
ਸੱਤਵਾਂ ਮੁਲਜ਼ਮ ਅੰਕੁਸ਼ ਆਤਮ ਸਮਰਪਣ ਕਰਨ ਲਈ ਸੁਲਤਾਨਪੁਰੀ ਥਾਣੇ ਪਹੁੰਚਿਆ, ਜਿਸ ਤੋਂ ਬਾਅਦ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ।
ਨਵੀਂ ਦਿੱਲੀ: ਦਿੱਲੀ ਦੇ ਮਸ਼ਹੂਰ ਕਾਂਝਵਾਲਾ ਕੇਸ ਦਾ ਸੱਤਵਾਂ ਮੁਲਜ਼ਮ ਵੀ ਪੁਲਿਸ ਨੇ ਫੜ ਲਿਆ ਹੈ। ਸੱਤਵਾਂ ਮੁਲਜ਼ਮ ਅੰਕੁਸ਼ ਆਤਮ ਸਮਰਪਣ ਕਰਨ ਲਈ ਸੁਲਤਾਨਪੁਰੀ ਥਾਣੇ ਪਹੁੰਚਿਆ, ਜਿਸ ਤੋਂ ਬਾਅਦ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ।
ਦਿੱਲੀ ਪੁਲਿਸ ਸ਼ਹਿਰ ਦੇ ਕਾਂਝਵਾਲਾ ਕਾਂਡ ਦੇ ਸੱਤਵੇਂ ਮੁਲਜ਼ਮ ਅੰਕੁਸ਼ ਦੀ ਭਾਲ ਵਿਚ ਸੀ। ਪੁਲਿਸ ਨੇ ਮੁੱਖ ਦੋਸ਼ੀ ਅਮਿਤ ਦੇ ਭਰਾ ਅੰਕੁਸ਼ ਨੂੰ ਮਾਮਲੇ ਦਾ ਸੱਤਵਾਂ ਦੋਸ਼ੀ ਬਣਾਇਆ ਸੀ। ਇਸ ਦੇ ਨਾਲ ਹੀ ਕਾਂਝਵਾਲਾ ਕਾਂਡ ਵਿਚ ਇਕ ਨਵੀਂ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ। ਜਿਸ ਵਿਚ ਅੰਜਲੀ ਅਤੇ ਨਿਧੀ ਘਰ ਤੋਂ ਨਿਕਲਦੇ ਹੋਏ ਨਜ਼ਰ ਆ ਰਹੇ ਹਨ।
ਇਸ ਤੋਂ ਪਹਿਲਾਂ ਦਿੱਲੀ ਪੁਲਿਸ ਨੇ ਅੱਜ ਸਵੇਰੇ ਮਾਮਲੇ ਵਿਚ ਛੇਵੇਂ ਮੁਲਜ਼ਮ ਆਸ਼ੂਤੋਸ਼ ਨੂੰ ਗ੍ਰਿਫ਼ਤਾਰ ਕੀਤਾ ਹੈ। ਅੱਜ ਸਵੇਰੇ ਮੀਡੀਆ ਵਿਚ ਖ਼ਬਰਾਂ ਆਈਆਂ ਕਿ ਪੁਲਿਸ ਨੇ ਨਿਧੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਹਾਲਾਂਕਿ ਬਾਅਦ 'ਚ ਪੁਲਿਸ ਨੇ ਸਪੱਸ਼ਟ ਕੀਤਾ ਕਿ ਨਿਧੀ ਨੂੰ ਪੁੱਛਗਿੱਛ ਲਈ ਬੁਲਾਇਆ ਗਿਆ ਹੈ। ਪੁਲਿਸ ਨੇ ਸੀਆਰਪੀਸੀ ਦੀ ਧਾਰਾ 164 ਦੇ ਤਹਿਤ ਨਿਧੀ ਦੇ ਬਿਆਨ ਦਰਜ ਕਰ ਲਏ ਹਨ ਪਰ ਹੁਣ ਉਸ ਤੋਂ ਕੁਝ ਤੱਥਾਂ ਬਾਰੇ ਪੁੱਛਗਿੱਛ ਕੀਤੀ ਜਾਵੇਗੀ ਜੋ ਸਾਹਮਣੇ ਆਏ ਹਨ।