ਸ਼ਾਹੀਨ ਬਾਗ:ਬਹੁਗਿਣਤੀ ਹੁਣ ਵੀ ਨਾਂ ਜਾਗੇ ਤਾਂ ਦਿੱਲੀ ਵਿਚ ਵਾਪਸ ਆ ਜਾਵੇਗਾ ਮੁਗਲਰਾਜ-BJP ਸੰਸਦ ਮੈਂਬਰ
Published : Feb 6, 2020, 11:29 am IST
Updated : Feb 6, 2020, 11:47 am IST
SHARE ARTICLE
File Photo
File Photo

ਦੇਸ਼ ਦੀ ਰਾਜਧਾਨੀ ਦਿੱਲੀ ਦੇ ਸ਼ਾਹੀਨ ਬਾਗ ਵਿਚ ਲਗਾਤਾਰ ਪਿਛਲੇ 50 ਦਿਨਾਂ ਤੋਂ ਸੀਏਏ ਅਤੇ ਸੰਭਾਵਤ ਐਨਆਰਸੀ ਵਿਰੁੱਧ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਜਿਸ ਨੂੰ ਲੈ ਕੇ ਹੁਣ...

ਨਵੀਂ ਦਿੱਲੀ : ਦੇਸ਼ ਦੀ ਰਾਜਧਾਨੀ ਦਿੱਲੀ ਦੇ ਸ਼ਾਹੀਨ ਬਾਗ ਵਿਚ ਲਗਾਤਾਰ ਪਿਛਲੇ 50 ਦਿਨਾਂ ਤੋਂ ਸੀਏਏ ਅਤੇ ਸੰਭਾਵਤ ਐਨਆਰਸੀ ਵਿਰੁੱਧ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਜਿਸ ਨੂੰ ਲੈ ਕੇ ਹੁਣ ਭਾਜਪਾ ਦੇ ਸੰਸਦ ਮੈਂਬਰ ਤੇਜਸਵੀ ਸੂਰਿਆ ਨੇ ਵਿਵਾਦਤ ਬਿਆਨ ਦਿੰਦਿਆ ਕਿਹਾ ਕਿ ਜੇਕਰ ਬਹੁਗਿਣਤੀ ਨਾਂ ਜਾਗੇ ਤਾਂ ਫਿਰ ਤੋਂ ਮੁਗਲ ਰਾਜ ਵਾਪਸ ਆ ਜਾਵੇਗਾ।

File PhotoFile Photo

ਮੁਸਲਿਮ ਔਰਤਾਂ ਦੁਆਰਾ ਦਿੱਲੀ ਦੇ ਸ਼ਾਹੀਨ ਬਾਗ ਵਿਚ ਨਾਗਰਿਕਤਾ ਸੋਧ ਕਾਨੂੰਨ ਅਤੇ ਐਨਆਰਸੀ ਵਿਰੁੱਧ ਕੀਤਾ ਜਾ ਰਿਹਾ ਰੋਸ ਮੁਜ਼ਹਾਰਾ ਲਗਾਤਾਰ ਭਾਜਪਾ ਦੇ ਨਿਸ਼ਾਨੇ ਉੱਤੇ ਰਿਹਾ ਹੈ। ਭਾਜਪਾ ਸ਼ੁਰੂ ਤੋਂ ਇਸ ਨੂੰ ਦੇਸ਼ ਵਿਰੋਧੀ ਪ੍ਰਦਰਸ਼ਨ ਦੱਸਦੀ ਆ ਰਿਹਾ ਹੈ।ਦਿੱਲੀ ਚੋਣਾਂ ਵਿਚ ਭਾਜਪਾ ਦੇ ਮਾਡਲ ਟਾਊਨ ਤੋਂ ਉਮੀਦਵਾਰ ਕਪਿਲ ਮਿਸ਼ਰਾ ਨੇ ਤਾਂ ਸ਼ਾਹੀਨ ਬਾਗ ਨੂੰ ਮਿਨੀ ਪਾਕਿਸਤਾਨ ਕਰਾਰ ਦਿੱਤਾ ਸੀ ਜਿਸ ਉੱਤੇ ਕਾਫੀ ਹੰਗਾਮਾ ਮਚਿਆ ਸੀ।

 

 

 ਇਕ ਵਾਰ ਫਿਰ ਤੋਂ ਭਾਜਪਾ ਦੇ ਸੰਸਦ ਮੈਂਬਰ ਤੇਜਸਵੀ ਸੂਰਿਆ ਨੇ ਲੋਕ ਸਭਾ ਵਿਚ ਵੀਰਵਾਰ ਨੂੰ ਵਿਵਾਦਤ ਬਿਆਨ ਦਿੰਦਿਆ ਕਿਹਾ ਕਿ ਅੱਜ ਦਿੱਲੀ ਦੇ ਸ਼ਾਹੀਨ ਬਾਗ ਵਿਚ ਜੋ ਕੁੱਝ ਹੋ ਰਿਹਾ ਹੈ ਉਹ ਇਸ ਗੱਲ ਨੂੰ ਯਾਦ ਦਿਲਵਾਉਂਦਾ ਹੈ ਕਿ ਜੇਕਰ ਇਸ ਦੇਸ਼ ਦਾ ਬਹੁਗਿਣਤੀ ਜਾਗਰੂਕ ਨਾਂ ਹੋਇਆ ਤਾਂ ਮੁਗਲ ਰਾਜ ਦੇ ਦਿੱਲੀ ਵਾਪਸ ਪਰਤਨ ਦੇ ਦਿਨ ਦੂਰ ਨਹੀਂ ਹਨ। ਸੂਰੀਆ ਦੇ ਇੰਨਾ ਕਹਿਣ ਉੱਤੇ ਵਿਰੋਧੀ ਧੀਰਾਂ ਨੇ ਹੰਗਾਮਾ ਸ਼ੁਰੂ ਕਰ ਦਿੱਤਾ ਅਤੇ ਕੁੱਝ ਦੇਰ ਤੱਕ ਸਦਨ ਦੀ ਕਾਰਵਾਈ ਮੁਤਲਵੀ ਕਰਨੀ ਪਈ।

File PhotoFile Photo

ਸੂਰਿਆ ਨੇ ਇਸ ਦੌਰਾਨ ਕਿਹਾ ਕਿ ਮੋਦੀ ਸਰਕਾਰ ਨੇ ਕਈ ਲਟਕੇ ਹੋਏ ਮੁੱਦਿਆ ਨੂੰ ਸੁਲਝਾਇਆ ਹੈ ਅਤੇ ਵਿਰੋਧੀ ਵੀ ਜਾਣਦੇ ਹਨ ਕਿ ਨਾਗਰਿਕਤਾ ਸੋਧ ਕਾਨੂੰਨ ਦਾ ਇੱਥੇ ਕਿਸੇ ਨਾਲ ਕੋਈ ਲੈਣਾ-ਦੇਣਾ ਨਹੀਂ ਹੈ ਇਸ ਦੇ ਬਾਵਜੂਦ ਵੀ ਵਿਰੋਧ ਕੀਤਾ ਜਾ ਰਿਹਾ ਹੈ ਜੋ ਨਿਰਾਸ਼ਾਜਨਕ ਹੈ।

File PhotoFile Photo

ਭਾਜਪਾ ਐਮਪੀ ਨੇ ਅੱਗੇ ਕਿਹਾ ਕਿ ਸੀਏਏ ਪਾਕਿਸਤਾਨ ਸਮੇਤ ਗੁਆਂਢੀ ਦੇਸ਼ਾਂ ਵਿਚ ਤਸੀਹੇ ਝੱਲ ਰਹੇ ਘੱਟਗਿਣਤੀਆਂ ਨੂੰ ਨਾਗਰਿਕਤਾ ਦੇਣ ਦੇ ਲਈ ਹੈ ਪਰ ਵਿਰੋਧ ਕਰਕੇ ਵਿਰੋਧੀ ਧੀਰਾਂ ਉਨ੍ਹਾਂ ਨੂੰ ਨਾਗਰਿਕਤਾ ਮਿਲਣ ਤੋਂ ਰੋਕ ਰਹੀਆਂ ਹਨ ਜਿਸ ਦੇ ਲਈ ਇਨ੍ਹਾਂ ਨੂੰ ਆਉਣ ਵਾਲੀਆਂ ਪੀੜੀਆਂ ਵੀ ਮਾਫ਼ ਨਹੀਂ ਕਰਨਗੀਆਂ। ਸੂਰਿਆ ਨੇ ਵਿਰੋਧੀ ਧੀਰਾਂ 'ਤੇ ਨਿਸ਼ਾਨਾਂ ਲਗਾਉਂਦਿਆ ਕਿਹਾ ਕਿ ਉਹ ਆਪਣੇ ਵੋਟ ਬੈਂਕ ਦੀ ਵਰਤੋਂ ਲਈ ਇਸ ਮੁੱਦੇ ਨੂੰ ਖਤਮ ਨਹੀਂ ਹੋਣ ਦੇਣਾ ਚਾਹੁੰਦੇ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਗੁਰਸਿੱਖ ਬਜ਼ੁਰਗ ਦੀ ਚੰਗੀ ਪੈਨਸ਼ਨ, 3 ਬੱਚੇ ਵਿਦੇਸ਼ ਸੈੱਟ, ਫਿਰ ਵੀ ਵੇਚਦੇ ਗੰਨੇ ਦਾ ਜੂਸ

19 Sep 2024 9:28 AM

ਕਿਸਾਨਾਂ ਲਈ ਆ ਰਹੀ ਨਵੀਂ ਖੇਤੀ ਨੀਤੀ! ਸਰਕਾਰ ਨੇ ਖਾਕਾ ਕੀਤਾ ਤਿਆਰ.. ਕੀ ਹੁਣ ਕਿਸਾਨਾਂ ਦੇ ਸਾਰੇ ਮਸਲੇ ਹੋਣਗੇ ਹੱਲ?

19 Sep 2024 9:21 AM

'ਸਾਨੂੰ ਕੋਈ ਅਫ਼ਸੋਸ ਨਹੀਂ' ਚਾਚੇ ਦੇ ਮੁੰਡੇ ਨੂੰ ਆਸ਼ਿਕ ਨਾਲ ਮਿਲਕੇ ਮਾ*ਨ ਵਾਲੀ ਭੈਣ ਕਬੂਲਨਾਮਾ

18 Sep 2024 9:19 AM

'ਸਾਨੂੰ ਕੋਈ ਅਫ਼ਸੋਸ ਨਹੀਂ' ਚਾਚੇ ਦੇ ਮੁੰਡੇ ਨੂੰ ਆਸ਼ਿਕ ਨਾਲ ਮਿਲਕੇ ਮਾ*ਨ ਵਾਲੀ ਭੈਣ ਕਬੂਲਨਾਮਾ

18 Sep 2024 9:17 AM

ਹਿੰਦੂਆਂ ਲਈ ਅੱ+ਤ+ਵਾ+ਦੀ ਹੈ ਭਿੰਡਰਾਂਵਾਲਾ- ਵਿਜੇ ਭਾਰਦਵਾਜ "ਭਾਜਪਾ ਦੇ MP 5 ਦਿਨ ਸੰਤ ਭਿੰਡਰਾਂਵਾਲਾ ਦੇ ਨਾਲ ਰਹੇ ਸੀ"

18 Sep 2024 9:14 AM
Advertisement