
ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਇਆ ਕੋਰੋਨਾ ਵਾਇਰਸ ਦੁਨੀਆਂ ਭਰ ਦੇ ਦੇਸ਼ਾਂ ਵਿਚ ਦਸਤਕ ਦੇ ਚੁੱਕਿਆ ਹੈ
ਨਵੀਂ ਦਿੱਲੀ : ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਇਆ ਕੋਰੋਨਾ ਵਾਇਰਸ ਦੁਨੀਆਂ ਭਰ ਦੇ ਦੇਸ਼ਾਂ ਵਿਚ ਦਸਤਕ ਦੇ ਚੁੱਕਿਆ ਹੈ। ਚੀਨ ਵਿਚ ਇਸ ਵਾਇਰਸ ਨਾਲ ਮਰਨ ਵਾਲਿਆਂ ਦਾ ਆਂਕੜਾ ਵੱਧਦਾ ਹੀ ਜਾ ਰਿਹਾ ਹੈ ਪਰ ਇਸੇ ਵਿਚਾਲੇ ਹੀ ਚੀਨ ਨੇ ਕੋਰੋਨਾ ਵਾਇਰਸ ਦੇ ਨਵੇਂ ਨਾਮ ਦਾ ਐਲਾਨ ਕੀਤਾ ਹੈ। ਹੁਣ ਇਸ ਵਾਇਰਸ ਨੂੰ ਨੋਵੇਲ ਕੋਰਨਾਵਾਇਰਸ ਨਿਮੋਨੀਆ ਦੇ ਨਾਮ ਨਾਲ ਜਾਣਿਆ ਜਾਵੇਗਾ।
File Photo
ਚੀਨ ਦੇ ਰਾਸ਼ਟਰੀ ਸਿਹਤ ਵਿਭਾਗ ਨੇ ਸ਼ਨਿੱਚਰਵਾਰ ਨੂੰ ਇਸ ਨਵੇਂ ਨਾਮ ਦਾ ਐਲਾਨ ਕਰਦਿਆ ਦੱਸਿਆ ਕਿ ਇਸ ਨਵੇਂ ਵਾਇਰਸ ਨੂੰ ਕੋਈ ਸਥਾਈ ਨਾਮ ਦਿੱਤੇ ਜਾਣ ਤੱਕ ਚੀਨ ਵਿਚ ਚੀਨੀ ਸਰਕਾਰ ਦੇ ਵਿਭਾਗਾਂ ਅਤੇ ਸੰਸਥਾਨਾਂ ਦੁਆਰਾ ਇਸ ਨਾਮ ਨੂੰ ਵਰਤਿਆ ਜਾਣਾ ਚਾਹੀਦਾ ਹੈ। ਮੀਡੀਆ ਰਿਪੋਰਟਾ ਅਨੁਸਾਰ ਨਵੇਂ ਵਾਇਰਸ ਦਾ ਨਾਮ ਇੰਟਰਨੈਸ਼ਨਲ ਕਮੇਟੀ ਆਫ ਟੈਕਸੋਨਾਮੀ ਆਫ ਵਾਇਰਸ ਦੁਆਰਾ ਰੱਖਿਆ ਜਾਂਦਾ ਹੈ। ਸਾਈਂਟੀਫਿਕ ਜਨਰਲ ਅਤੇ ਕਮੇਟੀ ਨੂੰ ਇਕ ਨਾਮ ਦਿੱਤਾ ਗਿਆ ਹੈ ਅਤੇ ਕੁੱਝ ਦਿਨਾਂ ਵਿਚ ਇਸ ਦੇ ਨਵੇਂ ਨਾਮ ਦਾ ਐਲਾਨ ਕੀਤੇ ਜਾਣ ਦੀ ਉਮੀਦ ਹੈ।
File Photo
ਚੀਨ ਸਰਕਾਰ ਦੁਆਰਾ ਜਾਰੀ ਅੰਕੜਿਆ ਅਨੁਸਾਰ ਚੀਨ ਵਿਚ ਲਗਭਗ 35,546 ਲੋਕਾਂ ਨੂੰ ਨੋਵੇਲ ਕੋਰੋਨਾ ਵਾਇਰਸ ਦੀ ਲਾਗ ਲੱਗ ਚੁੱਕੀ ਹੈ ਅਤੇ 723 ਲੋਕ ਇਸ ਵਾਇਰਸ ਕਰਕੇ ਆਪਣੀ ਜਾਨ ਗੁਆ ਚੁੱਕੇ ਹਨ। ਦੁਨੀਆਂ ਭਰ ਵਿਚ ਕੋਰੋਨਾ ਵਾਇਰਸ ਨਾਲ 34,800 ਲੋਕ ਪੀੜਤ ਹਨ। ਇਹ ਵਾਇਰਸ ਲਗਭਗ 27 ਦੇਸ਼ਾਂ ਵਿਚ ਆਪਣੇ ਪੈਰ ਜਮਾ ਚੁੱਕਿਆ ਹੈ।
File Photo
ਚੀਨ ਵਿਚ ਇਸ ਵਾਇਰਸ ਨਾਲ ਮਰਨ ਵਾਲਿਆ ਦੇ ਇਕ ਵੱਡਾ ਕਾਰਨ ਉੱਥੇ ਹੋ ਰਹੇ ਮੈਡੀਕਲ ਉਪਕਰਨਾ ਦੀ ਕਮੀ ਨੂੰ ਵੀ ਮੰਨਿਆ ਜਾ ਰਿਹਾ ਹੈ ਜਿਸ ਦੀ ਪੂਰਤੀ ਲਈ ਚੀਨ ਦੂਜੇ ਦੇਸ਼ਾਂ ਦਾ ਵੀ ਸਹਾਰਾ ਲੈ ਰਿਹਾ ਹੈ। ਸਮੇਂ ਉੱਤੇ ਇਲਾਜ ਨਾਂ ਮਿਲਣ ਕਰਕੇ ਚੀਨ ਵਿਚ ਲੋਕ ਆਪਣੀ ਜਾਨ ਤੋਂ ਹੱਥ ਧੋ ਰਹੇ ਹਨ।
File Photo
ਨੋਵੇਲ ਕੋਰੋਨਾ ਵਾਇਰਸ ਹੁਣ ਤੱਕ ਜਪਾਨ, ਸਿੰਗਾਪੁਰ, ਥਾਈਲੈਂਡ,ਹਾਂਗਕਾਂਗ,ਦੱਖਣੀ ਕੋਰੀਆਂ,ਅਸਟ੍ਰੇਲੀਆ, ਜਰਮਨੀ, ਅਮਰੀਕਾ,ਤਾਈਵਾਨ,ਮਲੇਸ਼ੀਆ,ਵਿਅਤਨਾਮ, ਫਰਾਂਸ,ਯੂਏਈ,ਕਨੇਡਾ,ਭਾਰਤ,ਫਿਲੀਪਿਂਸ, ਰੂਸ, ਇਟਲੀ, ਬ੍ਰਿਟਨ,ਬੇਲਜੀਅਮ,ਨੇਪਾਲ,ਸ਼੍ਰੀਲੰਕਾ,ਸਵੀਡਨ,ਸਪੇਨ,ਕਮਬੋਡੀਆ ਅਤੇ ਫਿਨਲੈਂਡ ਵਿਚ ਫੈਲ ਚੁੱਕਿਆ ਹੈ।