ਇਲੈਕਟ੍ਰਾਨਿਕਸ ਅਤੇ ਸੂਚਨਾ ਟੈਕਨਾਲੋਜੀ ਮੰਤਰਾਲੇ ਨੇ ਲੋਕ ਸਭਾ ਨੂੰ ਕੀਤਾ ਸੂਚਿਤ
ਨਵੀਂ ਦਿੱਲੀ - ਉੱਤਰ ਭਾਰਤ 'ਚ ਸਥਾਪਿਤ ਕੀਤੇ ਜਾਣ ਵਾਲੇ ਨਵੇਂ ਸਾਫ਼ਟਵੇਅਰ ਟੈਕਨਾਲੋਜੀ ਪਾਰਕਾਂ ਲਈ ਪੰਚਕੂਲਾ, ਕਾਂਗੜਾ ਅਤੇ ਅੰਮ੍ਰਿਤਸਰ ਦੀ ਚੋਣ ਕੀਤੀ ਗਈ ਹੈ।
ਇਲੈਕਟ੍ਰਾਨਿਕਸ ਅਤੇ ਸੂਚਨਾ ਟੈਕਨਾਲੋਜੀ ਮੰਤਰਾਲੇ ਨੇ ਲੋਕ ਸਭਾ ਨੂੰ ਸੂਚਿਤ ਕੀਤਾ ਕਿ ਸਰਕਾਰ ਦਾ ਧਿਆਨ ਦੇਸ਼ ਦੇ ਛੋਟੇ ਅਤੇ ਨਵੇਂ ਕਸਬਿਆਂ ਵਿੱਚ ਡਿਜੀਟਲ ਖੇਤਰ ਦਾ ਵਿਸਥਾਰ ਕਰਨ 'ਤੇ ਕੇਂਦ੍ਰਿਤ ਹੈ।
ਸਾਫ਼ਟਵੇਅਰ ਟੈਕਨਾਲੋਜੀ ਪਾਰਕਸ ਆਫ਼ ਇੰਡੀਆ, ਇਲੈਕਟ੍ਰਾਨਿਕਸ ਅਤੇ ਸੂਚਨਾ ਟੈਕਨਾਲੋਜੀ ਮੰਤਰਾਲਾ ਅਧੀਨ ਇੱਕ ਖ਼ੁਦਮੁਖ਼ਤਿਆਰ ਸੁਸਾਇਟੀ ਨੇ ਦੇਸ਼ ਭਰ ਵਿੱਚ 22 ਨਵੇਂ ਸਾਫ਼ਟਵੇਅਰ ਟੈਕਨਾਲੋਜੀ ਪਾਰਕਾਂ ਨੂੰ ਮਨਜ਼ੂਰੀ ਦਿੱਤੀ ਹੈ। ਐਸ.ਟੀ.ਪੀ.ਆਈ. ਅਜਿਹੇ 63 ਕੇਂਦਰ ਪਹਿਲਾਂ ਤੋਂ ਚਲਾ ਰਹੀ ਹੈ, ਜਿਨ੍ਹਾਂ ਵਿੱਚ ਗੁਰੂਗ੍ਰਾਮ, ਮੋਹਾਲੀ, ਸ਼ਿਮਲਾ, ਜੰਮੂ, ਸ਼੍ਰੀਨਗਰ, ਜੈਪੁਰ, ਜੋਧਪੁਰ ਅਤੇ ਦੇਹਰਾਦੂਨ ਸ਼ਾਮਲ ਹਨ।