ਭਾਰਤ 'ਚ ਵੈਕਸੀਨ ਦੀ ਥੋੜ੍ਹ, ਕਈ ਸੂਬਿਆਂ 'ਚ ਟੀਕਾਕਰਨ ਵੀ ਹੋਇਆ ਬੰਦ
Published : Apr 9, 2021, 11:21 am IST
Updated : Apr 9, 2021, 11:21 am IST
SHARE ARTICLE
Corona vaccine
Corona vaccine

ਅਪ੍ਰੈਲ 'ਚ ਇਕ ਦਿਨ 'ਚ ਵੈਕਸੀਨ ਦੀ ਡੋਜ਼ ਦੇਣ ਦਾ ਅੰਕੜਾ 36 ਲੱਖ ਤਕ ਪਹੁੰਚ ਗਿਆ ਹੈ।

ਨਵੀਂ ਦਿੱਲੀ: ਦੇਸ਼ ’ਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦਾ ਕਹਿਰ ਵਧਦਾ ਜਾ ਰਿਹਾ ਹੈ। ਇਸ ਵਿਚਕਾਰ ਵੱਖ ਵੱਖ ਸੂਬਿਆਂ ਵਿਚ ਕੋਰੋਨਾ ਵੈਕਸੀਨ ਦੀ ਮੰਗ ਹੋ ਵੀ ਤੇਜ ਹੁੰਦੀ ਨਜ਼ਰ ਆ ਰਹੀ ਹੈ। ਦੇਸ਼ 'ਚ ਹਰ ਦਿਨ ਸਵਾ ਲੱਖ ਤੋਂ ਜ਼ਿਆਦਾ ਕੋਰੋਨਾ ਕੇਸ ਵਧ ਰਹੇ ਹਨ। ਅਪ੍ਰੈਲ 'ਚ ਇਕ ਦਿਨ 'ਚ ਵੈਕਸੀਨ ਦੀ ਡੋਜ਼ ਦੇਣ ਦਾ ਅੰਕੜਾ 36 ਲੱਖ ਤਕ ਪਹੁੰਚ ਗਿਆ ਹੈ। ਇਸ ਦੌਰਾਨ ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਮਤਾਬਿਕ  ਭਾਰਤ ਕੋਲ ਵੈਕਸੀਨ ਦਾ ਸਟੌਕ ਸਿਰਫ 5.5 ਦਿਨਾਂ ਦਾ ਬਚਿਆ ਹੈ। ਯਾਨੀ ਕਿ ਲਗਪਗ ਇਕ ਹਫਤੇ ਲਈ ਹੀ ਸੂਬਿਆਂ ਨੂੰ ਵੈਕਸੀਨ ਦੀ ਸਪਲਾਈ ਕੀਤੀ ਜਾ ਸਕਦੀ ਹੈ।

corona vaccinecorona vaccine

ਮੀਡਿਆ ਰਿਪੋਰਟ ਦੇ ਮੁਤਾਬਿਕ ਭਾਰਤ ਕੋਲ ਵੈਕਸੀਨ ਦਾ ਟੋਟਲ ਸਟੌਕ ਕਰੀਬ 19.6 ਮਿਲੀਅਨ ਯਾਨੀ ਇਕ ਕਰੋੜ 96 ਲੱਖ ਡੋਜ਼ ਬਚੀ ਹੈ। ਜੇਕਰ ਹਰ ਦਿਨ 36 ਲੱਖ ਡੋਜ਼ ਦਿੱਤੀ ਜਾਵੇ ਤਾਂ ਇਹ ਸਟੌਕ ਅਗਲੇ 5.5 ਦਿਨਾਂ ਤਕ ਹੀ ਚੱਲ ਸਕੇਗਾ। ਦੱਸਣਯੋਗ ਹੈ ਕਿ ਦਿੱਲੀ ਦੇ ਸਿਹਤ ਮੰਤਰੀ ਨੇ ਵੀ ਸਿਰਫ 4-5 ਦਿਨਾਂ ਦਾ ਸਟਾਕ ਰੱਖਣ ਦਾ ਮੁੱਦਾ ਉਠਾਇਆ ਹੈ। ਜੇਕਰ ਵੈਕਸੀਨੇਸ਼ਨ ਦੀ ਸਪੀਡ ਨੂੰ ਅੱਗੇ ਵਧਾਇਆ ਗਿਆ ਤਾਂ ਕਈ ਸੂਬਿਆਂ 'ਚ ਵੈਕਸੀਨ ਦੀ ਕਮੀ ਹੋ ਸਕਦੀ ਹੈ। ਅਜੇ ਫਿਲਹਾਲ ਭਾਰਤ 'ਚ 45 ਸਾਲ ਤੋਂ ਜ਼ਿਆਦਾ ਉਮਰ ਦੇ ਸਾਰੇ ਲੋਕਾਂ ਨੂੰ ਕੋਰੋਨਾ ਵੈਕਸੀਨ ਦਿੱਤੀ ਜਾ ਰਹੀ ਹੈ।

corona casecorona case

ਕੋਵਿਡ ਵੈਕਸੀਨ ਦੀ ਕਮੀ ਕਰਕੇ ਬੰਦ ਹੋਏ 60 ਫੀਸਦ ਸਰਕਾਰੀ ਟੀਕਾਕਰਨ 
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਖੇਤਰ ਵਾਰਾਣਸੀ 'ਚ ਕੋਵਿਡ ਵੈਕਸੀਨ ਦੀ ਕਮੀ ਦੇ ਚੱਲਦਿਆਂ ਕਰੀਬ 60 ਫੀਸਦ ਸਰਕਾਰੀ ਟੀਕਾਕਰਨ ਕੇਂਦਰ ਬੰਦ ਕਰ ਦਿੱਤੇ ਗਏ ਹਨ। ਵਾਰਾਣਸੀ 'ਚ 66 ਸਰਕਾਰੀ ਟੀਕਾਕਰਨ ਕੇਂਦਰਾਂ 'ਚੋਂ ਸਿਰਫ 25 'ਤੇ ਹੀ ਟੀਕਾਕਰਨ ਹੋ ਰਿਹਾ ਹੈ। ਮੁੰਬਈ ਦੇ 25 ਹਸਪਤਾਲਾਂ 'ਚ ਟੀਕੇ ਦੀ ਖੁਰਾਕ ਨਹੀਂ ਦਿੱਤੀ ਜਾ ਸਕੀ। 

corona vaccinecorona vaccine

ਗੌਰਤਲਬ ਹੈ ਕਿ ਭਾਰਤ ’ਚ ਇਕ ਦਿਨ ’ਚ ਕੋਵਿਡ 19 ਦੇ  1,31,968 ਨਵੇਂ ਮਾਮਲੇ ਸਾਹਮਣੇ ਆਉਣ ਦੇ ਬਾਅਦ ਦੇਸ਼ ’ਚ ਲਾਗ ਕੋਰੋਨਾ ਪੀੜਤਾਂ ਦੀ ਗਿਣਤੀ 1,30,60,542 ਹੋ ਗਈ ਹੈ। ਉਥੇ ਇਲਾਜ ਅਧੀਨ ਮਾਮਲੇ ਵੀ 9 ਲੱਖ 79 ਹਜ਼ਾਰ ਦੇ ਪਾਰ ਚਲੇ ਗਏ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸੁਖਦੇਵ ਸਿੰਘ ਭੁੱਚੋ ਵਾਲੇ ਬਾਰੇ ਸਨਸਨੀਖੇਜ ਖੁਲਾਸੇ

21 Nov 2025 2:57 PM

Anmol Bishnoi Brother: ਹੁਣ ਗੈਂਗਸਟਰਾਂ ਨੂੰ ਪਈ ਆਪਣੀ ਜਾਨ ਦੀ ਫਿਕਰ, ਅਨਮੋਲ ਦੇ ਭਰਾ ਨੇ ਕੈਮਰੇ ਅੱਗੇ ਲਗਾਈ ਗੁਹਾਰ

20 Nov 2025 8:49 AM

ਹਾਈਕੋਰਟ ਨੇ ਰਾਜਾ ਵੜਿੰਗ ਦੇ ਮਾਮਲੇ 'ਚ SC ਕਮਿਸ਼ਨ ਨੂੰ ਪਾਈ ਝਾੜ ਕੇਸ ਤੋਂ ਦੂਰ ਰਹਿਣ ਦੀ ਦਿੱਤੀ ਸਲਾਹ, ਨਹੀਂ ਤਾਂ...

21 Nov 2025 2:56 PM

Anmol Bishnoi ਦੇ ਭਾਰਤ ਆਉਣ ਨਾਲ Moosewala ਕਤਲ ਕੇਸ 'ਚ ਇਨਸਾਫ਼ ਦੀ ਵਧੀ ਆਸ ?

20 Nov 2025 8:48 AM

ਜੇਲ੍ਹ ਦੀ ਚੱਕੀ ਪੀਸਣਗੀਆਂ ਕਈ ਮਸ਼ਹੂਰ ਫਿਲਮੀ ਹਸਤੀਆਂ? ਦਾਊਦ ਦੀ ਡਰੱਗ ਪਾਰਟੀ ਨਾਲ ਜੁੜ ਰਹੇ ਨਾਮ

17 Nov 2025 1:59 PM
Advertisement