ਪੁਲਿਸ ਵੱਲੋਂ ਗਰਮ ਖਿਆਲੀ ਸਮਰਥਕਾਂ ਨੂੰ ਫੜਨ ਦਾ ਸਿਲਸਿਲਾ ਜਾਰੀ
Published : Feb 9, 2021, 7:02 pm IST
Updated : Feb 9, 2021, 7:09 pm IST
SHARE ARTICLE
Sarabjit Singh
Sarabjit Singh

ਮਹਾਰਾਸ਼ਟਰ ਦੇ ਨਾਂਦੇੜ ਸ਼ਹਿਰ ਤੋਂ ਸ਼ੱਕੀ ਗਰਮ ਖ਼ਿਆਲੀ ਨੂੰ ਗ੍ਰਿਫ਼ਤਾਰ...

ਨਾਂਦੇੜ: ਮਹਾਰਾਸ਼ਟਰ ਦੇ ਨਾਂਦੇੜ ਸ਼ਹਿਰ ਤੋਂ ਸ਼ੱਕੀ ਗਰਮ ਖ਼ਿਆਲੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।  ਸਰਬਜੀਤ ਸਿੰਘ ਕੀਰਤ ਨਾਮ ਦੇ ਇਸ ਸਮਰਥਕ ਨੂੰ ਨਾਂਦੇੜ ਪੁਲਿਸ ਅਤੇ ਪੰਜਾਬ ਪੁਲਿਸ ਸੀਆਈਡੀ ਦੀ ਸਾਂਝੀ ਕਾਰਵਾਈ ਵਿੱਚ ਨਾਂਦੇੜ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਸਰਬਜੀਤ ਸਿੰਘ ਲੁਧਿਆਣਾ ਦੇ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ।

Khalistan flagKhalistan flag

ਗੁਪਤ ਸੂਚਨਾ ‘ਤੇ ਹੋਈ ਕਾਰਵਾਈ

ਪੁਲਿਸ ਨੇ ਇਹ ਕਾਰਵਾਈ ਗੁਪਤ ਸੂਚਨਾ ਦੇ ਆਧਾਰ ‘ਤੇ ਕੀਤੀ ਹੈ। ਪੁਲਿਸ ਦੇ ਮੁਤਾਬਕ ਸਰਬਜੀਤ ਯੂਏਪੀਏ ਦੇ ਅਧੀਨ ਦਰਜ ਮਾਮਲੇ ਵਿੱਚ ਫਰਾਰ ਚੱਲ ਰਿਹਾ ਸੀ। ਪੁਲਿਸ ਨੇ ਜੋ ਐਫਆਈਆਰ ਦਰਜ ਕੀਤੀ ਹੈ। ਉਸਦੇ ਅਨੁਸਾਰ ਗ੍ਰਿਫ਼ਤਾਰ ਆਰੋਪੀ ਸਰਬਜੀਤ ਸਿੰਘ ਇਕ ਗਰਮ ਖਿਆਲੀ ਜਥੇਬੰਦੀ ਨਾਲ ਜੁੜਿਆ ਹੋਇਆ ਸੀ। ਉਹ ਲਗਾਤਾਰ ਬੇਲਜੀਅਮ ਵਿੱਚ ਜਥੇਬੰਦੀ ਨਾਲ ਜੁੜੇ ਹੋਏ ਵਿਅਕਤੀਆਂ ਦੇ ਸੰਪਰਕ ਵਿੱਚ ਸੀ।

Punjab PolicePunjab Police

ਉਹ ਪੰਜਾਬ ਵਿੱਚ ਖਤਰਨਾਕ ਵਾਰਦਾਤ ਨੂੰ ਅੰਜਾਮ ਦੇਣ ਦੀਆਂ ਯੋਜਨਾਵਾਂ ਵੀ ਬਣਾ ਰਿਹਾ ਸੀ। ਸਰਬਜੀਤ ਦੇ ਉੱਤੇ ਕੁੱਝ ਨਵੇਂ ਗਰਮ ਖਿਆਲੀਆਂ ਨੂੰ ਭਰਤੀ ਕਰ ਹਿੰਦੂ ਸੰਗਠਨਾਂ ਦੇ ਨੇਤਾਵਾਂ ਅਤੇ ਗਰਮ ਖਿਆਲੀ ਵਿਚਾਰਧਾਰਾ ਦੇ ਖਿਲਾਫ ਰਹਿਣ ਵਾਲੇ ਲੋਕਾਂ ਨੂੰ ਟਾਰਗੇਟ ਕਰਨ ਦੀ ਜ਼ਿੰਮੇਦਾਰੀ ਵੀ ਦਿੱਤੀ ਗਈ ਸੀ। ਫਿਲਹਾਲ ਪੁਲਿਸ ਸਰਬਜੀਤ ਸਿੰਘ ਤੋਂ ਇਨ੍ਹਾਂ ਤਮਾਮ ਸਵਾਲਾਂ ਦੇ ਜਵਾਬ ਲੈਣ ਵਿੱਚ ਜੁਟੀ ਹੈ।

arrestarrest

ਲਖਨਊ ਤੋਂ ਵੀ ਗਰਮ ਖਿਆਲੀ ਗ੍ਰਿਫ਼ਤਾਰ

ਲਖਨਊ ਦੀ ਕ੍ਰਾਇਮ ਬ੍ਰਾਂਚ ਟੀਮ ਅਤੇ ਪੰਜਾਬ ਪੁਲਿਸ ਨੇ ਸਾਂਝੇ ਆਪਰੇਸ਼ਨ ਦੇ ਦੌਰਾਨ ਗਰਮ ਖਿਆਲੀ ਸਮਰਥਕ ਇੱਕ ਵਿਅਕਤੀ ਨੂੰ ਸਕੱਤਰੇਤ ਚੁਰਾਹਾ ਸੈਕਟਰ ਸੀ ਜਾਨਕੀਪੁਰਮ ਤੋਂ ਗ੍ਰਿਫ਼ਤਾਰ ਕੀਤਾ ਹੈ।  ਰਾਸ਼ਟਰ ਵਿਰੋਧੀ ਗਤੀਵਿਧੀਆਂ ਵਿੱਚ ਸ਼ਾਮਿਲ ਪਰਮਜੀਤ ਸਿੰਘ ਪੰਮਾ ਅਤੇ ਮਲਤਾਨੀ ਸਿੰਘ ਦਾ ਸਾਥੀ ਜਗਦੇਵ ਸਿੰਘ ਉਰਫ ਜੱਗਾ ਨੂੰ ਦਬੋਚਿਆ ਗਿਆ ਹੈ। ਆਰੋਪੀ ਨੂੰ ਕੋਰਟ ਤੋਂ ਟਰਾਂਜਿਟ ਰਿਮਾਂਡ ਉੱਤੇ ਲੈ ਕੇ ਪੰਜਾਬ ਲੈ ਜਾਇਆ ਜਾਵੇਗਾ।

Punjab PolicePunjab Police

ਜੱਗਾ ਦੇ ਖਿਲਾਫ 7 ਫਰਵਰੀ ਨੂੰ ਅੰਮ੍ਰਿਤਸਰ ਦੀ ਕੋਰਟ ਦੇ ‍ਨਿਆਇਕ ਮੈਜਿਸ‍ਟਰੇਟ ਨੇ ਗ੍ਰਿਫ਼ਤਾਰੀ ਦਾ ਵਾਰੰਟ ਵੀ ਜਾਰੀ ਕੀਤਾ ਸੀ। ਦੱਸਿਆ ਜਾ ਰਿਹਾ ਹੈ ਕਿ ਗਰਮ ਖਿਆਲੀ ਦਾ ਸੰਬੰਧ ਇਕ ਗਰਮ ਖਿਆਲੀ ਜਥੇਬੰਦੀ ਦੇ ਸਮਰਥਕ ਪਰਮਜੀਤ ਸਿੰਘ ਪੰ‍ਮਾ ਅਤੇ ਮਲਤਾਨੀ ਸਿੰਘ ਅਤੇ ਹੋਰ ਰਾਸ਼‍ਟਰ ਵਿਰੋਧੀਆਂ ਨਾਲ ਹੈ। ਪਰਮਜੀਤ ਸਿੰਘ ਇੰਗ‍ਲੈਂਡ ਵਿੱਚ ਰਹਿ ਕੇ ਰਾਸ਼‍ਟਰ ਵਿਰੋਧੀ ਗਤੀਵਿਧੀਆਂ ਵਿੱਚ ਸ਼ਾਮਲ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement