Uttarakhand Violence: ਉੱਤਰਾਖੰਡ ਦੇ ਹਲਦਵਾਨੀ 'ਚ ਨਾਜਾਇਜ਼ ਮਦਰੱਸਾ ਢਾਹੁਣ ਮਗਰੋਂ ਭੜਕੀ ਹਿੰਸਾ; 4 ਲੋਕਾਂ ਦੀ ਮੌਤ
Published : Feb 9, 2024, 9:05 am IST
Updated : Feb 9, 2024, 9:05 am IST
SHARE ARTICLE
Uttarakhand Violence: Four Dead After Clashes in Haldwani
Uttarakhand Violence: Four Dead After Clashes in Haldwani

100 ਪੁਲਿਸ ਮੁਲਾਜ਼ਮ ਜ਼ਖ਼ਮੀ ਹੋਣ ਦੀ ਖ਼ਬਰ

Uttarakhand Violence: ਉੱਤਰਾਖੰਡ ਵਿਚ ਹਲਦਵਾਨੀ ਨਗਰ ਨਿਗਮ ਨੇ ਵੀਰਵਾਰ 8 ਫਰਵਰੀ ਨੂੰ ਸ਼ਹਿਰ ਵਿਚ ਬਣੇ ਮਦਰੱਸੇ ਨੂੰ ਬੁਲਡੋਜ਼ਰ ਨਾਲ ਢਾਹ ਦਿਤਾ। ਇਥੇ ਨਮਾਜ਼ ਅਦਾ ਕਰਨ ਲਈ ਇਮਾਰਤ ਬਣਾਈ ਜਾ ਰਹੀ ਸੀ, ਉਸ ਨੂੰ ਵੀ ਬੁਲਡੋਜ਼ਰ ਨਾਲ ਢਾਹ ਦਿਤਾ ਗਿਆ। ਇਸ ਕਾਰਨ ਗੁੱਸੇ 'ਚ ਆਏ ਲੋਕਾਂ ਨੇ ਨਗਰ ਨਿਗਮ ਦੀ ਟੀਮ 'ਤੇ ਹਮਲਾ ਕਰ ਦਿਤਾ।

ਉਨ੍ਹਾਂ ਨੇ ਵਨਭੁਲਪੁਰਾ ਥਾਣੇ ਨੂੰ ਚਾਰੋਂ ਪਾਸਿਉਂ ਘੇਰ ਲਿਆ ਅਤੇ ਪਥਰਾਅ ਕੀਤਾ। ਕਈ ਵਾਹਨਾਂ ਨੂੰ ਸਾੜ ਦਿਤਾ ਗਿਆ। ਟਰਾਂਸਫਾਰਮਰ ਨੂੰ ਵੀ ਅੱਗ ਲੱਗ ਗਈ, ਜਿਸ ਕਾਰਨ ਇਲਾਕੇ ਦੀ ਬਿਜਲੀ ਸਪਲਾਈ ਠੱਪ ਹੋ ਗਈ। ਹਿੰਸਾ 'ਚ 4 ਲੋਕਾਂ ਦੀ ਮੌਤ ਹੋ ਗਈ, 100 ਪੁਲਿਸ ਕਰਮਚਾਰੀ ਜ਼ਖਮੀ ਹੋ ਗਏ। ਡੀਐਮ ਨੇ ਵਨਭੁਲਪੁਰਾ ਵਿਚ ਕਰਫਿਊ ਲਗਾ ਦਿਤਾ ਹੈ ਅਤੇ ਦੰਗਾਕਾਰੀਆਂ ਨੂੰ ਦੇਖਦੇ ਹੀ ਗੋਲੀ ਮਾਰਨ ਦੇ ਹੁਕਮ ਦਿਤੇ ਹਨ।

ਸੁਰੱਖਿਆ ਕਾਰਨਾਂ ਕਰਕੇ ਅਰਧ ਸੈਨਿਕ ਬਲਾਂ ਦੀਆਂ 4 ਕੰਪਨੀਆਂ ਅਤੇ ਪੀਏਸੀ ਦੀਆਂ 2 ਕੰਪਨੀਆਂ ਤਾਇਨਾਤ ਕੀਤੀਆਂ ਗਈਆਂ ਹਨ। ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਕਿਹਾ- ਅਦਾਲਤ ਦੇ ਹੁਕਮਾਂ 'ਤੇ ਕਬਜ਼ੇ ਹਟਾਏ ਗਏ ਹਨ। ਹਮਲਾ ਕਰਨ ਅਤੇ ਅੱਗਜ਼ਨੀ ਕਰਨ ਵਾਲੇ ਲੋਕਾਂ ਦੀ ਪਛਾਣ ਕਰਕੇ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਦੰਗਾਕਾਰੀਆਂ ਨੇ ਮਦਰੱਸੇ ਨੂੰ ਢਾਹੁਣ ਲਈ ਵਰਤੇ ਗਏ ਬੁਲਡੋਜ਼ਰ ਦੀ ਵੀ ਭੰਨਤੋੜ ਕੀਤੀ। ਪਥਰਾਅ ਵਿਚ ਐਸਡੀਐਮ, ਪੁਲਿਸ, ਨਿਗਮ ਦੇ ਮੁਲਾਜ਼ਮ, ਪੱਤਰਕਾਰ ਜ਼ਖ਼ਮੀ ਹੋਏ ਹਨ। ਪੁਲਿਸ ਨੇ ਬਦਮਾਸ਼ਾਂ ਨੂੰ ਭਜਾਉਣ ਲਈ ਹਵਾ ਵਿਚ ਗੋਲੀਬਾਰੀ ਕੀਤੀ ਅਤੇ ਅੱਥਰੂ ਗੈਸ ਦੇ ਗੋਲੇ ਛੱਡੇ। ਨਗਰ ਨਿਗਮ ਕਮਿਸ਼ਨਰ ਪੰਕਜ ਉਪਾਧਿਆਏ ਨੇ ਕਿਹਾ- ਮਦਰੱਸਾ ਅਤੇ ਨਮਾਜ਼ ਸਥਾਨ ਪੂਰੀ ਤਰ੍ਹਾਂ ਗੈਰ-ਕਾਨੂੰਨੀ ਹਨ। ਨਗਰ ਨਿਗਮ ਨੇ ਤਿੰਨ ਏਕੜ ਜ਼ਮੀਨ ਨੂੰ ਕਬਜ਼ੇ ਤੋਂ ਮੁਕਤ ਕਰਵਾ ਕੇ ਮਦਰੱਸੇ ਅਤੇ ਨਮਾਜ਼ ਵਾਲੀ ਥਾਂ ਨੂੰ ਸੀਲ ਕਰ ਦਿਤਾ ਸੀ।

ਉਧਰ ਹਲਦਵਾਨੀ ਮਾਮਲੇ ਵਿਚ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਮੁੱਖ ਸਕੱਤਰ ਅਤੇ ਪੁਲਿਸ ਡਾਇਰੈਕਟਰ ਜਨਰਲ ਅਤੇ ਪੁਲਿਸ ਅਤੇ ਖੁਫੀਆ ਵਿਭਾਗ ਦੇ ਹੋਰ ਸੀਨੀਅਰ ਅਧਿਕਾਰੀਆਂ ਨਾਲ ਸਥਿਤੀ ਦਾ ਜਾਇਜ਼ਾ ਲਿਆ। ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ। ਸ਼ਰਾਰਤੀ ਅਨਸਰਾਂ ਨਾਲ ਸਖ਼ਤੀ ਨਾਲ ਨਜਿੱਠਣ ਦੀਆਂ ਹਦਾਇਤਾਂ ਵੀ ਦਿਤੀਆਂ ਗਈਆਂ।

(For more Punjabi news apart from Uttarakhand Violence: Four Dead After Clashes in Haldwani, stay tuned to Rozana Spokesman)

Location: India, Uttarakhand

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Mansa Parents Sell Child News : ਮਾਂ-ਬਾਪ ਨੇ 1.80 ਲੱਖ 'ਚ ਵੇਚਤਾ ਆਪਣਾ ਬੱਚਾ, ਮਾਪੇ ਗ੍ਰਿਫ਼ਤਾਰ | Mansa News

25 Oct 2025 3:11 PM

Death of Bride girl before marriage in Faridkot:ਸ਼ਗਨਾਂ ਵਾਲੇ ਘਰ 'ਚ ਵਿਛੇ ਸੱਥਰ|Faridkot Bride Death News

25 Oct 2025 3:10 PM

Gurdaspur Punjabi Truck Driver jashanpreet singh Family Interview| Appeal to Indian Govt|California

24 Oct 2025 3:16 PM

Balwant Singh Rajoana Visit Patiala hospital News: '19ਵਾਂ ਸਾਲ ਮੈਨੂੰ ਫ਼ਾਂਸੀ ਦੀ ਚੱਕੀ ਦੇ ਵਿੱਚ ਲੱਗ ਗਿਆ'

24 Oct 2025 3:16 PM

Rohit Godara Gang Shoots Punjabi Singer Teji Kahlon In Canada : ਇਕ ਹੋਰ ਪੰਜਾਬੀ ਗਾਇਕ 'ਤੇ ਜਾਨਲੇਵਾ ਹਮਲਾ

22 Oct 2025 3:16 PM
Advertisement