੰਪਨੀ ਦੇ ਕਰਮਚਾਰੀ ਕੋਲੋਂ ਲੁੱਟ ਦਾ ਮਾਮਲਾ: ਸ਼ਿਕਾਇਤਕਰਤਾ ਹੀ ਨਿਕਲਿਆ ਮਾਸਟਰਮਾਈਂਡ
ਅੰਜਲੀ ਸਿੰਘ ਦੇ ਪਰਿਵਾਰ ਨੇ ਸਵੇਰੇ 8:30 ਵਜੇ ਅਮਨ ਵਿਹਾਰ ਥਾਣੇ ਵਿਚ ਚੋਰੀ ਦੀ ਸ਼ਿਕਾਇਤ ਦਰਜ ਕਰਵਾਈ। ਪੁਲਿਸ ਦੀ ਟੀਮ ਤੁਰੰਤ ਮੌਕੇ 'ਤੇ ਪਹੁੰਚੀ ਅਤੇ ਦੇਖਿਆ ਕਿ ਘਰ ਦੇ ਦਰਵਾਜ਼ੇ ਦਾ ਤਾਲਾ ਟੁੱਟਿਆ ਹੋਇਆ ਸੀ। ਦਰਜ ਸ਼ਿਕਾਇਤ ਅਨੁਸਾਰ ਇਕ ਐਲਈਡੀ ਟੀਵੀ, ਕੁਝ ਕੱਪੜੇ ਅਤੇ ਭਾਂਡੇ ਚੋਰੀ ਹੋ ਗਏ। ਇਸ ਮਾਮਲੇ 'ਚ ਭਾਰਤੀ ਦੰਡਾਵਲੀ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਨੇ ਕਿਹਾ ਕਿ ਉਹ ਪਰਿਵਾਰ ਵੱਲੋਂ ਲਗਾਏ ਗਏ ਦੋਸ਼ਾਂ ਦੀ ਜਾਂਚ ਕਰ ਰਹੀ ਹੈ ਅਤੇ ਸਾਰੇ ਪਹਿਲੂਆਂ ਤੋਂ ਮਾਮਲੇ ਦੀ ਜਾਂਚ ਕਰ ਰਹੀ ਹੈ।