35 ਸਾਲਾਂ ਤੋਂ ਲਵਾਰਸ਼ ਲਾਸ਼ਾਂ ਦਾ ਅੰਤਮ ਸੰਸਕਾਰ ਕਰ ਰਹੇ ਹਨ ਦੇਵ ਦਾਸ ਗੋਸਵਾਮੀ
Published : Feb 9, 2019, 3:48 pm IST
Updated : Feb 9, 2019, 3:48 pm IST
SHARE ARTICLE
couple buried Unclaimed Dead
couple buried Unclaimed Dead

ਹਰਿਆਣਾ ਦੇ ਸੋਨੀਪਤ 'ਚ ਇਕ ਛੋਟਾ ਜਿਹਾ ਸ਼ਹਿਰ ਹੈ ਗੰਨੌਰ। ਰਾਸ਼‍ਟਰੀ ਰਾਜਧਾਨੀ ਦਿੱਲ‍ੀ ਤੋਂ 62 ਕਿਲੋਮੀਟਰ ਦੂਰ ਇਸ ਸ਼ਹਿਰ ਵਿਚ ਰਹਿੰਦੇ ਹਨ 60 ਸਾਲ ਦੇ ਦੇਵ ਦਾਸ...

ਹਰਿਆਣਾ ਦੇ ਸੋਨੀਪਤ 'ਚ ਇਕ ਛੋਟਾ ਜਿਹਾ ਸ਼ਹਿਰ ਹੈ ਗੰਨੌਰ। ਰਾਸ਼‍ਟਰੀ ਰਾਜਧਾਨੀ ਦਿੱਲ‍ੀ ਤੋਂ 62 ਕਿਲੋਮੀਟਰ ਦੂਰ ਇਸ ਸ਼ਹਿਰ ਵਿਚ ਰਹਿੰਦੇ ਹਨ 60 ਸਾਲ ਦੇ ਦੇਵ ਦਾਸ ਗੋਸਵਾਮੀ। ਬੀਤੇ 35 ਸਾਲਾਂ ਤੋਂ ਦੇਵ ਦਾਸ ਕੁੱਝ ਅਜਿਹਾ ਕਰ ਰਹੇ ਹਨ, ਜਿਸਦੇ ਬਾਰੇ ਜਾਣ ਕੇ ਤੁਸੀਂ ਵੀ ਉਨ੍ਹਾਂ ਦੇ ਜਜ਼ਬੇ ਨੂੰ ਸਲਾਮ ਕਰੋਗੇ। ਉਨਹਾਂ ਨੇ ਲਵਾਰਸ਼ ਲਾਸ਼ਾਂ ਨੂੰ ਦਫ਼ਨਾਉਣ, ਉਸਦੇ ਅੰਤਮ ਸੰਸ‍ਕਾਰ ਦਾ ਜ਼ਿੰਮਾ ਚੁੱਕਿਆ ਹੈ। ਇਹ ਸੱਭ ਸਿਰਫ਼ ਅਤੇ ਸਿਰਫ਼ ਇਨਸਾਨੀਅਤ ਦੀ ਖਾਤਰ। ਦੇਵ ਦਾਸ ਗੋਸਵਾਮੀ ਦੇ ਪਿਤਾ ਫੌਜ ਵਿਚ ਸਨ।

Dev DasDevdas

ਦੇਵ ਦਾਸ ਕਹਿੰਦੇ ਹਨ, ‘ਸਾਲ 1978 ਦੀ ਗੱਲ ਹੈ। ਮੈਂ ਡਰਾਈਵਰ ਬਣਨਾ ਚਾਹੁੰਦਾ ਸੀ। ਪਿਤਾਜੀ ਇਸ ਗੱਲ ਤੋਂ ਨਰਾਜ਼ ਸਨ। ਮੈਂ ਘਰ ਛੱਡ ਦਿਤਾ ਅਤੇ ਟਰੱਕ ਡਰਾਈਵਰੀ ਕਰਨ ਲਗਾ। ਮੈਂ ਵੇਖਿਆ ਕਿ ਅਕ‍ਸਰ ਹਾਈਵੇ 'ਤੇ ਗੱਡ‍ੀਆਂ ਦੇ ਹੇਠਾਂ ਜਾਨਵਰ ਆ ਜਾਂਦੇ ਹਨ ਅਤੇ ਦਮ ਤੋਡ਼ ਦਿੰਦੇ ਹਨ। ਕੋਈ ਡਰਾਈਵਰ ਰੁਕ ਕੇ ਉਨ੍ਹਾਂ ਦੀ ਸੁੱਧ ਨਹੀਂ ਲੈਂਦਾ। ਕੋਈ ਕਿਸੇ ਨੂੰ ਤੜਫ਼ਦੇ ਹੋਏ ਕਿਵੇਂ ਛੱਡ ਸਕਦਾ ਹੈ। ਉਸ ਦਿਨ ਮੈਂ ਫ਼ੈਸਲਾ ਕੀਤਾ ਕਿ ਮੈਂ ਕਿਸੇ ਵੀ ਸੜਕ 'ਤੇ ਮ੍ਰਿਤਕ ਜਾਨਵਰ ਨੂੰ ਉਥੇ ਹੀ ਨਹੀਂ ਰਹਿਣ ਦੇਵਾਂਗਾ। ਮੈਂ ਅਪਣੇ ਨਾਲ ਔਜ਼ਾਰ ਰੱਖਣੇ ਸ਼ੁਰੂ ਕਰ ਦਿਤੇ ਅਤੇ ਜਿੱਥੇ ਕਿਤੇ ਵੀ ਜਾਨਵਰਾਂ ਦੀ ਅਜਿਹੀ ਕੋਈ ਲਾਸ਼ ਮਿਲਦੀ, ਮੈਂ ਉਸ ਨੂੰ ਦਫ਼ਨਾ ਦਿੰਦਾ।’

ਦੇਵ ਦਾਸ ਨੇ 8ਵੀਂ ਤੱਕ ਹੀ ਪੜ੍ਹਾਈ ਕੀਤੀ ਹੈ ਪਰ ਸਮਾਜ ਅਤੇ ਸੜਕ ਨੇ ਉਨ‍ਹਾਂ ਨੂੰ ਬਹੁਤ ਕੁੱਝ ਸਿਖਾਇਆ ਹੈ। ਟਰੱਕ ਚਲਾਉਣ ਦੇ ਦੌਰਾਨ ਹੀ ਉਹਨਾਂ ਨੇ ਹਾਈਵੇ 'ਤੇ ਬੇਸਹਾਰਾ ਅਤੇ ਬੇਘਰ ਲੋਕਾਂ ਨੂੰ ਵੀ ਵੇਖਿਆ। ਉਨ੍ਹਾਂ ਦੀ ਜ਼ਿੰਦਗੀ ਵਿਚ ਦੂਜਾ ਵੱਡਾ ਬਦਲਾਅ ਇੱਥੇ ਤੋਂ ਆਇਆ। ਕੁੱਝ ਸਾਲ ਬਾਅਦ ਉਹ ਅਪਣੇ ਘਰ ਪਰਤ ਆਏ। ਅਪਣੀ ਮਾਂ ਦੀ ਮਦਦ ਨਾਲ ਉਹ ਬੇਸਹਾਰਾ ਲੋਕਾਂ ਨੂੰ ਘਰ ਲਿਆਉਣ ਲੱਗੇ। ਉਹ ਉਨ‍ਹਾਂ ਨੂੰ ਖਾਣਾ ਦਿੰਦੇ, ਕਪੜੇ ਦਿੰਦੇ। ਫਿਰ ਕੁੱਝ ਸਮੇਂ ਬਾਅਦ ਦੇਵ ਦਾਸ ਗੋਸਵਾਮੀ ਨੇ ਟ੍ਰਾਂਸਪੋਰਟ ਸਰਵਿਸ ਦਾ ਕੰਮ ਵੀ ਛੱਡ ਦਿਤਾ। ਉਹ ਕਹਿੰਦੇ ਹਨ,  ‘ਮੈਂ ਜੋ ਵੀ ਕਰ ਰਿਹਾ ਹਾਂ, ਉਸ ਵਿਚ ਮੇਰੀ ਮਾਂ, ਮੇਰੀ ਪਤ‍ਨੀ ਅਤੇ ਮੇਰੇ ਬੱਚੇ ਮੇਰੀ ਸੱਭ ਤੋਂ ਵੱਡੀ ਤਾਕਤ ਹਨ।’

Dev Das help homelessDevdas help homeless

ਗੋਸ‍ਵਾਮੀ ਹਸ‍ਪਤਾਲਾਂ ਦੇ ਬਾਹਰ ਸਮਾਂ ਦੇਣ ਲੱਗੇ। ਲਾਵਾਰਸ ਲਾਸ਼ਾਂ ਨੂੰ ਦਫ਼ਨਾਉਣ, ਉਨ੍ਹਾਂ ਦੇ ਅੰਤਮ ਸੰਸ‍ਕਾਰ ਦਾ ਜ਼ਿੰਮਾ ਚੁੱਕਿਆ। ਉਹਨਾਂ ਨੇ ਕਈ ਟੈਂਟ ਬਣਾਏ ਹਨ, ਜਿਸ ਵਿਚ ਬੇਘਰ ਲੋਕਾਂ ਨੂੰ ਆਸਰਾ ਮਿਲਦਾ ਹੈ। ਜਦੋਂ ਕੋਈ ਬੀਮਾਰ ਪੈਂਦਾ ਹੈ ਤਾਂ ਦੇਵ ਦਾਸ ਗੋਸਵਾਮੀ ਉਸ ਵਿਚ ਵਿਚ ਉਨ੍ਹਾਂ ਦੀ ਮਦਦ ਕਰਦੇ ਹਨ। ਬੀਤੇ 35 ਸਾਲਾਂ ਤੋਂ ਇਹ ਸਫ਼ਰ ਚੱਲ ਰਿਹਾ ਹੈ। ਹੁਣ ਜੇਕਰ ਕਿਸੇ ਨੂੰ ਕੋਈ ਲਵਾਰਿਸ਼ ਲਾਸ਼ ਮਿਲਦੀ ਹੈ ਤਾਂ ਲੋਕ ਦੇਵ ਦਾਸ ਜੀ ਨੂੰ ਫੋਨ ਲਗਾਉਂਦੇ ਹਨ। ਗੋਸ‍ਵਾਮੀ ਜੀ ਹਸੀ - ਖੁਸ਼ੀ ਮਦਦ ਲਈ ਪਹੁੰਚ ਜਾਂਦੇ ਹਨ। 

Truck Driver & His Wife Buried Unclaimed DeadDevdas help homeless

ਲਵਾਰਸ ਇੰਸਾਨ ਅਤੇ ਜਾਨਵਰਾਂ ਦੀਆਂ ਲਾਸ਼ਾਂ ਦੇ ਅੰਤਮ ਸੰਸ‍ਕਾਰ ਤੋਂ ਇਲਾਵਾ, ਦੇਵ ਦਾਸ ਗੋਸਵਾਮੀ ਅਵਾਰਾ ਜਾਨਵਰਾਂ ਨੂੰ ਖਾਣਾ ਵੀ ਖ‍ਿਵਾਉਂਦੇ ਹਨ। ਉਹ ਕਹਿੰਦੇ ਹਨ, ‘ਦਿੱਲ‍ੀ ਵਿਚ ਤੀਹਾੜ ਜੇਲ੍ਹ ਕੋਲ ਫਲਾਈਓਵਰ ਦੇ ਨਜ਼ਦੀਕ ਮੈਂ ਇਕ ਛੋਟਾ ਘਰ ਬਣਾਇਆ ਹੈ, ਜਿੱਥੇ ਬੇਘਰ ਲੋਕ ਰਹਿੰਦੇ ਹਨ। ਮੇਰੇ ਤੋਂ ਸਰਕਾਰੀ ਅਧ‍ਿਕਾਰੀਆਂ ਨੇ ਉਹ ਘਰ ਹਟਾਉਣ ਅਤੇ ਕਿਤੇ ਹੋਰ ਜਾਕੇ ਬਣਾਉਣ ਲਈ ਕਿਹਾ। ਉਹਨ‍ਾਂ ਨੇ ਇਹ ਵੀ ਕਿਹਾ ਕਿ ਸਰਕਾਰੀ ਮਦਦ ਮਿਲੇਗੀ ਪਰ ਕਦੇ ਕੋਈ ਮਦਦ ਨਹੀਂ ਮਿਲੀ। ਮੇਰੇ ਨਾਲ ਹੁਣ 20 - 25 ਲੋਕ ਜੁੜ ਗਏ ਹਨ, ਜੋ ਮੈਨੂੰ ਚੰਦਾ ਦਿੰਦੇ ਹਨ। ਇਹਨਾਂ ਵਿਚ ਕੁੱਝ ਅਜਿਹੇ ਵੀ ਲੋਕ ਹਨ, ਜੋ ਵਿਦੇਸ਼ਾਂ ਵਿਚ ਰਹਿੰਦੇ ਹਨ।’

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement