ਪੁਲਿਸ ਵੱਲੋਂ ਕਿਸਾਨ ਅੰਦੋਲਨ ਵਾਲੀ ਥਾਂ 'ਤੇ ਕੈਮਰੇ ਲਾਉਣ ਦੀ ਤਿਆਰੀ ਨਿੱਜਤਾ 'ਤੇ ਹਮਲਾ- ਬੀਕੇਯੂ
Published : Feb 9, 2021, 10:46 pm IST
Updated : Feb 9, 2021, 10:47 pm IST
SHARE ARTICLE
jaswinder singh
jaswinder singh

ਕਿਹਾ ਅਸੀਂ ਅੰਦੋਲਨਕਾਰੀ ਹਾਂ ਪਰਜੀਵੀ ਨਹੀਂ

ਨਵੀਂ ਦਿੱਲੀ : ਹਰਿਆਣਾ ਪੁਲਿਸ ਦੇ  ਇੱਕ ਐਸ ਪੀ ਵੱਲੋਂ ਟਿੱਕਰੀ ਬਾਰਡਰ 'ਤੇ ਦੋ ਢਾਈ  ਕਿਲੋਮੀਟਰ ਤੱਕ ਕੈਮਰੇ ਲਾਉਣ ਦੀ ਇਜਾਜ਼ਤ ਮੰਗਣ ਦੀ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਮਹਿਲਾ ਵਿੰਗ ਦੀ ਸੂਬਾਈ ਆਗੂ  ਨੇ ਜ਼ੋਰਦਾਰ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ। ਟਿੱਕਰੀ ਬਾਰਡਰ ਨੇੜੇ ਪਕੌੜਾ ਚੌਂਕ 'ਤੇ ਲੱਗੀ ਸਟੇਜ ਤੋਂ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਢਾਈ ਮਹੀਨਿਆਂ ਤੋਂ ਕਿਸਾਨ ਦਿੱਲੀ ਦੇ ਬਾਰਡਰ 'ਤੇ ਖੇਤੀ ਵਿਰੋਧੀ ਕਾਨੂੰਨਾਂ ਖ਼ਿਲਾਫ਼ ਸ਼ਾਂਤਮਈ ਸੰਘਰਸ਼ ਕਰ ਰਹੇ ਹਨ ਅਤੇ ਹਰਿਆਣਾ ਦੇ ਲੋਕ ਵੀ ਉਹਨਾਂ ਦਾ ਪੂਰਾ ਸਾਥ ਦੇ ਰਹੇ ਹਨ ।

photophotoਬੜੇ ਸ਼ਰਮ ਦੀ ਗੱਲ ਹੈ ਇਹਨਾਂ ਕਿਸਾਨਾਂ ਨੂੰ ਐਸ ਪੀ ਵੱਲੋਂ ਕਿਸਾਨਾਂ ਨੂੰ ਸਮਾਜ ਵਿਰੋਧੀ ਅਨਸਰ ਕਹਿ ਕੇ ਡਿਪਟੀ ਕਮਿਸ਼ਨਰ ਝੱਜਰ ਤੋਂ ਕੈਮਰੇ ਲਾਉਣ ਦੀ ਇਜਾਜ਼ਤ ਮੰਗੀ ਗਈ ਹੈ। ਉਨ੍ਹਾਂ ਕਿਹਾ ਕਿ ਇਹ ਕਿਸਾਨਾਂ ਤੇ ਕਿਸਾਨ ਔਰਤਾਂ ਦੀ ਨਿੱਜਤਾ 'ਤੇ ਹਮਲਾ ਹੈ ਕਿਉਂਕਿ ਕਿਸਾਨ ਮਰਦ-ਔਰਤਾਂ ਇੱਥੇ ਹੀ ਲੰਗਰ ਬਣਾ ਕੇ ਖਾਣ-ਪੀਣ ਅਤੇ  ਆਪਣੇ ਨਹਾਉਣ-ਧੋਣ  ਦਾ ਪ੍ਰਬੰਧ ਕਰਦੇ ਹਨ । 

photophotoਸੂਬਾ ਸਕੱਤਰ ਨੇ ਪ੍ਰਧਾਨ ਮੰਤਰੀ ਵੱਲੋਂ ਸੰਘਰਸ਼ ਕਰ ਰਹੇ ਕਿਸਾਨਾਂ ਨੂੰ ਅੰਦੋਲਨਜੀਵੀ ਕਹਿਕੇ ਕਿਸਾਨਾਂ ਦਾ ਅਪਮਾਨ ਕਰਨ ਉਤੇ ਟਿੱਪਣੀ ਕਰਦਿਆਂ  ਕਿਹਾ ਕਿ ਕਿਸਾਨ ਸੂਝਵਾਨ ਤੇ ਜਾਗਰੂਕ ਨਾਗਰਿਕ ਹਨ ਅਤੇ ਆਪਣੇ ਹੱਕਾਂ ਲਈ ਸ਼ਾਂਤਮਈ ਸੰਘਰਸ਼ ਕਰ ਰਹੇ ਹਨ। ਇਹ ਉਹਨਾਂ ਲਈ ਮਾਣ ਸਨਮਾਨ ਦੀ ਗੱਲ ਹੈ। ਪਰ ਉਹ ਲੋਕਾਂ ਦਾ ਖੂਨ ਚੂਸਣ ਵਾਲੇ ਸਾਮਰਾਜੀ/ਕਾਰਪੋਰੇਟ ਘਰਾਣਿਆਂ ਵਾਂਗ ਪਰਜੀਵੀ ਨਹੀਂ ਹਨ, ਜਿਨ੍ਹਾਂ ਦੀ ਖ਼ਾਤਰਦਾਰੀ ਮੋਦੀ ਸਰਕਾਰ ਵੱਲੋਂ ਕੀਤੀ ਜਾ ਰਹੀ ਹੈ।

Farmer protest Farmer protest ਹਰਿਆਣਾ ਤੋਂ ਸਮਾਜਿਕ ਕਾਰਕੁੰਨ ਵੀਨਾ ਮਲਿਕ ਰੋਹਤਕ ਅਤੇ ਜਨਵਾਦੀ ਮਹਿਲਾ ਸੰਗਠਨ ਰੋਹਤਕ ਦੀ ਆਗੂ ਰਾਜ ਕੁਮਾਰੀ ਦਹੀਆ ਨੇ ਕਿਹਾ ਕਿ ਅਸੀਂ ਪੰਜਾਬ ਦੇ ਔਰਤ ਸੰਗਠਨ ਤੋਂ ਸੇਧ ਲੈ ਕੇ ਹਰਿਆਣਾ ਵਿੱਚ ਔਰਤਾਂ ਨੂੰ ਲਾਮਬੰਦ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਔਰਤਾਂ ਨੂੰ ਚੇਤੰਨ ਹੋ ਕੇ ਮਰਦਾਂ ਦੇ ਬਰਾਬਰ ਸੰਘਰਸ਼ ਵਿੱਚ ਆਉਣ ਨਾਲ ਹੀ ਆਪਣੇ ਬੱਚਿਆਂ ਦਾ ਭਵਿੱਖ ਬਚਾਇਆ ਜਾ ਸਕੇਗਾ। ਰਾਜਸਥਾਨ ਤੋਂ ਪਹੁੰਚੇ ਐਡਵੋਕੇਟ ਰਜਿੰਦਰ ਸਿੰਘ ਝੋਰੜ ਨੇ ਕਿਹਾ ਕਿ ਮੈਂ ਵੀ ਇਸ ਅੰਦੋਲਨ ਵਿਚ ਪਹੁੰਚ ਕੇ ਆਪਣਾ ਹਿੱਸਾ ਪਾਉਣ ਆਇਆ ਹਾਂ ਕਿਉਂਕਿ ਜ਼ਮੀਨ ਬਚਾਉਣ ਲਈ ਇਹ ਮੇਰਾ ਫਰਜ਼ ਬਣਦਾ ਹੈ ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement