
ਉਤਰਾਖੰਡ ਤ੍ਰਾਸਦੀ ‘ਤੇ ਰਾਜ ਸਭਾ ‘ਚ ਬੋਲੇ ਗ੍ਰਹਿ ਮੰਤਰੀ, ਤਪੋਵਨ ਦੀ ਦੂਜੀ ਸੁਰੰਗ ‘ਚ ਫਸੇ 35 ਲੋਕ
ਨਵੀਂ ਦਿੱਲੀ: ਰਾਜ ਸਭਾ ਵਿਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਉਤਰਾਖੰਡ ਵਿਚ ਗਲੇਸ਼ੀਅਰ ਟੁੱਟਣ ਮਗਰੋਂ ਹੋਈ ਤਬਾਹੀ ਸਬੰਧੀ ਅਪਣੇ ਬਿਆਨ ਦਿੱਤਾ। ਉਹਨਾਂ ਕਿਹਾ ਕਿ 7 ਫਰਵਰੀ 2021 ਦੇ ਸੈਟੇਲਾਈਟ ਦੇ ਅੰਕੜਿਆਂ ਅਨੁਸਾਰ ਰਿਸ਼ੀ ਗੰਗਾ ਨਦੀ ਦੇ ਕੈਚਮੈਂਟ ਏਰੀਆ ਵਿਚ ਸਮੁੰਦਰੀ ਤਲ ਤੋਂ 5600 ਮੀਟਰ ਉੱਚੇ ਗਲੇਸ਼ੀਅਰ ’ਤੇ ਇਕ ਤੂਫਾਨ ਆਇਆ, ਜੋ ਕਿ ਲਗਭਗ 14 ਵਰਗ ਕਿਲੋਮੀਟਰ ਦੇ ਖੇਤਰ ਜਿੰਨਾ ਵਿਸ਼ਾਲ ਸੀ, ਜਿਸ ਕਾਰਨ ਰਿਸ਼ੀ ਗੰਗਾ ਨਦੀ ਦੇ ਹੇਠਲੇ ਖੇਤਰ ਵਿਚ ਹੜ੍ਹ ਦੀ ਸਥਿਤੀ ਬਣ ਗਈ।
AMIT SHAH
ਉਹਨਾਂ ਦੱਸਿਆ ਕਿ ਸੁਰੰਗ ਵਿਚ ਫਸੇ ਲੋਕਾਂ ਨੂੰ ਬਾਹਰ ਕੱਢਣ ਲਈ ਪੂਰੀ ਰਾਤ ਕੋਸ਼ਿਸ਼ ਕੀਤੀ ਗਈ ਅਤੇ ਟਨਲ ਦੇ ਮੂੰਹ ਵਿਚ ਪਏ ਮਲਬੇ ਨੂੰ ਸਾਫ ਕੀਤਾ ਗਆ। ਸਾਡੇ ਲੋਕ ਕਾਫੀ ਅੰਦਰ ਤੱਕ ਗਏ। ਇਸ ਦੌਰਾਨ ਰਾਜ ਸਭਾ ਦੇ ਸੰਸਦ ਮੈਂਬਰਾਂ ਨੇ ਉਤਰਾਖੰਡ ਵਿਚ ਗਲੇਸ਼ੀਅਰ ਟੁੱਟਣ ਕਾਰਨ ਜਾਨ ਗਵਾਉਣ ਵਾਲੇ ਲੋਕਾਂ ਨੂੰ ਦਿੱਤੀ ਸ਼ਰਧਾਂਜਲੀ ਦਿੱਤੀ।
AMIT SHAH
ਅਮਿਤ ਸ਼ਾਹ ਨੇ ਕਿਹਾ ਕਿ ਬਚਾਅ ਕਾਰਜ ਜਾਰੀ ਹੈ ਕੇਂਦਰ ਅਤੇ ਸੂਬੇ ਦੀਆਂ ਸਾਰੀਆਂ ਏਜੰਸੀਆਂ ਸਥਿਤੀ ਦੀ ਨਿਗਰਾਨੀ ਕਰ ਰਹੀਆਂ ਹਨ। ਉਹਨਾਂ ਦੱਸਿਆ ਕਿ ਤਪੋਵਨ ਦੀ ਦੂਜੀ ਸੁਰੰਗ ‘ਚ ਫਸੇ 35 ਲੋਕ ਫਸੇ ਹੋਏ ਹਨ। ਇਸ ਤੋਂ ਇਲਾਵਾ 197 ਲੋਕ ਅਜੇ ਵੀ ਲਾਪਤਾ ਦੱਸੇ ਜਾ ਰਹੇ ਹਨ।