ਕਿਸਾਨ ਯੂਨੀਅਨ ਵਲੋਂ ਅਸੈਂਬਲੀ ਚੋਣਾਂ ਵਾਸਤੇ ਉਮੀਦਵਾਰਾਂ ਖੜ੍ਹੇ ਕਰਨ ਦਾ ਫ਼ੈਸਲਾ
Published : Apr 8, 2019, 1:00 am IST
Updated : Apr 8, 2019, 1:00 am IST
SHARE ARTICLE
Kisan Union
Kisan Union

ਕਿਹਾ, ਅਕਾਲੀ-ਬੀਜੇਪੀ ਵਾਂਗ ਕਾਂਗਰਸ ਨੇ ਵੀ ਧੋਖਾ ਕੀਤਾ

ਚੰਡੀਗੜ੍ਹ : ਪਿਛਲੇ 50 ਸਾਲਾਂ ਤੋਂ ਗ਼ੈਰ ਸਿਆਸੀ ਜਥੇਬੰਦੀ ਦੇ ਤੌਰ 'ਤੇ ਪੰਜਾਬ-ਹਰਿਆਣਾ ਤੇ ਹੋਰ ਰਾਜਾਂ 'ਚ ਕਿਸਾਨ-ਹਿੱਤ ਦੇ ਮਸਲੇ ਉਠਾਉਣ ਵਾਲੀ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਜ਼ਿਲ੍ਹਾ ਪ੍ਰਧਾਨਾਂ ਅਤੇ ਹੋਰ ਸਿਰ-ਕੱਢ ਆਗੂਆਂ ਨੇ ਦਿਨ ਭਰ ਚਰਚਾ ਤੇ ਬਹਿਸ ਕਰਕੇ ਫ਼ੈਸਲਾ ਕੀਤਾ ਕਿ ਯੂਨੀਅਨ, ਅਸੈਂਬਲੀ ਚੋਣਾਂ ਵਾਸਤੇ, ਹੁਣ ਤੋਂ ਹੀ ਇਮਾਨਦਾਰ, ਸੱਚੇ-ਸੁੱਚੇ ਉਮੀਦਵਾਰ ਲਭਣਾ ਸ਼ੁਰੂ ਕਰੇ।

Kisan Union Kisan Union

ਇਥੇ ਕਿਸਾਨ ਭਵਨ 'ਚ ਪੰਜਾਬ ਦੇ ਸਾਰੇ 23 ਜ਼ਿਲ੍ਹਿਆਂ ਤੋਂ ਆਏ, 50 ਫ਼ੀ ਸਦੀ ਆਬਾਦੀ ਨਾਲ ਜੁੜੇ ਕਿਸਾਨੀ ਹਿੱਤਾਂ ਦੇ ਨੁਮਾਇੰਦਿਆਂ ਖੁੱਲ ਕੇ ਕਿਹਾ ਕਿ ਅਕਾਲੀ-ਬੀਜੇਪੀ ਸਰਕਾਰਾਂ ਨੇ ਸਿੰਚਾਈ ਟਿਊਬਵੈੱਲਾਂ ਦੀ ਬਿਜਲੀ ਮੁਆਫ਼ ਕਰਨ ਤੇ ਸਿਵਾਏ ਹੋਰ ਕੁਝ ਨਹੀਂ ਕੀਤਾ। ਕੇਂਦਰ ਦੀ ਮੋਦੀ ਸਰਕਾਰ ਨੇ ਕੇਵਲ 6000 ਰੁਪਏ ਪ੍ਰਤੀ ਕਿਸਾਨ ਦੀ ਮਦਦ ਕੀਤੀ ਪਰ ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਸਰਕਾਰ ਨੇ ਕਰਜ਼ਾ-ਮੁਆਫ਼ੀ ਦਾ ਵਾਅਦਾ ਪੂਰਾ ਨਹੀਂ ਕੀਤਾ ਉਤੋਂ 'ਆਪ' ਦੀ ਵਿਰੋਧੀ ਧਿਰ ਨੇ ਕਿਸਾਨਾਂ ਦੀ ਕੋਈ ਮਦਦ ਕਰਨ ਦੀ ਬਜਾਇ ਆਪਸੀ ਗੁੱਟਬਾਜ਼ੀ 'ਚ ਫਸ ਕੇ ਰਹਿ ਗਈ।

FarmersFarmers

ਯੂਨੀਅਨ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਅਤੇ ਸੂਬਾ ਸਕੱਤਰ ਜਨਰਲ ਉਂਕਾਰ ਸਿੰਘ ਅਗੌਲ ਸਮੇਤ ਹੋਰ ਜ਼ਿਲ੍ਹਾ ਪ੍ਰਧਾਨਾਂ ਨੇ ਕਿਹਾ ਕਿ ਕਿਸਾਨੀ ਅੱਜ ਮਾਯੂਸੀ ਤੇ ਗੁੱਸੇ-ਨਾਰਾਜ਼ਗੀ ਦੇ ਮਾਹੌਲ ਵਿਚ ਹੈ। ਰਾਜੇਵਾਲ ਦਾ ਕਹਿਣਾ ਸੀ ਕਿ ਕਿਸਾਨੀ ਦਾ ਭਵਿੱਖ ਸੰਕਟ ਵਿਚ ਹੈ, ਪੰਜਾਬ 'ਚੋਂ ਪਿਛਲੇ ਸਾਲ ਇਕ ਲੱਖ ਬੱਚਾ, ਕਿਸਾਨ ਪਰਵਾਰਾਂ ਵਲੋਂ 67000 ਕਰੋੜ ਦੀ ਰਕਮ, ਫ਼ੀਸ ਲਈ ਭਰ ਕੇ ਵਿਦੇਸ਼ਾਂ 'ਚ ਚਲਾ ਗਿਆ। ਇਸ ਸਾਲ 1,25,000 ਪੰਜਾਬੀ 70,000 ਕਰੋੜ ਭਰ ਕੇ ਕੈਨੇਡਾ, ਅਮਰੀਕਾ, ਆਸਟਰੇਲੀਆ, ਨਿਊਜ਼ੀਲੈਂਡ ਤੇ ਹੋਰ ਦੇਸ਼ਾਂ ਵਿਚ ਪਹੁੰਚ ਗਏ ਅਤੇ ਜ਼ਮੀਨਾਂ ਗਹਿਣੇ ਰੱਖੀਆਂ ਗਈਆਂ, ਵਿਕ ਗਈਆਂ। ਬੀ.ਕੇ.ਯੂ. 'ਚ ਨੌਜਵਾਨ ਆਉਣੇ ਬੰਦ ਹੋ ਗਏ।

FarmerFarmer

ਬਲਬੀਰ ਸਿੰਘ ਰਾਜੇਵਾਲ ਦਾ ਕਹਿਣਾ ਸੀ ਕਿ ਮੁਲਕ ਵਿਚ 1 ਪ੍ਰਤੀਸ਼ਤ ਧਨਾਢ ਲੋਕਾਂ ਕੋਲ 73 ਫ਼ੀਸਦੀ ਦੌਲਤ ਹੈ ਅਤੇ ਕੇਂਦਰ ਸਰਕਾਰਾਂ ਵੀ ਹਰ ਸਾਲ ਉਦਯੋਗਪਤੀਆਂ ਨੂੰ 6,50,000 ਕਰੋੜ ਦੀ ਮਦਦ ਦਿੰਦੀ ਹੈ ਅਤੇ ਪਿਛਲੇ 5-7 ਸਾਲਾਂ ਵਿਚ 45,00,000 ਕਰੋੜ ਇੰਡਸਟਰੀ ਨੂੰ ਦੇ ਦਿਤਾ ਹੈ ਜਦਕਿ ਕਿਸਾਨੀ ਦੀ ਕੋਈ ਮਦਦ ਨਹੀਂ ਕੀਤੀ ਜਾ ਰਹੀ ਹੈ। ਮਾਝੇ ਤੋਂ ਗੁਰਦਾਸਪੁਰ, ਤਰਨ ਤਾਰਨ, ਅੰਮ੍ਰਿਤਸਰ ਦੋਆਬੇ ਤੋਂ ਕਪੂਰਥਲਾ-ਜਲੰਧਰ-ਹੁਸ਼ਿਆਰਪੁਰ ਅਤੇ ਮਾਲਵਾ ਦੇ ਸੰਗਰੂਰ, ਬਰਨਾਲਾ, ਮੁਕਤਸਰ, ਲੁਧਿਆਣਾ, ਬਠਿੰਡਾ ਤੋਂ ਨੇਕ ਸਿੰਘ, ਮਲਕੀਤ ਸਿੰਘ, ਗੁਰਮੀਤ ਸਿੰਘ, ਨਿਰਭੈਅ ਸਿੰਘ ਅਤੇ ਹੋਰ ਨੁਮਾਇੰਦਿਆਂ ਨੇ ਵਿਚਾਰ ਦਿਤਾ ਕਿ ਜਾਂ ਤਾਂ ਨਵੀਂ ਨੀਤੀ ਬਣਾ ਕੇ ਕਿਸੇ ਸਿਆਸੀ ਪਾਰਟੀ ਨਾਲ ਚੋਣ ਸਮਝੌਤਾ ਕਰ ਕੇ ਅਪਣੇ ਉਮੀਦਵਾਰ ਖੜੇ ਕੀਤੇ ਜਾਣ ਜਾਂ ਫਿਰ ਅਪਣੀ ਵਖਰੀ ਪਾਰਟੀ ਖੜੀ ਕੀਤੀ ਜਾਵੇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement