ਥਰਮਲ ਪਲਾਂਟਾਂ ਤੱਕ ਪਹੁੰਚਣ ਵਾਲਾ ਕੋਲਾ ਹੁਣ ਅਡਾਨੀ ਦੀ ਬੰਦਰਗਾਹ ਤੋਂ ਪਹੁੰਚੇਗਾ ਪੰਜਾਬ, RSR ਰੂਟ ਰਾਹੀਂ ਢੋਆ-ਢੁਆਈ ਨੂੰ ਲੈ ਗਰਮਾਇਆ ਮੁੱਦਾ
Published : Feb 9, 2023, 7:35 pm IST
Updated : Feb 9, 2023, 7:35 pm IST
SHARE ARTICLE
photo
photo

ਥਰਮਲ ਪਲਾਂਟਾਂ ਤੱਕ ਪਹੁੰਚਣ ਵਾਲਾ ਕੋਲਾ ਹੁਣ ਅਡਾਨੀ ਦੀ ਬੰਦਰਗਾਹ ਤੋਂ ਪਹੁੰਚੇਗਾ ਪੰਜਾਬ, RSR ਰੂਟ ਰਾਹੀਂ ਢੋਆ-ਢੁਆਈ ਨੂੰ ਲੈ ਗਰਮਾਇਆ ਮੁੱਦਾ

 

ਨਵੀਂ ਦਿੱਲੀ- ਰਾਹੁਲ ਗਾਂਧੀ ਵਲੋਂ ਅਡਾਨੀ ਖਿਲਾਫ ਦਿਤੇ ਬਿਆਨ ਤੋਂ ਬਾਅਦ ਅਡਾਨੀ ਇਕ ਵਾਰ ਫਿਰ ਚਰਚਾ ਦਾ ਕੇਂਦਰ ਬਣਿਆ ਹੋਇਆ ਹੈ। ਕੇਂਦਰੀ ਬਿਜਲੀ ਮੰਤਰਾਲੇ ਵੱਲੋਂ PSPCL ਨੂੰ ਭੇਜੇ ਪੱਤਰ ਵਿੱਚ RSR ਰੂਟ ਦਾ ਖਾਕਾ ਵੀ ਤੈਅ ਕੀਤਾ ਗਿਆ ਹੈ। ਪੰਜਾਬ ਲਈ ਖਾਣਾਂ ਵਿੱਚੋਂ ਕੋਲਾ ਰੇਲ ਰਾਹੀਂ ਪਾਰਾਦੀਪ ਬੰਦਰਗਾਹ ਤੱਕ ਪਹੁੰਚੇਗਾ ਤੇ ਉਥੋਂ ਮੁੰਦਰਾ ਬੰਦਰਗਾਹ ਤੱਕ, ਫਿਰ ਮੁੰਦਰਾ ਬੰਦਰਗਾਹ ਤੋਂ ਰੇਲ ਰਾਹੀਂ ਪੰਜਾਬ ਦੇ ਥਰਮਲ ਪਲਾਂਟਾਂ ਵਿੱਚ ਲਿਆਂਦਾ ਜਾਵੇਗਾ। ਮੁੰਦਰਾ ਪੋਰਟ ਦਾ ਪਰਿਚਾਲਨ ਅਡਾਨੀ ਗਰੁੱਪ ਕੋਲ ਹੈ। ਪੰਜਾਬ ਦੇ ਥਰਮਲ ਪਲਾਂਟਾਂ ਲਈ ਭੇਜੇ ਜਾਣ ਵਾਲੇ ਕੋਲੇ ਤੱਕ ਪੂਰਬੀ ਭਾਰਤ ਦੀ ਪਚਵਾੜਾ ਖਾਨ ਤੋਂ ਪਹੁੰਚਣ ਵਾਲਾ ਕੋਲਾ ਹੁਣ ਸ਼੍ਰੀਲੰਕਾ ਤੋਂ ਘੁੰਮ ਕੇ ਪੱਛਮੀ ਭਾਰਤ 'ਚ ਮੁੰਦਰਾ ਬੰਦਰਗਾਹ ਤੱਕ ਲਿਆਂਦਾ ਜਾਵੇਗਾ ਤੇ ਉੱਥੋਂ ਰੇਲ ਰਾਹੀਂ ਪੰਜਾਬ ਤੱਕ ਪਹੁੰਚਾਇਆ ਜਾਵੇਗਾ। 

ਪੰਜਾਬ ਦੇ ਥਰਮਲ ਪਲਾਂਟਾਂ ਤੱਕ ਪਹੁੰਚਣ ਵਾਲੇ ਕੋਲੇ ਦੀ ਢੋਆ-ਢੁਆਈ ਵਿੱਚ ਤਿੰਨ ਗੁਣਾ ਵਾਧਾ ਹੋਣ ਦੀਆਂ ਦਲੀਲਾਂ ਨੂੰ ਨਜ਼ਰਅੰਦਾਜ਼ ਕਰਦਿਆਂ ਕੇਂਦਰੀ ਬਿਜਲੀ ਮੰਤਰਾਲੇ ਨੇ ਸਪੱਸ਼ਟ ਕੀਤਾ ਹੈ ਕਿ ਖਾਣਾਂ ਤੋਂ ਪੰਜਾਬ ਤੱਕ ਕੋਲੇ ਦੀ ਢੋਆ-ਢੁਆਈ ਰੇਲ-ਸ਼ਿੱਪ-ਰੇਲ (ਆਰਐਸਆਰ) ਰਾਹੀਂ ਕੀਤੀ ਜਾਵੇਗੀ। ਕੇਂਦਰ ਦੇ ਇਸ ਫੈਸਲੇ ਤੋਂ ਬਾਅਦ ਪੰਜਾਬ ਵਿੱਚ ਸਿਆਸਤ ਗਰਮਾ ਗਈ ਹੈ। ਆਮ ਆਦਮੀ ਪਾਰਟੀ ਤੋਂ ਇਲਾਵਾ ਕਾਂਗਰਸ ਨੇ ਵੀ ਇਸ ਫੈਸਲੇ ਦੀ ਆਲੋਚਨਾ ਕੀਤੀ ਹੈ।

ਮੰਤਰਾਲੇ ਨੇ ਆਪਣੇ ਫੈਸਲੇ ਨੂੰ ਸਹੀ ਠਹਿਰਾਉਣ ਲਈ ਪੀਐਸਪੀਸੀਐਲ ਨੂੰ ਭੇਜੇ ਪੱਤਰ ਵਿੱਚ 16 ਨਵੰਬਰ ਨੂੰ ਹੋਈ ਮੀਟਿੰਗ ਦਾ ਹਵਾਲਾ ਦਿੱਤਾ ਹੈ, ਜਿਸ ਵਿੱਚ ਪੀਐਸਪੀਸੀਐਲ ਦੇ ਅਧਿਕਾਰੀ ਮੌਜੂਦ ਸਨ ਅਤੇ ਉਨ੍ਹਾਂ ਨੇ ਆਰਐਸਆਰ ਸਿਸਟਮ ਨੂੰ ਪੰਜਾਬ ਲਈ ਮਹਿੰਗਾ ਕਰਾਰ ਦਿੰਦਿਆਂ ਕੋਲੇ ਦੀ ਢੋਆ-ਢੁਆਈ ਰੇਲ ਮਾਰਗ ਰਾਹੀਂ ਹੀ ਕਰਨ ਦੀ ਅਪੀਲ ਕੀਤੀ ਸੀ। ਮੰਤਰਾਲੇ ਨੇ ਦੇਸ਼ ਵਿੱਚ ਕੋਲੇ ਦੀ ਸਥਿਤੀ ਬਾਰੇ ਕੋਲਾ ਮੰਤਰਾਲੇ ਤੋਂ ਪ੍ਰਾਪਤ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਪੀਐਸਪੀਸੀਐਲ ਦੀ ਇਸ ਮੰਗ ਨੂੰ ਨਜ਼ਰਅੰਦਾਜ਼ ਕੀਤਾ ਹੈ ਤੇ ਆਰਐਸਆਰ ਪ੍ਰਣਾਲੀ ਨੂੰ ਹੀ ਅਪਣਾਉਣ ਦੇ ਆਦੇਸ਼ ਜਾਰੀ ਕੀਤੇ ਹਨ। ਮੰਤਰਾਲੇ ਵੱਲੋਂ ਇਹ ਹੁਕਮ ਇਸ ਸਾਲ ਜਨਵਰੀ ਤੋਂ ਲਾਗੂ ਕਰ ਦਿੱਤਾ ਗਿਆ ਹੈ।

