
ਗੁਜਰਾਤ ਵਿਚ ਇਕ ਅਜਿਹਾ ਪਿੰਡ ਹੈ, ਜੋ ਜਾਨਵਰਾਂ ਦੀ ਸੇਵਾ ਕਰਨ ਵਿਚ ਮਸ਼ਹੂਰ ਹੈ। ਇਹੀ ਨਹੀਂ, ਇਸ ਪਿੰਡ ਦਾ ਲਗਭਗ ਹਰ ਕੁੱਤਾ ਇਕ ਕਰੋੜ ਰੁਪਏ ਦਾ ਮਾਲਕ ਹੈ।
ਅਹਿਮਦਾਬਾਦ: ਗੁਜਰਾਤ ਵਿਚ ਇਕ ਅਜਿਹਾ ਪਿੰਡ ਹੈ, ਜੋ ਜਾਨਵਰਾਂ ਦੀ ਸੇਵਾ ਕਰਨ ਵਿਚ ਮਸ਼ਹੂਰ ਹੈ। ਇਹੀ ਨਹੀਂ, ਇਸ ਪਿੰਡ ਦਾ ਲਗਭਗ ਹਰ ਕੁੱਤਾ ਇਕ ਕਰੋੜ ਰੁਪਏ ਦਾ ਮਾਲਕ ਹੈ। ਇਥੇ ਗੱਲ ਹੋ ਰਹੀ ਹੈ ਮੇਹਸਾਣਾ ਜਿਲ੍ਹੇ ਦੇ ਪੰਚੋਟ ਪਿੰਡ ਦੀ। ਜਿਥੇ ਜ਼ਮੀਨ ਦੀ ਪਹਿਰੇਦਾਰੀ ਨਾਲ ਕੁੱਤਿਆਂ ਦੀ ਸਾਲਾਨਾ ਕਮਾਈ ਕਰੋੜਾਂ ਵਿਚ ਹੋ ਰਹੀ ਹੈ। ਦਰਅਸਲ ਬੀਤੇ ਇਕ ਦਹਾਕੇ ਵਿਚ ਰਾਧਨਪੁਰ ਵੱਲ੍ਹ ਮੇਹਸਾਣਾ ਬਾਈਪਾਸ ਬਣਨ ਦੀ ਵਜ੍ਹਾ ਨਾਲ ਜ਼ਮੀਨ ਦੀਆਂ ਕੀਮਤਾਂ ਤੇਜ਼ੀ ਨਾਲ ਵਧ ਰਹੀਆਂ ਹਨ ਜਿਸ ਦਾ ਸੱਭ ਤੋਂ ਜ਼ਿਆਦਾ ਫ਼ਾਇਦਾ ਪਿੰਡ ਦੇ ਇਨ੍ਹਾਂ ਕੁੱਤਿਆਂ ਨੂੰ ਮਿਲ ਰਿਹਾ ਹੈ। In this Gujarat village, canines are crorepatis ਪੰਚੋਟ ਪਿੰਡ ਵਿਚ 'ਮਾਧ ਨ ਪਾਤੀ ਕੁਤਰਿਆ' ਨਾਮ ਦਾ ਇਕ ਟਰੱਸਟ ਹੈ ਜਿਸ ਕੋਲ 21 ਵਿੱਘਾ ਜ਼ਮੀਨ ਹੈ। ਬਾਈਪਾਸ ਸਥਿਤ ਇਸ ਜ਼ਮੀਨ ਦੀ ਕੀਮਤ ਲਗਭਗ 3.5 ਕਰੋੜ ਰੁਪਏ ਪ੍ਰਤੀ ਵਿੱਘਾ ਹੈ। ਇਹ ਜ਼ਮੀਨ ਭਲੇ ਹੀ ਕੁੱਤਿਆਂ ਦੇ ਨਾਮ 'ਤੇ ਨਹੀਂ ਹੈ ਪਰ ਇਸ ਤੋਂ ਹੋਣ ਵਾਲੀ ਆਮਦਨ ਦਾ ਹਿੱਸਾ ਵੱਖ ਤੋਂ ਕੁੱਤਿਆਂ ਲਈ ਵੀ ਰੱਖਿਆ ਜਾਂਦਾ ਹੈ। ਮੀਡੀਆ ਰਿਪੋਰਟ ਮੁਤਾਬਕ ਇਸ ਟਰੱਸਟ ਕੋਲ ਲਗਭਗ 70 ਕੁੱਤੇ ਹਨ। ਉਥੇ ਹੀ ਹਰ ਇਕ ਕੁੱਤਾ 1 ਕਰੋੜ ਰੁਪਏ ਦਾ ਮਾਲਕ ਹੈ।
In this Gujarat village, canines are crorepatis ਇਤਿਹਾਸ: ਟਰੱਸਟ ਦੇ ਪ੍ਰਧਾਨ ਛਗਨਬਾਈ ਪਟੇਲ ਦਾ ਕਹਿਣਾ ਹੈ ਕਿ ਪਿੰਡ ਵਿਚ ਜਾਨਵਰਾਂ ਲਈ ਪ੍ਰੇਮ ਭਾਵ ਦਾ ਇਤਿਹਾਸ ਕਾਫ਼ੀ ਲੰਮਾ ਹੈ। ਉਨ੍ਹਾਂ ਮੁਤਾਬਕ 'ਮਾਧ ਨ ਪਾਤੀ ਕੁਤਰਿਆ' ਟਰੱਸਟ ਦੀ ਸ਼ੁਰੂਆਤ ਅਮੀਰਾਂ ਦੁਆਰਾ ਜ਼ਮੀਨ ਦੇ ਟੁਕੜੇ ਦਾਨ ਕਰਨ ਦੀ ਪਰੰਪਰਾ ਨਾਲ ਹੋਈ। ਉਦੋਂ ਜ਼ਮੀਨ ਦੀਆਂ ਕੀਮਤਾਂ ਇੰਨੀਆਂ ਜ਼ਿਆਦਾ ਨਹੀਂ ਹੋਇਆ ਕਰਦੀਆਂ ਸਨ। ਹਾਲਾਂਕਿ ਕੁੱਝ ਮਾਮਲਿਆਂ ਵਿਚ ਟੈਕਸ ਨਾ ਭਰ ਪਾਉਣ ਦੀ ਹਾਲਤ ਵਿਚ ਲੋਕਾਂ ਨੇ ਅਪਣੀ ਜ਼ਮੀਨ ਦਾਨ ਵਿਚ ਦੇ ਦਿਤੀ ਸੀ।
In this Gujarat village, canines are crorepatisਛਗਨਲਾਲ ਨੇ ਦਸਿਆ ਕਿ 70-80 ਸਾਲ ਪਹਿਲਾਂ ਪਟੇਲ ਕਿਸਾਨਾਂ ਦੇ ਇਕ ਸਮੂਹ ਨੇ ਜ਼ਮੀਨਾਂ ਦੀ ਸੰਭਾਲ ਕਰਨੀ ਸ਼ੁਰੂ ਕੀਤੀ ਸੀ। ਇਸ ਤੋਂ ਬਾਅਦ ਜ਼ਮੀਨ ਟਰੱਸਟ ਕੋਲ ਆ ਗਈ ਪਰ ਰਿਕਾਰਡ ਵਿਚ ਹੁਣ ਵੀ ਜ਼ਮੀਨ ਮੂਲ ਮਾਲਕਾਂ ਦੇ ਨਾਮ 'ਤੇ ਹੀ ਹੈ। ਹਾਲਾਂਕਿ ਇਕ ਨੇ ਵੀ ਹੁਣ ਤਕ ਜ਼ਮੀਨ 'ਤੇ ਕਲੇਮ ਨਹੀਂ ਕੀਤਾ ਹੈ। ਦਸ ਦਈਏ ਕਿ ਫਸਲ ਬਿਜਾਈ ਤੋਂ ਪਹਿਲਾਂ ਟਰੱਸਟ ਹਰ ਸਾਲ ਅਪਣੇ ਹਿੱਸੇ ਦੇ ਇਕ ਪਲਾਟ ਦੀ ਨੀਲਾਮੀ ਕਰਦਾ ਹੈ। ਜਿਸ ਦੀ ਬੋਲੀ ਜ਼ਿਆਦਾ ਹੁੰਦੀ ਹੈ, ਉਸ ਨੂੰ ਸਾਲ ਭਰ ਲਈ ਪਲਾਟ 'ਤੇ ਕੰਮ ਕਰਨ ਦਾ ਹੱਕ ਮਿਲ ਜਾਂਦਾ ਹੈ। ਇਸ ਤੋਂ ਮਿਲਣ ਵਾਲੀ ਰਕਮ ਨੂੰ ਕੁੱਤਿਆਂ ਦੀ ਸੇਵਾ ਵਿਚ ਖ਼ਰਚ ਕਰ ਦਿਤਾ ਜਾਂਦਾ ਹੈ।
In this Gujarat village, canines are crorepatisਪਿੰਡ ਦੀ ਸਰਪੰਚ ਕਾਂਤਾਬੇਨ ਦੇ ਪਤੀ ਦਸ਼ਰਥ ਪਟੇਲ ਨੇ ਦਸਿਆ ਕਿ ਮੈਨੂੰ ਯਾਦ ਹੈ ਕਿ 60 ਸਾਲ ਪਹਿਲਾਂ ਕੁੱਤਿਆਂ ਲਈ ਸ਼ੀਰਾ ਬਣਾਉਣ ਦੀ ਪਹਿਲ ਵਿਚ ਮੈਂ ਵੀ ਸ਼ਾਮਲ ਸੀ। ਤਦ ਕਰੀਬ 15 ਲੋਕਾਂ ਨੇ ਬਿਨਾਂ ਪੈਸੇ ਲਈ ਕੁੱਤਿਆਂ ਦੇ ਖਾਣ ਲਈ ਰੋਟਲਾ ਬਣਾਉਣ ਦੀ ਜ਼ਿੰਮੇਦਾਰੀ ਲਈ ਸੀ। ਇਥੇ ਤਕ ਕਿ ਆਟਾ ਚੱਕੀ ਵਾਲੇ ਨੇ ਵੀ ਇਕ ਪੈਸਾ ਨਹੀਂ ਲਿਆ ਸੀ। 2015 ਵਿਚ ਟਰੱਸਟ ਨੇ ਰੋਟਲਾ ਘਰ ਬਣਵਾਇਆ। ਜਿਥੇ ਦੋ ਔਰਤਾਂ ਰੋਟਲਾ ਬਣਾਉਣ ਦਾ ਕੰਮ ਕਰਦੀਆਂ ਹਨ। ਇਹ ਹਰ ਦਿਨ 20-30 ਕਿਲੋ ਆਟੇ ਤੋਂ ਕਰੀਬ 80 ਰੋਟਲਾ ਤਿਆਰ ਕੀਤਾ ਜਾਂਦਾ ਹੈ। ਫਿਰ ਸ਼ਾਮ ਨੂੰ 7.30 ਵਜੇ ਤੋਂ 11 ਅਲੱਗ-ਅਲੱਗ ਥਾਵਾਂ 'ਤੇ ਅਵਾਰਾ ਕੁੱਤਿਆਂ 'ਚ ਇਸ ਦੀ ਵੰਡ ਕੀਤੀ ਜਾਂਦੀ ਹੈ।