
ਉਹਨਾਂ ਦਸਿਆ ਕਿ ਮੋਦੀ ਨੇ ਸਮੱਸਿਆ ਨਾਲ ਨਿਪਟਣ ਲਈ ਚੀਨ...
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚੀਨੀ ਰਾਸ਼ਟਰਪਤੀ ਸ਼ੀ ਚਿਨਫਿੰਗ ਨੂੰ ਪੱਤਰ ਲਿੱਖਿਆ ਹੈ। ਪੀਐਮ ਮੋਦੀ ਨੇ ਕੋਰੋਨਾ ਵਾਇਰਸ ਦੇ ਪ੍ਰਕੋਪ ਨਾਲ ਨਿਪਟਣ ਲਈ ਭਾਰਤ ਵੱਲੋਂ ਮਦਦ ਦੀ ਪੇਸ਼ਕਸ਼ ਕੀਤੀ ਹੈ। ਅਧਿਕਾਰਿਕ ਸੂਤਰਾਂ ਮੁਤਾਬਕ ਪੱਤਰ ਵਿਚ ਪ੍ਰਧਾਨ ਮੰਤਰੀ ਨੇ ਚੀਨ ਵਿਚ ਵਾਇਰਸ ਦੇ ਪ੍ਰਕੋਪ ਨੂੰ ਲੈ ਕੇ ਚੀਨੀ ਰਾਸ਼ਟਰਪਤੀ ਅਤੇ ਉੱਥੇ ਦੇ ਲੋਕਾਂ ਦੇ ਨਾਲ ਇਕਜੁਟਤਾ ਕੀਤੀ ਹੈ।
Corona Virus
ਉਹਨਾਂ ਦਸਿਆ ਕਿ ਮੋਦੀ ਨੇ ਸਮੱਸਿਆ ਨਾਲ ਨਿਪਟਣ ਲਈ ਚੀਨ ਨੂੰ ਮਦਦ ਦੀ ਪੇਸ਼ਕਸ਼ ਕੀਤੀ ਹੈ। ਨਾਲ ਹੀ ਪ੍ਰਕੋਪ ਨਾਲ ਲੋਕਾਂ ਦੀ ਮੌਤ ਤੇ ਅਫਸੋਸ ਜਤਾਇਆ ਹੈ। ਚੀਨੀ ਅਧਿਕਾਰੀਆਂ ਵੱਲੋਂ ਜਾਰੀ ਨਵੇਂ ਡੇਟਾ ਮੁਤਾਬਕ ਕੋਰੋਨਾ ਵਾਇਰਸ ਨਾਲ ਹੁਣ ਤਕ 811 ਲੋਕਾਂ ਦੀ ਮੌਤ ਹੋਈ ਹੈ ਜਦਕਿ ਵਾਇਰਸ ਦੇ ਮਾਮਲਿਆਂ ਦੀ ਗਿਣਤੀ 37,198 ਤੇ ਪਹੁੰਚ ਗਈ ਹੈ। ਮੋਦੀ ਨੇ ਹੁਬੇਈ ਪ੍ਰਾਂਤ ਤੋਂ ਕਰੀਬ 650 ਭਾਰਤੀਆਂ ਨੂੰ ਕੱਢਣ ਵਿਚ ਮਦਦ ਦੇਣ ਲਈ ਸ਼ੀ ਦਾ ਧੰਨਵਾਦ ਕੀਤਾ।
Corona Virus
ਚੀਨ ਤੋਂ ਸ਼ੁਰੂ ਹੋਏ ਕੋਰੋਨਾ ਵਾਇਰਸ ਦੇ ਪ੍ਰਕੋਪ ਦੇ ਦੁਨੀਆਭਰ ਵਿਚ 37,500 ਤੋਂ ਵਧ ਲੋਕਾਂ ਨੂੰ ਅਪਣੀ ਚਪੇਟ ਵਿਚ ਲਿਆ ਹੈ। ਐਤਵਾਰ ਨੂੰ ਆਲਮੀ ਸਿਹਤ ਅਥਾਰਟੀਆਂ ਦੁਆਰਾ ਦਿੱਤੇ ਗਏ ਅੰਕੜਿਆਂ ਅਨੁਸਾਰ, ਚੀਨ ਵਿੱਚ ਵਾਇਰਸ ਕਾਰਨ 811 ਮੌਤਾਂ ਹੋਈਆਂ ਹਨ ਅਤੇ ਸੰਕਰਮਣ ਦੇ 37,198 ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਇਸ ਤੋਂ ਇਲਾਵਾ ਹਾਂਗ ਕਾਂਗ ਵਿਚ ਇੱਕ ਵਿਅਕਤੀ ਦੀ ਮੌਤ ਸਮੇਤ 25 ਮਾਮਲੇ ਸਾਹਮਣੇ ਆਏ ਹਨ।
PM Narendra Modi and Chinese President Xi Jinping
ਮਕਾਓ ਵਿਚ 10 ਮਾਮਲੇ ਸਾਹਮਣੇ ਆਏ ਹਨ। ਸਭ ਤੋਂ ਵੱਧ ਮੌਤਾਂ ਕੇਂਦਰੀ ਹੁਬੇਈ ਪ੍ਰਾਂਤ ਵਿਚ ਹੋਈਆਂ ਹਨ, ਜਿਥੇ ਇਸ ਕਿਸਮ ਦੇ ਕੋਰੋਨਾ ਵਿਸ਼ਾਣੂ ਕਾਰਨ ਹੋਈ ਬਿਮਾਰੀ ਦਾ ਪਤਾ ਪਿਛਲੇ ਸਾਲ ਦਸੰਬਰ ਵਿਚ ਪਹਿਲੀ ਵਾਰ ਮਿਲਿਆ ਸੀ। ਦਸ ਦਈਏ ਕਿ ਕੋਰੋਨਾ ਵਾਇਰਸ ਦੇ ਮਰੀਜ਼ਾਂ ਨੂੰ ਘਰਾਂ ਵਿਚੋਂ ਘਸੀਟ ਕੇ ਲਿਜਾਇਆ ਜਾ ਰਿਹਾ ਹੈ।
Corona Virus
ਉਹਨਾਂ ਦੇ ਇਨਕਾਰ ਕਰਨ ਦੇ ਬਾਵਜੂਦ ਉਹਨਾਂ ਨੂੰ ਘਰੋਂ ਹਸਪਤਾਲ ਪਹੁੰਚਾਇਆ ਜਾ ਰਿਹਾ ਹੈ। ਸਰਕਾਰ ਨੇ ਹੁਕਮ ਦਿੱਤਾ ਹੈ ਕਿ ਕੋਰੋਨਾ ਪੀੜਤਾਂ ਨੂੰ ਬਾਕੀ ਲੋਕਾਂ ਨਾਲੋਂ ਵੱਖਰੀ ਥਾਂ ਤੇ ਰੱਖਿਆ ਜਾਵੇ ਤਾਂ ਜੋ ਬਾਕੀ ਲੋਕਾਂ ਇਸ ਬਿਮਾਰੀ ਦਾ ਸ਼ਿਕਾਰ ਨਾ ਹੋਣ। ਇਸ ਦੀ ਵੀਡੀਉ ਸੋਸ਼ਲ ਮੀਡੀਆ ਤੇ ਜਨਤਕ ਹੋ ਰਹੀ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।