ਆਮ ਆਦਮੀ ਪਾਰਟੀ (ਆਪ) ਨੇ ਰੇਲ-ਸ਼ਿੱਪ-ਰੇਲ ਮਾਰਗ ਰਾਹੀਂ ਪੰਜਾਬ ਦੇ ਥਰਮਲ ਪਲਾਂਟਾਂ ਤੱਕ ਕੋਲਾ ਪਹੁੰਚਾਉਣ ਦੇ ਕੇਂਦਰ ਦੇ ਫੈਸਲੇ ਦੀ ਸਖ਼ਤ ਨਿਖੇਧੀ ਕੀਤੀ ਹੈ। ਦੂਜੇ ਪਾਸੇ ਆਨੰਦਪੁਰ ਸਾਹਿਬ ਤੋਂ ਕਾਂਗਰਸੀ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਵੀ ਕੇਂਦਰ 'ਤੇ ਗੰਭੀਰ ਦੋਸ਼ ਲਾਏ ਹਨ। ਕੀ ਬਿਜਲੀ ਮੰਤਰੀ ਇਸ ਗੱਲ ਦਾ ਜਵਾਬ ਦੇਣਗੇ ਕਿ ਪੰਜਾਬ ਦੇ ਲੋਕਾਂ ਨੂੰ ਪ੍ਰਤੀ ਯੂਨਿਟ ਬਿਜਲੀ ਦੀ ਜ਼ਿਆਦਾ ਕੀਮਤ ਕਿਉਂ ਦੇਣੀ ਪਵੇਗੀ? ਉਨ੍ਹਾਂ ਦੇ ਮੰਤਰਾਲੇ ਨੇ ਪੰਜਾਬ ਲਈ ਕੋਲਾ ਸਿੱਧੇ ਰੇਲ ਰਾਹੀਂ ਲਿਆਉਣ ਦੀ ਬਜਾਏ ਪੂਰਬੀ ਭਾਰਤ ਤੋਂ ਪੱਛਮੀ ਭਾਰਤ ਵਿਚ ਅਡਾਨੀ ਬੰਦਰਗਾਹਾਂ ਰਾਹੀਂ ਲਿਆਉਣ ਦਾ ਆਦੇਸ਼ ਦਿੱਤਾ ਹੈ।

‘ਆਪ’ ਬੁਲਾਰੇ ਪੰਜਾਬ ਮਾਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਭਾਜਪਾ ਭਗਵੰਤ ਮਾਨ ਸਰਕਾਰ ਦੇ ਕੰਮਾਂ ਤੋਂ ਤੰਗ ਆ ਚੁੱਕੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਸਸਤੀ ਬਿਜਲੀ ਮੁਹੱਈਆ ਕਰਵਾਉਣ ਲਈ ਮਾਨ ਸਰਕਾਰ ਨੇ ਪਿਛਲੇ ਸਾਲ ਦਸੰਬਰ ਮਹੀਨੇ ਪਚਵਾੜਾ ਕੇਂਦਰੀ ਕੋਲਾ ਖਾਣ ਤੋਂ ਕੋਲੇ ਦੀ ਸਪਲਾਈ ਮੁੜ ਸ਼ੁਰੂ ਕਰ ਦਿੱਤੀ ਸੀ ਪਰ ਕੇਂਦਰ ਸਰਕਾਰ ਦੇ ਤਾਜ਼ਾ ਫੈਸਲੇ ਨਾਲ ਇਸ ਦੀ ਢੋਆ-ਢੁਆਈ ਲਈ ਹੁਣ ਕੋਲਾ ਤਿੰਨ ਗੁਣਾ ਮਹਿੰਗਾ ਹੋਵੇਗਾ।

SHARE ARTICLE

ਏਜੰਸੀ

Advertisement

ਕਰਨਲ ਕੁੱਟਮਾਰ ਮਾਮਲੇ 'ਚ ਪਤਨੀ ਨੇ ਮੀਡੀਆ ਸਾਹਮਣੇ ਰੱਖ ਦਿੱਤੀਆਂ ਕਿਹੜੀਆਂ ਵੀਡੀਓਜ਼ ? ਦੇਖੋ Live

22 Mar 2025 3:28 PM

Khanauri border ਖੁੱਲਣ ਮਗਰੋਂ ਲੋਕ ਵੰਡ ਰਹੇ ਲੱਡੂ, ਦੇਖੋ ਰਾਹਗੀਰ ਕੀ ਬੋਲੇ ?

22 Mar 2025 3:27 PM

ਖਨੌਰੀ ਬਾਰਡਰ 'ਤੇ ਦੁਪਹਿਰ ਤੋਂ ਬਾਅਦ ਰਸਤਾ ਹੋ ਜਾਵੇਗਾ ਚਾਲੂ! ਪੁਲਿਸ ਮੁਲਾਜ਼ਮ ਟਰੈਕਟਰ ਟਰਾਲੀਆਂ ਹਟਾਉਣ ਦਾ ਕਰ ਰਹੇ ਕੰਮ

20 Mar 2025 3:33 PM

ਕਿਸਾਨਾਂ ਦੀ ਰੁਲ ਰਹੀ ਹੈ ਰਸਦ, ਮੋਰਚੇ 'ਚ ਨਹੀਂ ਰਿਹਾ ਕੋਈ ਕਿਸਾਨਾਂ ਦਾ ਰਾਸ਼ਨ ਸੰਭਾਲਣ ਵਾਲਾ, ਦੇਖੋ ਤਸਵੀਰਾਂ

20 Mar 2025 3:32 PM

Baba Raja Raj Singh ਦਾ Interview, ਕਿਹਾ -'ਪੰਥ ਵੱਲੋਂ ਨਕਾਰਿਆ ਜਾ ਚੁੱਕਿਆ Kuldeep Singh Gargaj...'

17 Mar 2025 1:28 PM
Advertisement