
ਰਾਹੁਲ ਦੇ ਅਜਿਹਾ ਬੋਲਣ ਪਿੱਛੇ ਕੀ ਕਾਰਨ ਹਨ, ਜਾਣਨ ਲਈ ਪੜ੍ਹੋ
ਨਵੀਂ ਦਿੱਲੀ: ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਭਾਜਪਾ ਦੇ ਚੋਣ ਮੈਨੀਫ਼ੈਸਟੋ ਨੂੰ ਇਕ ਵਿਅਕਤੀ ਦੀ ਆਵਾਜ਼ ਕਰਾਰ ਦਿੰਦਿਆਂ ਮੰਗਲਵਾਰ ਨੂੰ ਦਾਅਵਾ ਕੀਤਾ ਕਿ ਇਸ ਨੂੰ ਬੰਦ ਕਮਰੇ ਚ ਤਿਆਰ ਕੀਤਾ ਗਿਆ ਹੈ ਤੇ ਇਸ ਵਿਚ ਦੂਰਅੰਦੇਸ਼ੀ ਗੱਲਾਂ ਦੀ ਘਾਟ ਹੈ। ਮਿਲੀ ਜਾਣਕਾਰੀ ਮੁਤਾਬਕ, ਰਾਹੁਲ ਗਾਂਧੀ ਨੇ ਟਵੀਟ ਕਰਕੇ ਇਹ ਦਾਅਵਾ ਕੀਤਾ ਕਿ ਕਾਂਗਰਸ ਪਾਰਟੀ ਦਾ ਚੋਣ ਮੈਨੀਫ਼ੈਸਟੋ ਲੰਬੇ ਵਿਚਾਰ ਵਟਾਂਦਰਿਆਂ ਮਗਰੋਂ ਤਿਆਰ ਕੀਤਾ ਗਿਆ ਹੈ ਤੇ ਉਸ ਵਿਚ 10 ਲੱਖ ਤੋਂ ਵੱਧ ਭਾਰਤੀ ਲੋਕਾਂ ਦੀ ਆਵਾਜ਼ ਸ਼ਾਮਲ ਹੈ।
Rahul Gandhi
ਇਹ ਸਮਝਦਾਰੀ ਭਰਿਆ ਤੇ ਪ੍ਰਭਾਵਸ਼ਾਲੀ ਦਸਤਾਵੇਜ਼ ਹੈ।' ਇਸ ਵਿਚ ਲੋਕ ਹਿੱਤ ਦੀ ਗੱਲ ਕਹੀ ਗਈ ਹੈ। ਇਹ ਲੋਕਾਂ ਦੀਆਂ ਲੋੜਾਂ ਨੂੰ ਧਿਆਨ ਵਿਚ ਰੱਖ ਕੇ ਬਣਾਇਆ ਗਿਆ ਹੈ। ਰਾਹੁਲ ਗਾਂਧੀ ਨੇ ਦਾਅਵਾ ਕੀਤਾ, 'ਭਾਜਪਾ ਦਾ ਚੋਣ ਮੈਨੀਫ਼ੈਸਟੋ ਬੰਦ ਕਮਰਿਆਂ ਚ ਤਿਆਰ ਕੀਤਾ ਗਿਆ ਹੈ। ਇਸ ਵਿਚ ਇਕ ਵੱਖਰੇ ਪੈ ਚੁਕੇ ਵਿਅਕਤੀ ਦੀ ਆਵਾਜ਼ ਹੈ। ਇਹ ਦੂਰਅੰਦੇਸ਼ੀ ਅਤੇ ਘਮੰਡ ਨਾਲ ਭਰਿਆ ਹੈ।'
ਦੱਸ ਦਈਏ ਕਿ ਲੋਕ ਸਭਾ ਚੋਣਾਂ ਲਈ ਭਾਜਪਾ ਨੇ ਸੋਮਵਾਰ ਨੂੰ 'ਸੰਕਲਪ ਪੱਤਰ' ਦੇ ਨਾਂ ਨਾਲ ਆਪਣਾ ਚੋਣ ਮੈਨੀਫ਼ੈਸਟੋ ਜਾਰੀ ਕੀਤਾ। ਇਸ ਵਿਚ ਭਾਜਪਾ ਨੇ ਕੌਮੀ ਸੁਰੱਖਿਆ ਤੇ ਜ਼ੋਰ ਦਿੰਦਿਆਂ ਅੱਤਵਾਦ ਖਿਲਾਫ਼ 'ਜ਼ੀਰੋ ਟਾਲਰੈ਼ਸ' ਦੀ ਪ੍ਰਤੀਬੱਧਤਾ ਦੁਹਰਾਈ ਹੈ। ਇਸ ਦੇ ਨਾਲ ਹੀ 60 ਸਾਲ ਦੀ ਉਮਰ ਮਗਰੋਂ ਕਿਸਾਨਾਂ ਅਤੇ ਛੋਟੇ ਕਾਰੋਬਾਰੀਆਂ ਨੂੰ ਪੈਨਸ਼ਨ ਦੇਣ ਸਮੇਤ ਕਈ ਵਾਅਦੇ ਕੀਤੇ ਗਏ ਹਨ। ਪਰ ਇਹਨਾਂ ਵਾਅਦਿਆਂ ਨਾਲ ਲੋਕ ਖੁਸ਼ ਨਹੀਂ ਨਜ਼ਰ ਆ ਰਹੇ ਕਿਉਂ ਕਿ ਲੋਕਾਂ ਦੇ ਜੋ ਖਾਸ ਤੇ ਜ਼ਰੂਰੀ ਮੁੱਦੇ ਹਨ ਉਹਨਾਂ ਤੇ ਕੋਈ ਖਾਸ ਧਿਆਨ ਨਹੀਂ ਦਿੱਤਾ ਗਿਆ।