
ਆਰਬੀਆਈ ਨੇ ਨੋਟ ਐਕਸਚੇਂਜ ਨੂੰ ਲੈ ਕੇ ਇੱਕ ਅਪਡੇਟ ਦਿੱਤੀ ਹੈ ਕਿ 2,000 ਰੁਪਏ ਦੇ ਨੋਟ ਪੋਸਟ ਆਫਿਸ ਰਾਹੀਂ ਵੀ ਬਦਲੇ ਜਾ ਸਕਦੇ ਹਨ।
2000 Note: ਭਾਰਤੀ ਰਿਜ਼ਰਵ ਬੈਂਕ ਨੇ 18 ਮਈ ਨੂੰ ਪ੍ਰੈਸ ਕਾਨਫਰੰਸ ਵਿਚ ਦੱਸਿਆ ਸੀ ਕਿ 2,000 ਰੁਪਏ ਦੇ ਨੋਟ ਨੂੰ ਚਲਣ ਤੋਂ ਬਾਹਰ ਕਰ ਦਿੱਤਾ ਗਿਆ ਹੈ। ਲੋਕਾਂ ਕੋਲ ਨੋਟ ਬਦਲਣ ਲਈ 7 ਅਕਤੂਬਰ 2023 ਤੱਕ ਦਾ ਸਮਾਂ ਸੀ। ਜੇਕਰ ਕਿਸੇ ਵਿਅਕਤੀ ਕੋਲ ਅਜੇ ਵੀ 2,000 ਰੁਪਏ ਦੇ ਨੋਟ ਹਨ, ਤਾਂ ਉਹ ਇਸ ਨੂੰ ਆਸਾਨੀ ਨਾਲ ਬਦਲ ਸਕਦਾ ਹੈ।
ਆਰਬੀਆਈ ਨੇ ਨੋਟ ਐਕਸਚੇਂਜ ਨੂੰ ਲੈ ਕੇ ਇੱਕ ਅਪਡੇਟ ਦਿੱਤੀ ਹੈ ਕਿ 2,000 ਰੁਪਏ ਦੇ ਨੋਟ ਪੋਸਟ ਆਫਿਸ ਰਾਹੀਂ ਵੀ ਬਦਲੇ ਜਾ ਸਕਦੇ ਹਨ। ਆਰਬੀਆਈ ਨੇ ਆਪਣੇ FAQ ਵਿਚ ਕਿਹਾ ਸੀ ਕਿ ਲੋਕ ਆਰਬੀਆਈ ਦੇ 19 ਦਫ਼ਤਰਾਂ ਵਿਚ ਡਾਕ ਰਾਹੀਂ ਵੀ ਨੋਟ ਭੇਜ ਸਕਦੇ ਹਨ। ਜੇਕਰ ਤੁਸੀਂ 2,000 ਰੁਪਏ ਦਾ ਨੋਟ ਬਦਲਣਾ ਚਾਹੁੰਦੇ ਹੋ, ਤਾਂ ਤੁਹਾਨੂੰ ਇੱਕ ਅਰਜ਼ੀ ਫਾਰਮ ਭਰਨਾ ਹੋਵੇਗਾ। ਤੁਹਾਨੂੰ ਇਹ ਫਾਰਮ ਔਨਲਾਈਨ ਮਿਲੇਗਾ। ਇਸ ਤੋਂ ਬਾਅਦ ਇਸ ਫਾਰਮ ਦੇ ਨਾਲ ਤੁਹਾਨੂੰ 2,000 ਰੁਪਏ ਦਾ ਨੋਟ ਡਾਕ ਰਾਹੀਂ ਆਰਬੀਆਈ ਦਫ਼ਤਰ ਭੇਜਣਾ ਹੋਵੇਗਾ।
2,000 ਰੁਪਏ ਦੇ ਨੋਟ ਨੂੰ ਚਲਣ ਤੋਂ ਬਾਹਰ ਕਰਨ ਤੋਂ ਪਹਿਲਾਂ, 2016 ਵਿਚ, 500 ਅਤੇ 1,000 ਰੁਪਏ ਦੇ ਨੋਟਾਂ ਨੂੰ ਬੰਦ ਕਰਨ ਦਾ ਫ਼ੈਸਲਾ ਕੀਤਾ ਗਿਆ ਸੀ।
ਆਰਬੀਆਈ ਨੇ ਕਿਹਾ ਸੀ ਕਿ 97 ਫ਼ੀਸਦੀ ਤੋਂ ਜ਼ਿਆਦਾ ਨੋਟ ਉਨ੍ਹਾਂ ਨੂੰ ਵਾਪਸ ਕਰ ਦਿੱਤੇ ਗਏ ਹਨ। ਜਦੋਂ ਕਿ ਜੇਕਰ ਕੋਈ ਵਿਅਕਤੀ ਡਾਕ ਰਾਹੀਂ 2,000 ਰੁਪਏ ਦੇ ਨੋਟ ਭੇਜਦਾ ਹੈ, ਤਾਂ ਉਹ ਸਿਰਫ਼ 20,000 ਰੁਪਏ ਤੱਕ ਦੇ ਨੋਟ ਹੀ ਭੇਜ ਸਕਦਾ ਹੈ। ਇਸ ਤੋਂ ਇਲਾਵਾ ਲੋਕ ਆਰਬੀਆਈ ਦੇ ਖੇਤਰੀ ਦਫ਼ਤਰ ਜਾ ਕੇ ਆਸਾਨੀ ਨਾਲ ਨੋਟ ਬਦਲ ਸਕਦੇ ਹਨ।
ਆਰਬੀਆਈ ਦੇ ਦੇਸ਼ ਵਿਚ 19 ਖੇਤਰੀ ਦਫ਼ਤਰ ਹਨ। ਇਹ ਅਹਿਮਦਾਬਾਦ, ਬੰਗਲੌਰ, ਬੇਲਾਪੁਰ, ਭੋਪਾਲ, ਭੁਵਨੇਸ਼ਵਰ, ਚੰਡੀਗੜ੍ਹ, ਚੇਨਈ, ਗੁਹਾਟੀ, ਹੈਦਰਾਬਾਦ, ਜੈਪੁਰ, ਜੰਮੂ, ਕਾਨਪੁਰ, ਲਖਨਊ, ਕੋਲਕਾਤਾ, ਮੁੰਬਈ, ਨਾਗਪੁਰ, ਨਵੀਂ ਦਿੱਲੀ, ਪਟਨਾ ਅਤੇ ਤਿਰੂਵਨੰਤਪੁਰਮ ਵਿਚ ਹੈ।
(For more news apart from 2000 Note, stay tuned to Rozana Spokesman)