
ਸ਼ੋ੍ਰ੍ਮਣੀ ਅਕਾਲੀ ਦਲ (ਟਕਸਾਲੀ) ਆਖਰ ਪੰਜਾਬ ਡੈਮੋਕੈ੍ਰ੍ਟਿਕ ਅਲਾਇੰਸ (ਪੀਡੀਏ) ਤੋਂ ਲਾਂਭੇ ਹੋ.....
ਚੰਡੀਗੜ੍ਹ੍: ਸ਼ੋ੍ਰ੍ਮਣੀ ਅਕਾਲੀ ਦਲ (ਟਕਸਾਲੀ) ਆਖਰ ਪੰਜਾਬ ਡੈਮੋਕੈ੍ਰ੍ਟਿਕ ਅਲਾਇੰਸ (ਪੀਡੀਏ) ਤੋਂ ਲਾਂਭੇ ਹੋ ਗਿਆ ਹੈ। ਇਸ ਲਈ ਇੱਕ ਹੋਰ ਗੱਠਜੋੜ ਦੀ ਸੰਭਾਵਨਾ ਵੀ ਬਣ ਗਈ ਹੈ। ਮੰਨਿਆ ਜਾ ਰਿਹਾ ਹੈ ਕਿ ਆਮ ਆਦਮੀ ਪਾਰਟੀ ਤੇ ਸ਼ੋ੍ਰ੍ਮਣੀ ਅਕਾਲੀ ਦਲ (ਟਕਸਾਲੀ) ਵਿਚਾਲੇ ਗੱਠਜੋੜ ਹੋ ਸਕਦਾ ਹੈ। ਉਂਝ ਅਜੇ ਇਸ ਬਾਰੇ ਦੋਵਾਂ ਧਿਰਾਂ ਨੇ ਕੋਈ ਪੁਸ਼ਟੀ ਨਹੀਂ ਕੀਤੀ।
SAB (Taksali) and Sukhpal Khaira
ਸ਼ੋ੍ਰ੍ਮਣੀ ਅਕਾਲੀ ਦਲ (ਟਕਸਾਲੀ) ਦੇ ਪ੍ਰ੍ਧਾਨ ਰਣਜੀਤ ਸਿੰਘ ਬ੍ਰ੍ਹਮਪੁਰਾ ਨੇ ਕਿਹਾ ਕਿ ਉਹ ਏਕਤਾ ਦੇ ਹਾਮੀ ਸਨ, ਪਰ ‘ਆਪ’ ਵਿਚੋਂ ਨਿਕਲੇ ਖਹਿਰਾ, ਡਾ. ਗਾਂਧੀ ਤੇ ਬੈਂਸ ਧੜੇ ਹੁਣ ਤਿੰਨ ਪਾਰਟੀਆਂ ਬਣਾ ਕੇ ਟਿਕਟਾਂ ਦੇ ਦਾਅਵੇ ਕਰੀ ਜਾਂਦੇ ਹਨ। ਇਹਨਾਂ ਵਿਚੋਂ ਕੁਝ ਤਾਂ ਹੁਣੇ ਹੀ ਮੁੱਖ ਮੰਤਰੀ ਬਣਨ ਦੇ ਸੁਪਨੇ ਲਈ ਬੈਠੇ ਹਨ, ਜਦੋਂ ਕਿ ਉਹਨਾਂ ਨੇ ਸਿਆਸਤ ਵਿਚ ਉਮਰ ਲਾ ਦਿੱਤੀ ਹੈ।
SAB (Taksali)
ਦੱਸ ਦਈਏ ਕਿ ਸ਼ੋ੍ਰ੍ਮਣੀ ਅਕਾਲੀ ਦਲ (ਟਕਸਾਲੀ) ਨੇ ਪਹਿਲਾਂ ਹੀ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਸੀ। ਇਸ ਮਗਰੋਂ ਪੀਡੀਏ ਨੇ ਵੀ ਆਪਣੇ ਪੱਧਰ ’ਤੇ 9 ਉਮੀਦਵਾਰ ਐਲਾਨ ਦਿੱਤੇ ਹਨ। ਪੀਡੀਏ ਵਿੱਚ ਸ਼ਾਮਲ ਬਸਪਾ ਦੇ ਪੰਜਾਬ ਪ੍ਰ੍ਧਾਨ ਰਛਪਾਲ ਸਿੰਘ ਰਾਜੂ ਆਨੰਦਪੁਰ ਸਾਹਿਬ ਹਲਕੇ ’ਤੇ ਆਪਣਾ ਦਾਅਵਾ ਪੇਸ਼ ਕਰ ਰਹੇ ਸਨ, ਪਰ ਅਕਾਲੀ ਦਲ (ਟਕਸਾਲੀ) ਇੱਥੇ ਆਪਣਾ ਦਾਅਵਾ ਪੇਸ਼ ਕਰ ਰਿਹਾ ਸੀ। ਇਸ ਕਾਰਨ ਗੱਲ ਸਿਰੇ ਨਹੀਂ ਲੱਗੀ। ਰਣਜੀਤ ਸਿੰਘ ਬ੍ਰ੍ਹਮਪੁਰਾ ਵੱਲੋਂ ਬੀਰਦਵਿੰਦਰ ਸਿੰਘ ਨੂੰ ਆਨੰਦਪੁਰ ਸਾਹਿਬ ਤੋਂ ਉਮੀਦਵਾਰ ਐਲਾਨੇ ਜਾਣ ਕਾਰਨ ਪੀਡੀਏ ਇਸ ਧਿਰ ਤੋਂ ਦੂਰ ਚਲੀ ਗਈ ਸੀ।
ਸੂਤਰਾਂ ਅਨੁਸਾਰ ਇਨਸਾਫ਼ ਮੋਰਚੇ ਦੀ ਇਕ ਮੁੱਖ ਸਿਆਸੀ ਧਿਰ ਯੂਨਾਈਟਿਡ ਅਕਾਲੀ ਦਲ ਦੇ ਸਕੱਤਰ ਜਨਰਲ ਭਾਈ ਗੁਰਦੀਪ ਸਿੰਘ ਬਠਿੰਡਾ ਤੋਂ ਚੋਣ ਲੜਨਾ ਚਾਹੁੰਦੇ ਹਨ, ਜਦੋਂਕਿ ਖਹਿਰਾ ਵੀ ਇਸੇ ਹਲਕੇ ਤੋਂ ਕਿਸਮਤ ਅਜ਼ਮਾਉਣਾ ਚਾਹੁੰਦੇ ਹਨ। ਇਸੇ ਤਰਾ੍ਰ੍ਂ, ਯੂਨਾਈਟਿਡ ਅਕਾਲੀ ਦਲ ਫ਼ਰੀਦਕੋਟ ਸੀਟ ਵੀ ਮੰਗ ਰਿਹਾ ਸੀ, ਪਰ ਖਹਿਰਾ ਇੱਥੋਂ ‘ਆਪ’ ਤੋਂ ਅਸਤੀਫਾ ਦੇ ਚੁੱਕੇ ਵਿਧਾਇਕ ਮਾਸਟਰ ਬਲਦੇਵ ਸਿੰਘ ਨੂੰ ਚੋਣ ਲੜਾਉਣਾ ਚਾਹੁੰਦੇ ਹਨ।
ਇਸ ਕਾਰਨ ਇਨਸਾਫ਼ ਮੋਰਚੇ ਨਾਲ ਵੀ ਪੀਡੀਏ ਦੀ ਦਾਲ ਨਹੀਂ ਗਲੀ ਸੀ। ਪੀਡੀਏ ਵੱਲੋਂ ਅੱਜ ਐਲਾਨੀਆਂ 9 ਸੀਟਾਂ ਵਿਚੋਂ ਬਸਪਾ ਨੂੰ 3 ਆਨੰਦਪੁਰ ਸਾਹਿਬ, ਜਲੰਧਰ ਤੇ ਹੁਸ਼ਿਆਰਪੁਰ ਸੀਟਾਂ ਦਿੱਤੀਆਂ ਗਈਆਂ ਹਨ। ਇਸੇ ਤਰਾ੍ਰ੍ਂ ਲੋਕ ਇਨਸਾਫ਼ ਪਾਰਟੀ ਨੂੰ ਵੀ 3 ਸੀਟਾਂ ਲੁਧਿਆਣਾ, ਅੰਮਿ੍ਰ੍ਤਸਰ ਤੇ ਫਤਿਹਗੜ੍ਹ੍ ਦਿੱਤੀਆਂ ਗਈਆਂ ਹਨ। ਖਹਿਰਾ ਦੀ ਪੰਜਾਬ ਏਕਤਾ ਪਾਰਟੀ ਨੂੰ 2 ਸੀਟਾਂ ਬਠਿੰਡਾ ਤੇ ਫ਼ਰੀਦਕੋਟ ਮਿਲੀਆਂ ਹਨ, ਜਦੋਂਕਿ ਡਾ. ਧਰਮਵੀਰ ਗਾਧੀ ਦੇ ਪੰਜਾਬ ਮੰਚ ਨੂੰ ਪਟਿਆਲਾ ਸੀਟ ਦਿੱਤੀ ਗਈ ਹੈ।