ਸਾਹਿਤ ਦੇ ਸਿਤਾਰੇ: ਮਸ਼ਹੂਰ ਪੰਜਾਬੀ ਸਾਹਿਤਕਾਰ ਹਨ ਓਮ ਪ੍ਰਕਾਸ਼ ਗਾਸੋ
Published : Feb 8, 2021, 7:53 am IST
Updated : Feb 8, 2021, 7:53 am IST
SHARE ARTICLE
Om Prakash Gaso
Om Prakash Gaso

ਓਮ ਪ੍ਰਕਾਸ਼ ਗਾਸੋ ਮਸ਼ਹੂਰ ਪੰਜਾਬੀ ਸਾਹਿਤਕਾਰ ਹਨ। ਉਹ ਹੁਣ ਤਕ ਪੰਜਾਬੀ ਵਿਚ 50 ਤੋਂ ਵੀ ਵਧੇਰੇ ਪੁਸਤਕਾਂ ਲਿਖ ਚੁੱਕੇ ਹਨ।

ਓਮ ਪ੍ਰਕਾਸ਼ ਗਾਸੋ ਮਸ਼ਹੂਰ ਪੰਜਾਬੀ ਸਾਹਿਤਕਾਰ ਹਨ। ਉਹ ਹੁਣ ਤਕ ਪੰਜਾਬੀ ਵਿਚ 50 ਤੋਂ ਵੀ ਵਧੇਰੇ ਪੁਸਤਕਾਂ ਲਿਖ ਚੁੱਕੇ ਹਨ। ਗਾਸੋ ਦਾ ਜਨਮ 9 ਅਪ੍ਰੈਲ 1933 ਨੂੰ ਮਾਤਾ ਉਤਮੀ ਦੇਵੀ ਦੀ ਕੁੱਖੋਂ ਪਿਤਾ ਪੰਡਤ ਗੋਪਾਲ ਦਾਸ ਦੇ ਘਰ ਬਰਨਾਲਾ ਵਿਖੇ ਹੋਇਆ। ਅਧਿਆਪਨ ਦੇ ਕਿੱਤੇ ਨਾਲ ਉਚੇਰੀ ਪੜ੍ਹਾਈ ਐਮ.ਏ-ਪੰਜਾਬੀ, ਐਮ.ਏ-ਹਿੰਦੀ, ਐਮ.ਫਿਲ ਕਰ ਕੇ ਪ੍ਰੋਫ਼ੈਸਰ ਦਾ ਅਹੁਦਾ ਪ੍ਰਾਪਤ ਕੀਤਾ।

Om Prakash GasoOm Prakash Gaso

ਕਈ ਕਾਲਜਾਂ ਵਿਚ ਸਾਹਿਤ ਅਤੇ ਪੰਜਾਬੀ ਬਾਰੇ ਵਿਦਿਆਰਥੀਆਂ ਨੂੰ ਪੜ੍ਹਾਇਆ। ਉਨ੍ਹਾਂ ਦੇ ਅਨੇਕਾਂ ਵਿਦਿਆਰਥੀ ਉੱਚ-ਵਿਦਿਆ ਪ੍ਰਾਪਤ ਕਰ ਕੇ ਉਚੇ ਅਹੁਦਿਆਂ ’ਤੇ ਪਹੁੰਚੇ ਹਨ। ਓਮ ਪ੍ਰਕਾਸ਼ ਗਾਸੋ ਨੇ ਸਰਕਾਰੀ ਨੌਕਰੀ ਦੀ ਸ਼ੁਰੂਆਤ ਸਰੀਰਕ ਸਿਖਿਆ ਅਧਿਆਪਕ ਵਜੋਂ ਕੀਤੀ ਸੀ। ਓਮ ਪ੍ਰਕਾਸ਼ ਗਾਸੋ ਸਕੂਲ ਵਿਚ ਬੱਚਿਆਂ ਅੰਦਰ ਕੋਮਲ ਕਲਾਵਾਂ ਪੈਦਾ ਕਰਨ ਲਈ ਕਵਿਤਾਵਾਂ, ਗੀਤ ਅਤੇ ਗ਼ਜ਼ਲਾਂ ਸੁਣਾਉਂਦੇ। ਉਹ ਹਮੇਸ਼ਾ ਸਾਹਿਤ ਸਿਰਜਣਾ ਦੀਆਂ ਗੱਲਾਂ ਹੀ ਕਰਦੇ। ਉਨ੍ਹਾਂ ਨੇ ਅਪਣੇ ਸਾਦੇ ਜੀਵਨ, ਸਾਦੇ ਸੁਭਾਅ ਅਤੇ ਸਾਦੇ ਲਿਬਾਸ ਨਾਲ ਬਹੁਤ ਹੀ ਸੂਖਮ, ਸੰਵੇਦਨਸ਼ੀਲ, ਵਿਦਵਤਾ ਨਾਲ ਲਬਰੇਜ਼ ਰਚਨਾਵਾਂ ਦੀ ਸਿਰਜਣਾ ਕੀਤੀ।

Om Prakash GasoOm Prakash Gaso

ਜਿਹੜਾ ਮਾਣ ਉਨ੍ਹਾਂ ਦੀਆਂ ਸਾਹਿਤ ਪ੍ਰਾਪਤੀਆਂ ਨੂੰ ਹੋਇਆ ਹੈ, ਉਸ ਤੋਂ ਵੱਧ ਮਾਣ ਬਰਨਾਲੇ ਦੀ ਮਿੱਟੀ ਨੂੰ ਹੋਇਆ ਹੈ ਜਿਸ ਤਰ੍ਹਾਂ ਦੀ ਸਾਹਿਤ ਦੀ ਵੰਨਗੀ ਉਨ੍ਹਾਂ ਦੀਆਂ ਰਚਨਾਵਾਂ ਵਿਚ ਨਜ਼ਰ ਆਉਂਦੀ ਹੈ, ਉਹੋ ਜਿਹੇ ਝਲਕਾਰੇ ਹੀ ਉਨ੍ਹਾਂ ਦੇ ਜੀਵਨ ਵਿਚ ਨਜ਼ਰੀਂ ਪੈਂਦੇ ਹਨ। ਉਨ੍ਹਾਂ ਦੇ ਦਿਲ ਅੰਦਰ ਪੰਜਾਬ, ਪੰਜਾਬੀਅਤ, ਸਭਿਆਚਾਰ, ਗੁਆਚ ਰਹੇ ਵਿਰਸੇ ਅਤੇ ਟੁੱਟ ਰਹੇ ਮੋਹ ਪ੍ਰਤੀ ਫ਼ਿਕਰ ਹੈ। ਉਨ੍ਹਾਂ ਨੇ ਇਸ ਸਬੰਧੀ ਅਨੇਕਾਂ ਲੇਖ ਲਿਖ ਕੇ, ਸਮੇਂ-ਸਮੇਂ ਸਾਹਿਤ ਦਾ ਰਖਵਾਲਾ ਬਣ ਕੇ ਹੋਕਾ ਦਿਤਾ ਹੈ। ਓਮ ਪ੍ਰਕਾਸ਼ ਗਾਸੋ ਲੇਖਕ ਹੀ ਨਹੀਂ ਸਗੋਂ ਇਕ ਸੰਸਥਾ ਹਨ, ਚਲਦੀ ਫਿਰਦੀ ਲਾਇਬ੍ਰੇਰੀ ਹਨ।

Om Prakash GasoOm Prakash Gaso

ਸਾਹਿਤ ਪ੍ਰਤੀ ਏਨਾ ਮਿਸ਼ਨਰੀ ਹੋਣਾ ਬਹੁਤ ਔਖਾ ਕਾਰਜ ਹੈ। ਉਨ੍ਹਾਂ ਨੇ ਹਰ ਗਲੀ-ਮੁਹੱਲੇ ਅਗਿਆਨਤਾ ਦੇ ਹਨੇਰੇ ਨੂੰ ਦੂਰ ਕਰਨ ਲਈ ਅਪਣੀ ਸਾਰੀ ਜ਼ਿੰਦਗੀ ਸਾਹਿਤ ਦੇ ਲੇਖੇ ਲਾਈ ਹੈ। ਓਮ ਪ੍ਰਕਾਸ਼ ਗਾਸੋ ਦੀਆਂ ਗੱਲਾਂ ਬਹੁਤ ਹੀ ਬੇਬਾਕ ਹੁੰਦੀਆਂ ਹਨ। ਇਕ ਵਾਰ ਹਾਦਸੇ ਵਿਚ ਜ਼ਖ਼ਮੀ ਹੋਣ ਦੇ ਬਾਵਜੂਦ ਉਹ ਸਾਹਿਤ ਸਿਰਜਣਾ ਵਿਚ ਲੱਗੇ ਰਹੇ ਜਿਵੇਂ ਉਨ੍ਹਾਂ ਨੂੰ ਅਪਣੀ ਸਿਹਤ ਨਾਲੋਂ ਸਾਹਿਤ ਦੀ ਸਿਹਤ ਦਾ ਵੱਧ ਫ਼ਿਕਰ ਹੋਵੇ। ਗਾਸੋ ਨੇ ਪੰਜਾਬੀ ਦੀ ਝੋਲੀ ਵਿਚ ਦਰਜਨਾਂ ਕਿਤਾਬਾਂ ਪਾਈਆਂ ਹਨ।

BookBook

ਉਨ੍ਹਾਂ ਦਾ ਸਮੁੱਚਾ ਸਾਹਿਤ ਜਮਾਤੀ ਕਾਣੀ ਵੰਡ ਵਿਰੁਧ ਹੈ। ਲੁਟੇਰੀਆਂ ਜਮਾਤਾਂ ਦੇ ਲੁਟੇਰੇ ਨਿਜ਼ਾਮ ਦਾ ਭਾਂਡਾ ਭੰਨਦਾ ਹੈ। ਉਨ੍ਹਾਂ ਦੀਆਂ ਰਚਨਾਵਾਂ ਦੇ ਸਾਰੇ ਪਾਤਰ ਸੰਘਰਸ਼ਸ਼ੀਲ ਹਨ। ਜ਼ਿੰਦਗੀ ਜਿਉਣ ਦੀ ਲਲਕ ਰਖਦੇ ਹੋਏ, ਨਵੇਂ ਦਿਸਹੱਦਿਆਂ ਦੀ ਤਲਾਸ਼ ਵਿਚ ਲੱਗੇ ਰਹਿੰਦੇ ਹਨ। ਇਸੇ ਕਰ ਕੇ ਹੀ ਉਨ੍ਹਾਂ ਦੀ ਰਚਨਾ ਸੰਸਾਰ ਲੋਕਾਂ ਵਿਚ ਮਕਬੂਲ ਹੈ। ਇਹੀ ਦੁਆ ਹੈ ਕਿ ਪੰਜਾਬੀ ਸਾਹਿਤ ਦਾ ਇਹ ਅਲਮਸਤ ਫ਼ਕੀਰ ਹੱਥ ਵਿਚ ਕਲਮ ਫੜ ਕੇ ਅਪਣੀਆਂ ਅਣਮੁੱਲੀਆਂ ਲਿਖਤਾਂ ਰਾਹੀਂ ਸਮਾਜ ਦਾ ਮੂੰਹ ਮੱਥਾ ਸੰਵਾਰਦਾ ਰਹੇ।

BookBook

ਨਾਵਲ

ਸੁਪਨੇ ਤੇ ਸੰਸਕਾਰ, ਕਪੜਵਾਸ, ਆਸ ਪੱਥਰ, ਪੰਚਨਾਦ,ਮਿਟੀ ਦਾ ਮੁੱਲ, ਲੋਹੇ ਲਾਖੇ, ਇਨਾਮ, ਬੁਝ ਰਹੀ ਬੱਤੀ ਦਾ ਚਾਨਣ, ਮੌਤ ਦਰ ਮੌਤ, ਅਧੂਰੇ ਖਤ ਦੀ ਇਬਾਰਤ, ਜਵਾਬਦੇਹ ਕੌਣ, ਬੰਦ ਗਲੀ ਦੇ ਬਾਸ਼ਿੰਦੇ, ਰਤਾ ਥੇਹ, ਇਤਫਾਕ, ਤੂੰ ਕੌਣ ਸੀ, ਦਰਕਿਨਾਰ, ਇਤਿਹਾਸ ਦੀ ਆਵਾਜ਼, ਤੁਰਦਿਆਂ ਤੁਰਦਿਆਂ, ਚਿਤਰਾ ਬਚਿਤਰਾ, ਘਰਕੀਣ, ਤਾਂਬੇ ਦਾ ਰੰਗ, ਕਵਿਤਾ, ਕਿਥੇ ਹੈ ਆਦਮੀਂ।

BookBook

ਸਿਖਿਆ ਤੇ ਸਬਕ, ਫਲੋਰੰਜਨੀ ਦੇ ਫੁੱਲ, ਹਿੰਦੀ ਕਵਿਤਾ, ਨੀਮ ਕੀ ਛਾਇਆ ਤਲੇ, ਰਾਜ ਮਾਰਗ, ਪੂਰਵਿਕਾ, ਭੀਗੀ ਗਲੀਆਂ ਬਿਖਰਾ ਕਾਂਚ, ਆਲੋਚਨਾ, ਪਵਿਤਰ ਪਾਪੀ ਆਲੋਚਨਾਤਮਕ ਅਧਿਯਨ, ਸੂਫੀ ਖਾਨਾ ਆਲੋਚਨਾਤਮਕ ਅਧਿਯਨ, ਸੱਭਿਆਚਾਰ, ਪੰਜਾਬੀ ਸੱਭਿਆਚਾਰ, ਮਲਵਈ, ਸੱਭਿਆਚਾਰ, ਪੁਸਤਕ ਸੱਭਿਆਚਾਰ, ਅਰਥਾਤ, ਪੰਜਾਬੀ ਦਿਖ ਤੇ ਦਰਸ਼ਨ, ਜ਼ਿੰਦਗੀ ਦੀ ਸੁਗਾਤ, ਜ਼ਿੰਦਗੀ ਦੇ ਹਰਫ਼, ਤਲਖੀਆਂ ਦੇ ਰੂ-ਬ-ਰੂ, ਲੋਕਯਾਨਕ ਸੰਵਾਦ, ਪੰਜਾਬੀ ਸੱਭਿਆਚਾਰ,ਸੋਂਦ੍ਰਯ ਸ਼ਾਸਤਰ, ਦਿਸਹਦਿਆਂ ਦੀ ਦਾਸਤਾਂ    

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Brother Died hearing Brother Death news: ਤਿੰਨ ਸਕੇ ਭਰਾਵਾਂ ਨੂੰ ਪਿਆ ਦਿਲ ਦਾ ਦੌਰਾ

11 Aug 2025 3:14 PM

Giani Harpreet Singh Speech LIVE-ਪ੍ਰਧਾਨ ਬਣਨ ਮਗਰੋ ਹਰਪ੍ਰੀਤ ਸਿੰਘ ਦਾ ਸਿੱਖਾਂ ਲਈ ਵੱਡਾ ਐਲਾਨ| Akali Dal News

11 Aug 2025 3:14 PM

Kulgam Encounter: ਸ਼ਹੀਦ ਜਵਾਨ Pritpal Singh ਦੀ ਮ੍ਰਿਤਕ ਦੇਹ ਪਿੰਡ ਪਹੁੰਚਣ ਤੇ ਭੁੱਬਾਂ ਮਾਰ ਮਾਰ ਰੋਇਆ ਸਾਰਾ ਪਿੰਡ

10 Aug 2025 3:08 PM

Kulgam Encounter : ਫੌਜੀ ਸਨਮਾਨਾਂ ਨਾਲ਼ ਸ਼ਹੀਦ ਪ੍ਰਿਤਪਾਲ ਸਿੰਘ ਦਾ ਹੋਇਆ ਅੰਤਿਮ ਸਸਕਾਰ

10 Aug 2025 3:07 PM

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM
Advertisement