ਮਨੀਸ਼ ਸਿਸੋਦਿਆ ਨੇ ਪੇਸ਼ ਕੀਤਾ ਦਿੱਲੀ ਦਾ ਬਜਟ, ਮਹਿਲਾਵਾਂ ਤੇ ਬੱਚਿਆਂ ਲਈ ਕੀਤੇ ਵੱਡੇ ਐਲਾਨ
Published : Mar 9, 2021, 1:34 pm IST
Updated : Mar 9, 2021, 1:52 pm IST
SHARE ARTICLE
Manish Sisodia
Manish Sisodia

ਸਾਰੇ ਦੇਸ਼ ਦੇ ਬੱਚੇ ਇਸ ਵਰਚੁਅਲ ਸਕੂਲ ਵਿਚ ਸ਼ਾਮਲ ਹੋ ਸਕਣਗੇ। 

ਨਵੀਂ ਦਿੱਲੀ: ਦਿੱਲੀ ਦੇ ਉੱਪ ਮੁੱਖ ਮੰਤਰੀ ਤੇ ਖ਼ਜ਼ਾਨਾ ਮੰਤਰੀ ਮਨੀਸ਼ ਸਿਸੋਦੀਆ ਨੇ ਅੱਜ ਦਿੱਲੀ ਵਿਧਾਨ ਸਭਾ ਵਿਚ ਬਜਟ ਪੇਸ਼ ਕੀਤਾ। ਦਿੱਲੀ ਦੇ ਵਿੱਤ ਮੰਤਰੀ ਮਨੀਸ਼ ਸਿਸੋਦੀਆ ਨੇ ਲਗਾਤਾਰ ਸੱਤਵੀਂ ਵਾਰ ਦਿੱਲੀ ਦਾ ਬਜਟ ਪੇਸ਼ ਕੀਤਾ ਹੈ। ਇਸ ਬਜਟ ਨੂੰ ਦਿੱਲੀ ਸਰਕਾਰ ਨੇ ਦੇਸ਼ਭਗਤੀ ਬਜਟ ਦਾ ਨਾਂ ਦਿੱਤਾ ਹੈ। ਇਸ ਮੌਕੇ ਦਿੱਲੀ ਦੇ ਡਿਪਟੀ ਮੁੱਖ ਮੰਤਰੀ ਤੇ ਵਿੱਤ ਮੰਤਰੀ ਮਨੀਸ਼ ਸਿਸੋਦੀਆ ਨੇ ਕਈ ਮਹੱਤਵਪੂਰਨ ਐਲਾਨ ਕੀਤੇ। ਦੱਸ ਦਈਏ ਕਿ ਇਸ ਸਾਲ ਦਾ ਦਿੱਲੀ ਬਜਟ ਪਿਛਲੇ ਸਾਲ ਨਾਲੋਂ ਚਾਰ ਹਜ਼ਾਰ ਕਰੋੜ ਤੋਂ ਜ਼ਿਆਦਾ ਦਾ ਹੈ।

manish sisodiamanish sisodia

ਦਿੱਲੀ ਬਜਟ ਪੇਸ਼ ਕਰਦਿਆਂ ਮਨੀਸ਼ ਸਿਸੋਦਿਆ ਨੇ ਕਿਹਾ, "15 ਅਗਸਤ 2022 ਨੂੰ 75ਵਾਂ ਆਜ਼ਾਦੀ ਦਿਹਾੜਾ ਹੈ, ਜਿਸ ਸੰਸਦ 'ਚ ਅਸੀਂ ਬੈਠੇ ਹਾਂ 1912-1926 ਤਕ ਅਖੰਡ ਭਾਰਤ ਦਾ ਸੰਸਦ ਭਵਨ ਰਿਹਾ ਹੈ। ਆਜ਼ਾਦੀ ਘੁਲਾਟੀਆਂ ਨੂੰ ਨਮਨ ਕਰਦਿਆਂ ਮੈਂ ਇਹ ਬਜਟ ਦੇਸ਼ਭਗਤੀ ਬਜਟ ਦੇ ਨਾਂ ਨਾਲ ਪੇਸ਼ ਕਰ ਰਿਹਾ ਹਾਂ। ਇਸ ਪੂਰੇ ਸਾਲ ਨੂੰ ਆਜ਼ਾਦੀ ਪਰਵ ਵਜੋਂ ਮਨਾਇਆ ਜਾਵੇ। ਆਜ਼ਾਦੀ ਦਾ ਇਹ ਤਿਓਹਾਰ 57 ਹਫ਼ਤੇ ਤਕ ਚਲੇਗਾ। ਇਹ ਤਿਓਹਾਰ 12 ਮਾਰਚ ਤੋਂ ਸ਼ੁਰੂ ਹੋ ਕੇ 15 ਅਗਸਤ ਤਕ ਚਲੇਗਾ।"

 

 

ਦਿੱਲੀ ਦੇ ਅਸਮਾਨ ਨੂੰ ਤਿਰੰਗੇ ਨਾਲ ਸਜਾਵਾਂਗੇ, ਦਿੱਲੀ ਦੇ ਕਨਾਟ ਪਲੇਸ ਵਾਂਗ, ਹਰ ਨਾਗਰਿਕ ਆਪਣੇ ਘਰ ਤੋਂ ਤਿਰੰਗਾ ਉੱਚਾ ਵੇਖੇਗਾ। 500 ਸ਼ਾਨਦਾਰ ਤਿਰੰਗੇ ਲਹਿਰਾਉਣ ਦਾ ਕੰਮ ਪੂਰਾ ਕਰਾਂਗੇ। ਇਸ ਦੇ ਲਈ 45 ਕਰੋੜ ਰੁਪਏ ਦੀ ਤਜਵੀਜ਼ ਰੱਖੀ ਗਈ ਹੈ।

ਬਜਟ 'ਚ ਕੀਤੇ ਇਹ ਵੱਡੇ ਐਲਾਨ 
ਵਿੱਤ ਮੰਤਰੀ ਨੇ ਐਲਾਨ ਕੀਤਾ ਕਿ ਅਗਲੇ ਸਾਲ ਤੋਂ ਦਿੱਲੀ ’ਚ ਮਹਿਲਾਵਾਂ ਲਈ ਵਿਸ਼ੇਸ਼ ਮੁਹੱਲਾ ਕਲੀਨਿਕ ਖੋਲ੍ਹੇ ਜਾਣਗੇ। ਦਿੱਲੀ ਦੇ ਸਾਰੇ ਸਰਕਾਰੀ ਹਸਪਤਾਲਾਂ ’ਚ ਕੋਰੋਨਾ ਵੈਕਸੀਨ ਮੁਫਤ ਉਪਲਬਧ ਕਰਵਾਈ ਜਾਵੇਗੀ। ਇਸ ਲਈ 50 ਕਰੋੜ ਦਾ ਬਜਟ ਪ੍ਰਸਤਾਵਿਤ ਕੀਤਾ ਗਿਆ ਹੈ। 

Women help desks in police stations the scheme to be implementedWomen 

ਮਨੀਸ਼ ਸਿਸੋਦੀਆ ਨੇ ਕਿਹਾ- ਸਰਕਾਰ ਦਿੱਲੀ ਦੇ ਲੋਕਾਂ ਦਾ ਜੀਵਨ ਪੱਧਰ ਅਤੇ ਪ੍ਰਤੀ ਵਿਅਕਤੀ ਆਮਦਨ ਵਧਾਉਣ ਲਈ ਵਚਨਬੱਧਤਾ ਨਾਲ ਕੰਮ ਕਰ ਰਹੀ ਹੈ। ਇਸ ਦਾ ਉਦੇਸ਼ 2047 ਤਕ ਦਿੱਲੀ ਦੇ ਲੋਕਾਂ ਦੀ ਆਮਦਨ ਸਿੰਗਾਪੁਰ ਦੀ ਪ੍ਰਤੀ ਵਿਅਕਤੀ ਆਮਦਨੀ ਬਰਾਬਰ ਕਰਨਾ ਹੈ। ਸਾਨੂੰ ਤਕਰੀਬਨ 16 ਗੁਣਾ ਵਧਾਉਣਾ ਪਏਗਾ, ਭਾਵੇਂ ਇਹ ਮੁਸ਼ਕਿਲ ਟੀਚਾ ਹੈ ਪਰ ਅਸੀਂ ਇਸ ਨੂੰ ਪੂਰਾ ਕਰਾਂਗੇ।

ਇਸ ਦੇ ਨਾਲ ਹੀ ਹੈਲਥ ਕਾਰਡ ਦਿੱਲੀ ਦੇ ਲੋਕਾਂ ਨੂੰ ਉਪਲਬਧ ਕਰਵਾਏ ਜਾਣਗੇ, ਜਿਸ ਵਿਚ ਉਨ੍ਹਾਂ ਦੀ ਹਰੇਕ ਬਿਮਾਰੀ ਦਾ ਪੂਰਾ ਵੇਰਵਾ ਹੋਵੇਗਾ ਤਾਂ ਕਿ ਜੇ ਉਹ ਕਦੇ ਡਾਕਟਰ ਕੋਲ ਜਾਂਦੇ ਹਨ, ਤਾਂ ਪੁਰਾਣੀਆਂ ਫਾਈਲਾਂ ਦਾ ਭਾਰ ਨਹੀਂ ਚੁੱਕਿਆ ਜਾਣਾ ਚਾਹੀਦਾ ਹੈ। 

 

 

ਦਿੱਲੀ ਸਰਕਾਰ ਸਥਾਨਕ ਸੰਸਥਾਵਾਂ ਨੂੰ 4000 ਕਰੋੜ ਰੁਪਏ ਦੀ ਸਹਾਇਤਾ ਦੇਵੇਗੀ, ਇਸ ਤੋਂ ਇਲਾਵਾ ਸਥਾਨਕ ਸੰਸਥਾਵਾਂ ਨੂੰ ਮੁਫਤ ਪਾਰਕਿੰਗ  ਦੀ ਸਹੁਲਤ ਦਿੱਤੀ ਜਾਵੇਗੀ।

SchoolSchool

ਮਨੀਸ਼ ਸਿਸੋਦੀਆ ਨੇ ਕਿਹਾ ਕਿ ਅੱਜ ਵੀ ਦਿੱਲੀ ਵਿਚ 5600 ਤੋਂ ਵੱਧ ਸਕੂਲ ਹਨ। ਪਿਛਲੇ ਛੇ ਸਾਲਾਂ ਤੋਂ, ਲਗਭਗ 25 ਪ੍ਰਤੀਸ਼ਤ ਸਿੱਖਿਆ ਲਈ ਰੱਖਿਆ ਗਿਆ ਹੈ। ਸਰਕਾਰੀ ਸਕੂਲੀ ਬੱਚਿਆਂ ਨੇ ਮੈਡੀਕਲ ਅਤੇ ਇੰਜੀਨੀਅਰਿੰਗ ਮੁਕਾਬਲੇ ਦੀਆਂ ਪ੍ਰੀਖਿਆਵਾਂ ਪਾਸ ਕੀਤੀਆਂ। ਦਿੱਲੀ ਸਰਕਾਰ ਹੁਣ ਆਪਣਾ ਸਿੱਖਿਆ ਬੋਰਡ ਸ਼ੁਰੂ ਕਰਨ ਜਾ ਰਹੀ ਹੈ, ਜੋ ਅੰਤਰਰਾਸ਼ਟਰੀ ਮਾਪਦੰਡਾਂ ਦੇ ਅਧਾਰ ‘ਤੇ ਬਣਾਈ ਜਾਵੇਗੀ ਅਤੇ ਬੱਚਿਆਂ ਦੀ ਸਿੱਖਿਆ ਵੀ ਉਸੀ ਮਿਆਰਾਂ ਦੇ ਅਧਾਰ ‘ਤੇ ਹੋਵੇਗੀ।

ਇਸ ਦੇ ਨਾਲ ਇਕ ਸਕੂਲ 'ਵਰਚੁਅਲ ਦਿੱਲੀ' ਦੇ ਥੀਮ 'ਤੇ ਬਣਾਇਆ ਜਾਵੇਗਾ ਜਿਸ ਵਿਚ ਪੜ੍ਹਾਈ ਚਾਰ ਦੀਵਾਰੀ ਵਿਚ ਨਹੀਂ ਬਲਕਿ ਆਨਲਾਈਨ ਹੋਵੇਗੀ ਅਤੇ ਇਸ ਵਿਚ, ਦਿੱਲੀ ਤੋਂ ਬਾਹਰ ਦੇ ਬੱਚੇ ਵੀ ਪੜ੍ਹ ਸਕਣਗੇ ਜੋ ਦਿੱਲੀ ਦੇ ਮਾਡਲ ਅਨੁਸਾਰ ਪੜ੍ਹਨਾ ਚਾਹੁੰਦੇ ਹਨ। ਸਾਰੇ ਦੇਸ਼ ਦੇ ਬੱਚੇ ਇਸ ਵਰਚੁਅਲ ਸਕੂਲ ਵਿਚ ਸ਼ਾਮਲ ਹੋ ਸਕਣਗੇ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 15/07/2025

16 Jul 2025 4:25 PM

ਮਹਿਲਾ ਅਧਿਆਪਕਾ ਨੇ ਜੜ 'ਤਾ ਪ੍ਰਿੰਸੀਪਲ ਦੇ ਥੱ.ਪੜ, ਮੌਕੇ ਤੇ ਪੈ ਗਿਆ ਭੜਥੂ ! CCTV ਆਈ ਬਾਹਰ

16 Jul 2025 4:23 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 13/07/2025

13 Jul 2025 9:00 PM

ਖੇਡਾਂ ਬਦਲਣਗੀਆਂ ਪੰਜਾਬ ਦਾ ਭਵਿੱਖ, ਕਿਵੇਂ ਖ਼ਤਮ ਹੋਵੇਗਾ ਨਸ਼ਾ ?

13 Jul 2025 8:56 PM

Chandigarh police slapped a Sikh youth | Police remove Sikh turban | Chandigarh police Latest News

12 Jul 2025 5:52 PM
Advertisement