
ਮੈਂ ਪਿਛਲੇ ਇਕ ਸਾਲ ਤੋਂ ਇਸ ਵਾਇਰਸ ਤੋਂ ਬਚਣ ਦੀ ਪੁਰੀ ਕੋਸ਼ਿਸ਼ ਕੀਤੀ- ਉਮਰ ਅਬਦੁੱਲਾ
ਸ੍ਰੀਨਗਰ: ਨੈਸ਼ਨਲ ਕਾਨਫਰੰਸ ਦੇ ਨੇਤਾ ਅਤੇ ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲ ਕੋਰੋਨਾ ਵਾਇਰਸ ਪਾਜ਼ੇਟਿਵ ਪਾਏ ਗਏ ਹਨ। ਇਸ ਦੀ ਜਾਣਕਾਰੀ ਉਹਨਾਂ ਨੇ ਖੁਦ ਟਵੀਟ ਕਰਕੇ ਦਿੱਤੀ ਹੈ।
Omar Abdullah
ਉਹਨਾਂ ਲਿਖਿਆ, ‘ਪਿਛਲੇ ਇਕ ਸਾਲ ਤੋਂ ਮੈਂ ਇਸ ਵਾਇਰਸ ਤੋਂ ਬਚਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਆਖਿਰਕਾਰ ਮੈਨੂੰ ਕੋਰੋਨਾ ਹੋ ਹੀ ਗਿਆ। ਮੈਂ ਕੋਰੋਨਾ ਪਾਜ਼ੇਟਿਵ ਪਾਇਆ ਗਿਆ ਹਾਂ ਤੇ ਮੈਨੂੰ ਕੋਰੋਨਾ ਦਾ ਕੋਈ ਲੱਛਣ ਨਹੀਂ ਹੈ।‘। ਨੈਸ਼ਨਲ ਕਾਨਫਰੰਸ ਦੇ ਨੇਤਾ ਨੇ ਅੱਗੇ ਲਿਖਿਆ, ‘ਡਾਕਟਰਾਂ ਦੀ ਸਲਾਹ ਨਾਲ ਮੈਂ ਘਰ ਵਿਚ ਹੀ ਏਕਾਤਵਾਂਸ ਹਾਂ ਅਤੇ ਲਗਾਤਾਰ ਲਗਾਤਾਰ ਆਕਸੀਜਨ ਦੇ ਪੱਧਰ ਅਤੇ ਹੋਰ ਜ਼ਰੂਰੀ ਚੀਜ਼ਾਂ ਦੀ ਨਿਗਰਾਨੀ ਕਰ ਰਿਹਾ ਹਾਂ’।
Farooq Abdullah
ਦੱਸ ਦਈਏ ਕਿ ਉਮਰ ਅਬਦੁੱਲਾ ਨੇ ਦੋ ਪਹਿਲਾ ਹੀ ਕੋਰੋਨਾ ਵੈਕਸੀਨ ਦੀ ਪਹਿਲੀ ਖੁਰਾਕ ਲਈ ਸੀ। ਜ਼ਿਕਰਯੋਗ ਹੈ ਕਿ ਉਮਰ ਅਬਦੁੱਲਾ ਦੇ ਪਿਤਾ ਅਤੇ ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫਾਰੂਕ ਅਬਦੁੱਲਾ ਵੀ ਕੋਰੋਨਾ ਪਾਜ਼ੇਟਿਵ ਹਨ। ਉਹਨਾਂ ਦਾ ਹਸਪਤਾਲ ਵਿਚ ਇਲਾਜ ਜਾਰੀ ਹੈ।