
ਮੱਧਮਹੇਸ਼ਵਰ ਧਾਮ ਅਤੇ ਹਾਈਵੇਅ ਵਿਚਕਾਰ ਬਣਿਆ ਪੁਲ ਮੀਂਹ ਕਾਰਨ ਟੁੱਟ ਗਿਆ
ਚਮੋਲੀ: ਹਿਮਾਚਲ ਅਤੇ ਉਤਰਾਖੰਡ ਵਿਚ ਪਿਛਲੇ 3 ਦਿਨਾਂ ਤੋਂ ਮੀਂਹ ਪੈ ਰਿਹਾ ਹੈ। ਦੋਹਾਂ ਸੂਬਿਆਂ ਵਿਚ ਇਸ ਸਮੇਂ ਦੌਰਾਨ ਜ਼ਮੀਨ ਖਿਸਕਣ ਅਤੇ ਬੱਦਲ ਫਟਣ ਵਰਗੀਆਂ ਘਟਨਾਵਾਂ ਵਿਚ 80 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ। ਮੌਸਮ ਵਿਭਾਗ ਨੇ ਅਗਲੇ 24 ਘੰਟਿਆਂ ਦੌਰਾਨ ਇਥੇ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਹੈ।ਦੂਜੇ ਪਾਸੇ ਉਤਰਾਖੰਡ ਦੇ ਰੁਦਰਪ੍ਰਯਾਗ ਸਥਿਤ ਮੱਧਮਹੇਸ਼ਵਰ ਧਾਮ ਦੇ ਦਰਸ਼ਨਾਂ ਲਈ ਆਏ ਕਰੀਬ 250 ਸ਼ਰਧਾਲੂ ਫਸ ਗਏ। ਦਰਅਸਲ, ਮੱਧਮਹੇਸ਼ਵਰ ਧਾਮ ਅਤੇ ਹਾਈਵੇਅ ਵਿਚਕਾਰ ਬਣਿਆ ਪੁਲ ਮੀਂਹ ਕਾਰਨ ਟੁੱਟ ਗਿਆ।
ਇਹ ਵੀ ਪੜ੍ਹੋ: ਸ਼ਤਰੂਜੀਤ ਕਪੂਰ ਬਣੇ ਹਰਿਆਣਾ ਦੇ ਨਵੇਂ ਡੀ.ਜੀ.ਪੀ; ਪੀ.ਕੇ. ਅਗਰਵਾਲ ਦੀ ਲੈਣਗੇ ਥਾਂ
ਇਸ ਤੋਂ ਬਾਅਦ ਹੈਲੀਕਾਪਟਰ ਰਾਹੀਂ ਬਚਾਅ ਮੁਹਿੰਮ ਚਲਾਈ ਗਈ ਪਰ ਉਸ ਲਈ ਧਾਮ ਵਿਚ ਉਤਰਨ ਦੀ ਕੋਈ ਥਾਂ ਨਹੀਂ ਸੀ। ਫਿਰ 7 ਤੋਂ ਵੱਧ ਸਥਾਨਕ ਔਰਤਾਂ ਅੱਗੇ ਆਈਆਂ ਅਤੇ ਉਨ੍ਹਾਂ ਨੇ ਕੁੱਝ ਘੰਟਿਆਂ ਵਿਚ ਹੈਲੀਪੈਡ ਤਿਆਰ ਕਰ ਦਿਤਾ। ਇਸ ਮਗਰੋਂ ਉਥੇ ਫਸੇ ਸ਼ਰਧਾਲੂਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ।
ਇਹ ਵੀ ਪੜ੍ਹੋ: ਹਿਮਾਚਲ ਪ੍ਰਦੇਸ਼ ਵਿਚ ਮੀਂਹ ਦਾ ਕਹਿਰ: ਹੁਣ ਤਕ ਕਰੀਬ 60 ਮੌਤਾ, ਕਈ ਜ਼ਿਲ੍ਹਿਆਂ ਵਿਚ ਅਲਰਟ ਜਾਰੀ
ਇਸ ਦੌਰਾਨ ਹਿਮਾਚਲ ਦੇ ਚਮੋਲੀ ਜ਼ਿਲ੍ਹੇ ਦੇ ਜੋਸ਼ੀਮਠ ਨੇੜੇ ਢਿੱਗਾਂ ਡਿੱਗਣ ਕਾਰਨ ਇਕ ਘਰ ਢਹਿ ਗਿਆ। ਇਸ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ। ਇਹ ਘਟਨਾ ਮੰਗਲਵਾਰ ਦੇਰ ਸ਼ਾਮ ਪਿੱਪਲਕੋਟੀ ਅਤੇ ਜੋਸ਼ੀਮਠ ਦੇ ਵਿਚਕਾਰ ਬਦਰੀਨਾਥ ਹਾਈਵੇ 'ਤੇ ਹੇਲਾਂਗ ਪਿੰਡ 'ਚ ਵਾਪਰੀ।
ਇਹ ਵੀ ਪੜ੍ਹੋ: ਸਾਬਕਾ ਮੰਤਰੀ ਸੰਦੀਪ ਸਿੰਘ ’ਤੇ ਜਿਨਸੀ ਸੋਸ਼ਣ ਦੇ ਇਲਜ਼ਾਮ ਲਗਾਉਣ ਵਾਲੀ ਜੂਨੀਅਰ ਮਹਿਲਾ ਕੋਚ ਸਸਪੈਂਡ
ਚਮੋਲੀ ਪੁਲਿਸ ਮੁਤਾਬਕ ਜ਼ਿਲ੍ਹੇ ਦੇ ਪਿੱਪਲਕੋਟੀ, ਗਡੋਰਾ, ਨਵੋਦਿਆ ਵਿਦਿਆਲਿਆ ਪਿਪਲਕੋਟੀ, ਗੁਲਾਬਕੋਟੀ, ਪਾਗਲਨਾਲਾ ਅਤੇ ਵਿਸ਼ਨੂੰਪ੍ਰਯਾਗ ਖੇਤਰਾਂ 'ਚ ਹਾਈਵੇਅ ਨੂੰ ਨੁਕਸਾਨ ਪਹੁੰਚਿਆ ਹੈ। ਪਿਛਲੇ ਦਿਨੀਂ ਸੂਬੇ ਵਿਚ ਭਾਰੀ ਮੀਂਹ, ਜ਼ਮੀਨ ਖਿਸਕਣ ਅਤੇ ਬੱਦਲ ਫਟਣ ਨਾਲ ਸਬੰਧਤ ਘਟਨਾਵਾਂ ਵਿਚ 55 ਲੋਕਾਂ ਦੀ ਮੌਤ ਹੋ ਗਈ ਹੈ। ਵੱਖ-ਵੱਖ ਥਾਵਾਂ 'ਤੇ 950 ਤੋਂ ਵੱਧ ਸੜਕਾਂ ਬੰਦ ਹਨ।