
ਮੋਦੀ ਨੇ ਲੋਕਾਂ ਦਾ ਪੈਸਾ ਲੁੱਟਿਆ ਹੈ: ਮਮਤਾ ਬੈਨਰਜੀ
ਨਵੀਂ ਦਿੱਲੀ: ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਸੋਮਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਛਿਕੰਜਾ ਕਸਦਿਆਂ ਕਿਹਾ ਕਿ ਮੋਦੀ ‘ਲੁਟੇਰਾ ਤੇ ਝੂਠਾ ਚੌਕੀਦਾਰ’ ਹੈ ਜਿਸ ਨੇ ਨੋਟਬੰਦੀ ਦੌਰਾਨ ਲੋਕਾਂ ਦਾ ਪੈਸਾ ਲੁੱਟ ਲਿਆ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਮੋਦੀ ਨੇ ਕਿਸਾਨਾਂ ਤੇ ਮੱਧਮ ਵਰਗਾਂ ਨੂੰ ਅਣਗੋਲਿਆ ਕੀਤਾ ਕਿਉਂਕਿ ਉਹ ਸਾਢੇ ਚਾਰ ਸਾਲ ਦੁਨੀਆ ਦਾ ਦੌਰਾ ਕਰਨ ਵਿਚ ਰੁੱਝੇ ਰਹੇ ਤੇ ਚੋਣਾਂ ਤੋਂ ਪਹਿਲਾਂ ਝੂਠ ਬੋਲ ਰਹੇ ਹਨ।
Mamta Banerjee Chief Minister Of West Bengal
ਮਮਤਾ ਬੈਨਰਜੀ ਨੇ ਮੋਦੀ ਦੇ ਨਾਂ ’ਤੇ ਫ਼ਿਲਮ, ਟੀਵੀ ਸੀਰੀਅਲ ਬਣਾਉਣ ਨੂੰ ਵੀ ਨਿਸ਼ਾਨੇ ਤੇ ਲੈਂਦਿਆਂ ਕਿਹਾ ਕਿ ਮੋਦੀ ਸੋਚਦੇ ਹਨ ਕਿ ਉਹ ਮਹਾਤਮਾ ਗਾਂਧੀ ਅਤੇ ਬੀ ਆਰ ਅੰਬੇਦਕਰ ਤੋਂ ਵੱਡੀ ਹਸਤੀ ਹਨ। ਮਮਤਾ ਬੈਨਰਜੀ ਨੇ ਸਖਤ ਤੋਂ ਸਖਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ। ਕੂਚਬਿਹਾਰ ਜ਼ਿਲ੍ਹੇ ਵਿਚ ਐਤਵਾਰ ਨੂੰ ਪ੍ਰਧਾਨ ਮੰਤਰੀ ਦੀ ਇਸ ਟਿੱਪਣੀ ਤੇ ‘ਬੈਨਰਜੀ ਅਤੇ ਤ੍ਰਿਣਮੂਲ ਕਾਂਗਰਸ ਮੋਦੀ ਦੇ ਡਰ ਦੀ ਮਾਨਸਿਕਤਾ ਨਾਲ ਪੀੜਤ ਹਨ’..
..’ਤੇ ਪਲਟਵਾਰ ਕਰਦਿਆਂ ਬੈਨਰਜੀ ਨੇ ਮੋਦੀ ਨੂੰ ਅਪੀਲ ਕੀਤੀ ਕਿ ਉਹ ਉਨ੍ਹਾਂ ਨੂੰ ਧਮਕਾਉਣ ਨਾ ਕਿਉਂਕਿ ਅਜਿਹਾ ਕਰਨਾ ਉਨ੍ਹਾਂ ਦੀ ਸਭ ਤੋਂ ਵੱਡੀ ਗਲਤੀ ਹੋਵੇਗੀ। ਮਮਤਾ ਨੇ ਅੱਗੇ ਕਿਹਾ, ਨੋਟਬੰਦੀ ਦੇ ਨਾਂ ਤੇ ਉਨ੍ਹਾਂ ਨੇ ਲੋਕਾਂ ਦਾ ਪੈਸਾ ਲੁੱਟਿਆ ਤੇ ਹੁਣ ਚੋਣਾਂ ਤੋਂ ਪਹਿਲਾ ਉਚ ਚੌਕੀਦਾਰ ਬਣੇ ਹੋਏ ਹਨ। ਇਹ ਚੌਕੀਦਾਰ ਲੁਟੇਰਾ ਤੇ ਝੂਠਾ ਹੈ। ਉਹ ਚੋਣਾਂ ਚ ਲੋਕਾਂ ਦਾ ਪੈਸਾ ਵਰਤ ਰਹੇ ਹਨ। ਦੇਸ਼ ਨੂੰ ਲੁੱਟਣ ਮਗਰੋਂ ਉਹ ਕਿਸਾਨਾਂ ਨੂੰ 1000, 2000 ਰੁਪਏ ਦੇਣ ਦਾ ਵਾਅਦਾ ਕਰ ਰਹੇ ਹਨ। ਉਨ੍ਹਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ।
PM Narendra Modi
ਮੈਂ ਆਪਣੇ ਜੀਵਨ ਚ ਅਜਿਹਾ ਝੂਠਾ ਪ੍ਰਧਾਨ ਮੰਤਰੀ ਕਦੇ ਨਹੀਂ ਦੇਖਿਆ। ਉਸ ਨੇ ਲੋਕਾਂ ਨਾਲ ਝੂਠੇ ਵਾਅਦੇ ਕੀਤੇ ਹਨ। ਮਮਤਾ ਨੇ ‘ਚੌਕੀਦਾਰ ਲੁਟੇਰਾ ਹੈ’ ਦਾ ਨਾਅਰਾ ਲਗਾਇਆ ਤੇ ਮੋਦੀ ਦੇ ਵਾਰੋ ਵਾਰ ਹੋਣ ਵਾਲੇ ਵਿਦੇਸ਼ੀ ਦੌਰਿਆਂ ਦੀ ਨਿਖੇਧੀ ਕਰਦਿਆਂ ਕਿਹਾ ਕਿ ਮੋਦੀ ਨੇ ਲੰਘੇ 5 ਸਾਲਾਂ ਵਿਚ ਦੰਗੇ ਕਰਾਉਣ ਤੇ ਲੋਕਾਂ ਦਾ ਪੈਸਾ ਲੁੱਟਣ ਤੋਂ ਇਲਾਵਾ ਕੁਝ ਨਹੀਂ ਕੀਤਾ। ਬੈਨਰਜੀ ਨੇ ਕਿਹਾ, ਉਹ ਪੰਜ ਸਾਲ ਦੌਰਾਨ ਸਾਢੇ ਚਾਰ ਸਾਲ ਦੁਨੀਆ ਘੁੰਮਦੇ ਰਹੇ।
ਜਦੋਂ ਦੇਸ਼ ਭਰ ਵਿਚ ਕਿਸਾਨ ਖੁਦਕੁਸ਼ੀ ਕਰ ਰਹੇ ਸਨ ਤਾਂ ਉਹ ਕੀ ਕਰ ਰਹੇ ਸੀ? ਜਦੋਂ ਨੋਟਬੰਦੀ ਕਾਰਨ ਲੋਕ ਮਰ ਰਹੇ ਸਨ ਤਾਂ ਕਰੋੜਾਂ ਲੋਕਾਂ ਨੇ ਆਪਣੀਆਂ ਨੌਕਰੀਆਂ ਗੁਆ ਦਿੱਤੀਆਂ ਤਾਂ ਉਹ ਕੀ ਕਰ ਕਰ ਰਹੇ ਸਨ?" ਭਾਜਪਾ ਦੇ ਸੋਮਵਾਰ (8 ਅਪ੍ਰੈਲ) ਨੂੰ ਜਾਰੀ ਚੋਣ ਮਨੋਰਥ–ਪੱਤਰ ਦੀ ਤਿੱਖੀ ਆਲੋਚਨਾ ਕਰਦਿਆਂ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਕਿ ਜੇਕਰ ਮੋਦੀ ਸਰਕਾਰ ਦੁਆਰਾ ਸੱਤਾ ਵਿਚ ਆਈ ਤਾਂ ਉਹ ਯੋਗ ਨਾਗਰਿਕਤਾਂ ਨੂੰ ਸ਼ਰਣਾਰਥੀਆਂ ਵਿਚ ਤਬਦੀਲ ਕਰ ਦੇਣਗੇ।