ਸ਼ਾਹਰੁਖ ਖਾਨ ਦੀ ਮਮਤਾ ਬੈਨਰਜੀ ਨਾਲ ਮੁਲਾਕਾਤ
Published : Mar 27, 2019, 5:22 pm IST
Updated : Mar 27, 2019, 5:22 pm IST
SHARE ARTICLE
 Shahrukh Khan meets Mamta Banerjee
Shahrukh Khan meets Mamta Banerjee

ਸੋਸ਼ਲ ਮੀਡੀਆ ‘ਤੇ ਦੋਵਾਂ ਦੀ ਇਸ ਮੁਲਾਕਾਤ ਦੀਆਂ ਤਸਵੀਰਾਂ ਖੂਬ ਵਾਇਰਲ

ਮੁੰਬਈ- ਬਾਲੀਵੁੱਡ ਐਕਟਰ ਸ਼ਾਹਰੁਖ ਖ਼ਾਨ ਨੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਤੇ ਟੀਐਮਸੀ ਪ੍ਰਧਾਨ ਮਮਤਾ ਬੈਨਰਜੀ ਨਾਲ ਖਾਸ ਮੁਲਾਕਾਤ ਕੀਤੀ। ਇਹ ਮੁਲਾਕਾਤ ਕਿੰਗ ਖ਼ਾਨ ਦੀ ਸਿਆਸੀ ਪਾਰੀ ਦੀ ਸ਼ੁਰੂਆਤ ਲਈ ਨਹੀਂ ਸਗੋਂ ਆਈਪੀਐਲ ਮੈਚ ਕਰਕੇ ਸੀ।ਉਂਝ ਸ਼ਾਹਰੁਖ ਖ਼ਾਨ ਪੱਛਮੀ ਬੰਗਾਲ ਦੇ ਬ੍ਰੈਂਡ ਅੰਬੈਸਡਰ ਵੀ ਹਨ। ਇਸ ਕਰਕੇ ਉਹ ਮਮਤਾ ਨੂੰ ਮਿਲਣ ਸਪੈਸ਼ਲ ਕੋਲਕਾਤਾ ਗਏ। ਸੋਸ਼ਲ ਮੀਡੀਆ ‘ਤੇ ਦੋਵਾਂ ਦੀ ਇਸ ਮੁਲਾਕਾਤ ਦੀਆਂ ਤਸਵੀਰਾਂ ਖੂਬ ਵਾਇਰਲ ਹੋ ਰਹੀਆਂ ਹਨ।

ਪਿਛਲੇ ਸਾਲ ਇੰਟਰਨੈਸ਼ਨਲ ਕੋਲਕਾਤਾ ਫ਼ਿਲਮ 'ਫੈਸਟੀਵਲ' ਦੌਰਾਨ ਸ਼ਾਹਰੁਖ ਨੇ ਮਮਤਾ ਦੀ ਖੂਬ ਤਾਰੀਫ਼ ਕੀਤੀ ਸੀ। ਮੀਡੀਆ ਨਾਲ ਗੱਲ ਕਰਦੇ ਹੋਏ ਮਮਤਾ ਨੇ ਕਿਹਾ, “ਸ਼ਾਹਰੁਖ ਮੇਰੇ ਭਰਾ ਜਿਹਾ ਹੈ। ਇਸ ਸਾਲ ਆਈਪੀਐਲ ‘ਚ ਸਾਡੀ ਟੀਮ ਜਿੱਤੇਗੀ।” ਇਸ ਦਾ ਜਵਾਬ ਦਿੰਦੇ ਹੋਏ ਸ਼ਾਹਰੁਖ ਨੇ ਕਿਹਾ, “ਇੰਸ਼ਾਅੱਲ੍ਹਾ ਅਸੀਂ ਸਭ ਜਿੱਤਾਂਗੇ।”ਪਿਛਲੇ ਦਿਨੀਂ ਸ਼ਾਹਰੁਖ ‘ਜ਼ੀਰੋ’ ਫ਼ਿਲਮ ‘ਚ ਨਜ਼ਰ ਆਏ ਸੀ ਜਿਸ ਵਿਚ ਉਨ੍ਹਾਂ ਨੇ ਬਹੁਆ ਸਿੰਘ ਬੌਨੇ ਦਾ ਕਿਰਦਾਰ ਨਿਭਾਇਆ ਸੀ ਅਤੇ ਇਹ ਫ਼ਿਲਮ ਫਲੌਪ ਰਹੀ ਸੀ।
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement