
ਮੋਦੀ ਸਰਕਾਰ ਨੇ ਲੋਕਾਂ ਨਾਲ ਝੂਠੇ ਵਾਅਦੇ ਕੀਤੇ ਹਨ: ਅਰਵਿੰਦ ਕੇਜਰੀਵਾਲ
ਨਵੀਂ ਦਿੱਲੀ: ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਭਾਜਪਾ ਦੇ ਚੋਣ ਮੈਨੀਫ਼ੈਸਟੋ ਨੂੰ ‘ਜੁਮਲਿਆਂ ਦਾ ਨਵਾਂ ਪਿਟਾਰਾ’ ਆਖਿਆ ਹੈ। ਉਸ ਨੇ ਕਿਹਾ ਕਿ ਪੀਐਮ ਮੋਦੀ ਅਤੇ ਪਾਰਟੀ ਪ੍ਰਧਾਨ ਅਮਿਤ ਸ਼ਾਹ ਚ ਨੋਟਬੰਦੀ ਅਤੇ ਕਿਸਾਨਾਂ ਨੂੰ ਬਰਬਾਦੀ ਵੱਲ ਧੱਕਾ ਮਾਰਨ ਪਿੱਛੇ ਦੇ ਕਾਰਨ ਦੱਸਣ ਦੀ ਹਿੰਮਤ ਨਹੀਂ ਹੈ। ਕੇਜਰੀਵਾਲ ਨੇ ਅਪਣੇ ਭਾਸ਼ਣ ਵਿਚ ਮੋਦੀ ਖਿਲਾਫ ਰੱਜ ਕੇ ਭੜਾਸ ਕੱਢੀ। ਉਸ ਨੇ ਮੋਦੀ ਦੇ ਵਾਅਦਿਆਂ ਨੂੰ ਝੂਠਾ ਦੱਸਿਆ ਹੈ।
CM Arvind Kejriwal
ਮਿਲੀ ਜਾਣਕਾਰੀ ਮੁਤਾਬਕ ਕੇਜਰੀਵਾਲ ਨੇ ਪੀਐਮ ਮੋਦੀ ਨੂੰ 2014 ਵਿਚ ਉਨ੍ਹਾਂ ਦੀ ਪਾਰਟੀ ਵਲੋਂ ਦਿੱਲੀ ਨੂੰ ਪੂਰਨ ਸੂਬੇ ਦਾ ਦਰਜਾ ਦੇਣ ਦੇ ਵਾਅਦੇ ਨੂੰ ਯਾਦ ਕਰਵਾਉਂਦਿਆ ਕਿਹਾ ਕਿ ਮੌਜੂਦਾ ਚੋਣ ਮੈਨੀਫ਼ੈਸਟੋ ਵਿਚ ਇਸ ਦਾ ਜ਼ਿਕਰ ਨਹੀਂ ਹੈ ਜਿਸ ਦਾ ਮਤਲਬ ਹੈ ਕਿ ਮੋਦੀ ਝੂਠ ਬੋਲ ਰਹੇ ਹਨ ਤੇ ਲੋਕਾਂ ਲਈ ਉਨ੍ਹਾਂ ਤੇ ਵਿਸ਼ਵਾਸ ਕਰਨਾ ਹੋਰ ਮੁਸ਼ਕਲ ਬਣਾ ਰਹੇ ਹਨ। ਇਸ ਤਰ੍ਹਾਂ ਮੋਦੀ ਨੂੰ ਲੋਕਾਂ ਦਾ ਸਮਰਥਨ ਮਿਲਣਾ ਵੀ ਔਖਾ ਹੈ। ਮੋਦੀ ਸਰਕਾਰ ਨੇ ਅਪਣੇ ਵਾਅਦੇ ਪੂਰੇ ਨਹੀਂ ਕੀਤੇ।
ਕੇਜਰੀਵਾਲ ਨੇ ਟਵੀਟ ਕਰਕੇ ਕਿਹਾ ਕਿ , ‘ਭਾਜਪਾ ਸਾਲ 2014 ਦੇ ਜੁਮਲਿਆਂ ਦਾ ਕੀ ਹੋਇਆ? ਇਹ ਦੱਸੋ ਬਿਨਾਂ ਜੁਮਲਿਆਂ ਦਾ ਨਵਾਂ ਪਿਟਾਰਾ ਲੈ ਕੇ ਆਈ ਹੈ। ਮੋਦੀ–ਸ਼ਾਹ ਵਿਚ ਨੋਟਬੰਦੀ ਦੇ ਕਾਰਨ ਦੱਸਣ ਦੀ ਹਿੰਮਤ ਨਹੀਂ। ਦੋ ਕਰੋੜ ਨੌਕਰੀਆਂ ਦਾ ਕੀ ਹੋਇਆ? ਕਿਸਾਨਾਂ ਨੂੰ ਬਰਬਾਦੀ ਵੱਲ ਕਿਉਂ ਧਕਿਆ ਗਿਆ?”
ਸੱਤਾ ਤੇ ਇਕ ਵਾਰ ਮੁੜ ਕਾਬਜ ਹੋਦ ਦੇ ਟੀਚੇ ਨਾਲ ਭਾਜਪਾ ਨੇ ਸੋਮਵਾਰ ਨੂੰ ਆਪਣਾ ਚੋਣ ਮੈਨੀਫ਼ੈਸਟੋ ਜਾਰੀ ਕਰਕੇ ਚੋਣ ਵਾਅਦਿਆਂ ਦਾ ਮੀਂਹ ਵਰਾਇਆ। ਮਿਲੀ ਜਾਣਕਾਰੀ ਅਨੁਸਾਰ ਮੋਦੀ ਨੇ ਅਪਣੇ ਕੀਤੇ ਵਾਅਦੇ ਨਾ ਪੂਰੇ ਕਰਕੇ ਲੋਕਾਂ ਨਾਲ ਠੱਗੀ ਕੀਤੀ ਹੈ ਜਿਸ ਤੋਂ ਬਾਅਦ ਹੁਣ ਲੋਕਾਂ ਨੇ ਮੋਦੀ ਲੋਕਾਂ ਵੱਲੋਂ ਕੋਈ ਸਮਰਥਨ ਨਹੀਂ ਮਿਲਣਾ। ਮੋਦੀ ਨੇ ਸਮਾਜ ਦੇ ਖਾਸ ਮੁੱਦਿਆਂ ਵੱਲ ਕੋਈ ਧਿਆਨ ਨਹੀਂ ਦਿੱਤਾ।