ਇਸ ਸੂਬੇ 'ਚ 6 ਸਹੇਲੀਆਂ ਨੇ ਖਾਧਾ ਜ਼ਹਿਰ, ਕਾਰਨ ਜਾਣ ਕੇ ਤੁਸੀਂ ਵੀ ਹੋ ਜਾਵੋਗੇ ਹੈਰਾਨ!
Published : Apr 9, 2022, 2:00 pm IST
Updated : Apr 9, 2022, 2:00 pm IST
SHARE ARTICLE
photo
photo

ਤਿੰਨ ਲੜਕੀਆਂ ਦੀ ਹੋਈ ਮੌਤ

 

ਪਟਨਾ: ਤੁਸੀਂ ਬਹੁਤ ਸਾਰੇ ਦੋਸਤਾਂ ਨੂੰ ਦੋਸਤੀ ਵਿੱਚ ਜਿਉਣ ਅਤੇ ਮਰਨ ਦੀ ਸਹੁੰਆਂ ਖਾਂਦੇ ਦੇਖਿਆ ਹੋਵੇਗਾ ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਅਸਲ ਵਿੱਚ ਅਜਿਹਾ ਵੀ ਹੋਵੇਗਾ। ਸੱਚਮੁੱਚ ਅਜਿਹਾ ਹੋਇਆ ਕਿ ਛੇ ਸਹੇਲੀਆਂ ਨੇ ਇਕੱਠੇ ਜ਼ਹਿਰ ਖਾ ਕੇ ਆਪਣੀ ਜਾਨ ਦੇ ਦਿੱਤੀ। ਜੀ ਹਾਂ, ਅਜਿਹਾ ਹੀ ਇੱਕ ਹੈਰਾਨ ਕਰਨ ਵਾਲਾ ਮਾਮਲਾ ਬਿਹਾਰ ਦੇ ਔਰੰਗਾਬਾਦ ਜ਼ਿਲ੍ਹੇ ਤੋਂ ਸਾਹਮਣੇ ਆਇਆ ਹੈ। ਜਿਥੇ ਸ਼ੁੱਕਰਵਾਰ ਦੇਰ ਸ਼ਾਮ ਛੇ ਸਹੇਲੀਆਂ ਨੇ ਮਿਲ ਕੇ ਜ਼ਹਿਰ ਖਾ ਕੇ ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਤਿੰਨ ਸਹੇਲੀਆਂ ਦੀ ਮੌਤ ਹੋ ਗਈ ਅਤੇ ਤਿੰਨ ਦੀ ਹਾਲਤ ਗੰਭੀਰ ਬਣੀ ਹੋਈ ਹੈ।

 

 

PoisonPoison

 

ਇਸ ਦੇ ਨਾਲ ਹੀ ਪਿੰਡ ਵਾਸੀਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਨ੍ਹਾਂ 'ਚੋਂ ਇਕ ਨੀਲਮ ਕੁਮਾਰੀ ਨਾਂ ਦੀ ਇਕ ਲੜਕੀ ਦੇ ਆਪਣੇ ਭਰਾ ਦੇ ਸਾਲੇ ਨਾਲ ਪ੍ਰੇਮ ਸਬੰਧ ਸਨ। ਅਜਿਹੇ 'ਚ ਉਹ ਆਪਣੀਆਂ ਸਹੇਲੀਆਂ ਨਾਲ ਲੜਕੇ ਨੂੰ ਵਿਆਹ ਦਾ ਪ੍ਰਸਤਾਵ ਦੇਣ ਗਈ ਪਰ ਲੜਕੇ ਨੇ ਇਨਕਾਰ ਕਰ ਦਿੱਤਾ ਅਤੇ ਉਥੋਂ ਚਲਾ ਗਿਆ। ਅਜਿਹੇ 'ਚ ਲੜਕੀ ਆਪਣੀਆਂ ਸਹੇਲੀਆਂ ਨਾਲ ਪਿੰਡ ਵਾਪਸ ਆ ਗਈ ਤੇ ਦੁਖੀ ਹੋ ਕੇ ਜ਼ਹਿਰ ਖਾ ਲਈ। ਇਹ ਦੇਖ ਕੇ  ਉਸਦੀਆਂ ਸਹੇਲੀਆਂ ਨੇ ਵੀ ਉਸ ਦਾ ਸਾਥ ਦਿੱਤਾ ਅਤੇ ਸਾਰਿਆਂ ਨੇ ਬਦਲੇ ਵਿਚ ਜ਼ਹਿਰ ਖਾ ਲਿਆ।

 

PoisonPoison

 

ਜਦੋਂ ਪਿੰਡ ਵਾਸੀਆਂ ਨੂੰ ਲੜਕੀਆਂ ਵੱਲੋਂ ਜ਼ਹਿਰੀਲਾ ਪਦਾਰਥ ਖਾਣ ਦੀ ਸੂਚਨਾ ਮਿਲੀ ਤਾਂ ਉਨ੍ਹਾਂ ਨੇ ਭੱਜ ਕੇ ਉਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ। ਪਰ ਤਿੰਨ ਲੜਕੀਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਬਾਕੀ ਤਿੰਨ ਲੜਕੀਆਂ ਨੂੰ ਬਿਹਤਰ ਇਲਾਜ ਲਈ ਮਗਧ ਮੈਡੀਕਲ ਕਾਲਜ ਲਿਜਾਇਆ ਗਿਆ। ਜਿੱਥੇ ਉਹਨਾਂ ਦਾ ਫਿਲਹਾਲ ਇਲਾਜ ਚੱਲ ਰਿਹਾ ਹੈ।

ਮਿਲੀ ਜਾਣਕਾਰੀ ਮੁਤਾਬਕ ਮ੍ਰਿਤਕਾਂ 'ਚ ਮਨੋਜ ਪਾਸਵਾਨ ਦੀ 14 ਸਾਲ ਦੀ ਬੇਟੀ ਨੀਲਮ ਕੁਮਾਰੀ, ਰਾਜੇਸ਼ ਪਾਸਵਾਨ ਦੀ 14 ਸਾਲ ਦੀ ਬੇਟੀ ਕਾਜਲ ਕੁਮਾਰੀ ਅਤੇ ਰਾਮਪ੍ਰਵੇਸ਼ ਪਾਸਵਾਨ ਦੀ 15 ਸਾਲ ਦੀ ਬੇਟੀ ਅਨੀਸ਼ਾ ਕੁਮਾਰੀ ਸ਼ਾਮਲ ਹਨ। ਜਦੋਂ ਕਿ ਤਪੇਸ਼ਵਰ ਪਾਸਵਾਨ ਦੀ 12 ਸਾਲਾ ਪੁੱਤਰੀ ਪਿੰਕੀ ਕੁਮਾਰੀ, ਰਾਜਿੰਦਰ ਪਾਸਵਾਨ ਦੀ 13 ਸਾਲਾ ਪੁੱਤਰੀ ਸੁਨੀਤਾ ਕੁਮਾਰੀ ਅਤੇ ਫਾਕਨ ਪਾਸਵਾਨ ਦੀ 15 ਸਾਲਾ ਪੁੱਤਰੀ ਵਰਸ਼ਾ ਕੁਮਾਰੀ ਦੀ ਹਾਲਤ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਇਲਾਜ ਲਈ ਭੇਜ ਦਿੱਤਾ ਗਿਆ ਹੈ।

Location: India, Bihar, Patna

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Today Punjab News: Moosewale ਦੇ Father ਦੀ ਸਿਆਸਤ 'ਚ ਹੋਵੇਗੀ Entry ! ਜਾਣੋ ਕਿਸ ਸੀਟ ਤੋਂ ਲੜ ਸਕਦੇ ਚੋਣ

24 Apr 2024 4:56 PM

ਦਿਨੇ ਕਰਦਾ Bank 'ਚ ਨੌਕਰੀ, ਸ਼ਾਮੀਂ ਵੇਚਦਾ ਕੜੀ-ਚੌਲ, ਸਰਦਾਰ ਮੁੰਡੇ ਨੇ ਸਾਬਿਤ ਕਰ ਦਿੱਤਾ

24 Apr 2024 4:47 PM

Roaways Bus Update : Chandigarh 'ਚ Punjab ਦੀਆਂ Buses ਦੀ No-Entry, ਖੜਕ ਗਈ ਚੰਡੀਗੜ੍ਹ CTU ਨਾਲ!

24 Apr 2024 1:08 PM

'AAP ਦੇ 13-0 ਦਾ ਮਤਲਬ - 13 ਮਰਦ ਉਮੀਦਵਾਰ ਅਤੇ 0 ਔਰਤਾਂ'

24 Apr 2024 12:14 PM

Amritsar News: ਕੰਡਮ ਹੋਏ ਘੜੁੱਕੇ 'ਤੇ ਪਈ 28 ਕੁਇੰਟਲ ਤੂੜੀ, ਨਾਕੇ ਤੇ ਖੜ੍ਹੇ Police ਵਾਲੇ ਵੀ ਰਹਿ ਗਏ ਹੈਰਾਨ..

24 Apr 2024 10:59 AM
Advertisement