
‘‘ਪੂਰੀ ਦੁਨੀਆਂ ਵਿਚ’’ ਹਜ਼ਾਰਾਂ ਦੀ ਗਿਣਤੀ ਵਿਚ ਪ੍ਰਵਾਸੀ ਫਸੇ ਹੋਏ ਹਨ, ਜਿਥੇ ਉਹਨਾਂ ਨੂੰ ਕੋਵਿਡ-19 ਦੇ ਪ੍ਰਭਾਵ ਦਾ ਖਤਰਾ ਵਧੇਰੇ ਹੈ। ਪ੍ਰਵਾਸ ਮਾਮਲਿਆਂ ਦੇ ਲਈ
ਸੰਯੁਕਤ ਰਾਸ਼ਟਰ, 8 ਮਈ : ‘‘ਪੂਰੀ ਦੁਨੀਆਂ ਵਿਚ’’ ਹਜ਼ਾਰਾਂ ਦੀ ਗਿਣਤੀ ਵਿਚ ਪ੍ਰਵਾਸੀ ਫਸੇ ਹੋਏ ਹਨ, ਜਿਥੇ ਉਹਨਾਂ ਨੂੰ ਕੋਵਿਡ-19 ਦੇ ਪ੍ਰਭਾਵ ਦਾ ਖਤਰਾ ਵਧੇਰੇ ਹੈ। ਪ੍ਰਵਾਸ ਮਾਮਲਿਆਂ ਦੇ ਲਈ ਸੰਯੁਕਤ ਰਾਸ਼ਟਰ ਦੀ ਏਜੰਸੀ ‘ਅੰਤਰਰਾਸ਼ਟਰੀ ਸ਼ਰਣਾਰਥੀ ਸੰਗਠਨ’ (ਆਈ.ਓ.ਐਮ.) ਦੇ ਪ੍ਰਮੁੱਖ ਨੇ ਇਹ ਕਿਹਾ ਹੈ।
ਆਈ.ਓ.ਐਮ. ਦੇ ਡਾਇਰੈਕਟਰ ਜਨਰਲ ਐਂਟੋਨੀਓ ਵਿਟੋਰਿਨੋ ਨੇ ਕਿਹਾ ਕਿ ਯਾਤਰਾ ਪਾਬੰਦੀਆਂ ਦੇ ਚੱਲਦੇ ਭਵਿੱਖ ਵਿਚ ਪ੍ਰਵਾਸੀਆਂ ਨਾਲ ਬਹੁਤ ਭੇਦਭਾਵ ਹੋਵੇਗਾ। ਵਿਟੋਰਿਨੋ ਨੇ ਕਿਹਾ ਕਿ ਸਿਹਤ ਨਵੀਂ ਸੰਪਤੀ ਹੈ।
File photo
ਉਹਨਾਂ ਨੇ ਕੁਝ ਦੇਸ਼ਾਂ ਦੇ ਪ੍ਰਸਤਾਵਾਂ ਦਾ ਉਦਾਹਰਣ ਦਿਤਾ, ਜਿਸ ਵਿਚ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਤੁਰੰਤ ਵਿਸ਼ੇਸ਼ ਪਾਸਪੋਰਟ ਤੇ ਮੋਬਾਈਲ ਫੋਨ ਐਪ ਦੀ ਵਰਤੋਂ ਸ਼ੁਰੂ ਕਰਨ ਦੀ ਗੱਲ ਕਹੀ ਗਈ ਸੀ। ਉਹਨਾਂ ਨੇ ਵੀਰਵਾਰ ਨੂੰ ਕਿਹਾ ਕਿ ਦੁਨੀਆਂ ਦੇ ਕਈ ਦੇਸ਼ਾਂ ਵਿਚ ਪ੍ਰਵਾਸੀਆਂ ਦੀ ਸਿਹਤ ਦੀ ਜਾਂਚ ਕਰਨ ਦੀ ਵਿਵਸਥਾ ਹੈ ਤੇ ਹੁਣ ਮੇਰਾ ਮੰਨਣਾ ਹੈ ਕਿ ਲਗਾਤਾਰ ਪ੍ਰਵਾਸੀਆਂ ਲਈ ਸਿਹਤ ’ਤੇ ਨਜ਼ਰ ਰੱਖੇ ਜਾਣ ਦੀ ਮੰਗ ਹੋਰ ਵਧੇਗੀ।
ਵਿਟੋਰਿਨੋ ਨੇ ਪੱਤਰਕਾਰਾਂ ਨਾਲ ਵੀਡੀਉ ਕਾਨਫਰੰਸਿੰਗ ਰਾਹੀਂ ਗੱਲ ਕਰਦੇ ਹੋਏ ਕਿਹਾ ਕਿ ਮਹਾਮਾਰੀ ਨੂੰ ਫੈਲਣ ਤੋਂ ਰੋਕਣ ਲਈ ਯਾਤਰਾ ਪਾਬੰਦੀਆਂ ਨੂੰ ਸੀਮਿਤ ਕਰਨ ਦੀ ਕੋਸ਼ਿਸ਼ ਕਰਨ ਨਾਲ ਲੋਕਾਂ ਦੀ ਸਿਹਤ ਪਹਿਲਾਂ ਦੀ ਤੁਲਨਾ ਵਿਚ ਵਧੇਰੇ ਖਤਰੇ ਵਿਚ ਹੈ। ਉਹਨਾਂ ਨੇ ਕਿਹਾ ਕਿ ਪੂਰੀ ਦੁਨੀਆਂ ਵਿਚ ਹਜ਼ਾਰਾਂ ਪ੍ਰਵਾਸੀ ਫਸੇ ਹੋਏ ਹਨ। ਦਖਣ-ਪੂਰਬੀ ਏਸ਼ੀਆ, ਪੂਰਬੀ ਅਫ਼ਰੀਕਾ ਤੇ ਲੈਟਿਨ ਅਮਰੀਕਾ ਵਿਚ ਸਰਹੱਦਾਂ ਬੰਦ ਹਨ ਤੇ ਯਾਤਰਾਵਾਂ ’ਤੇ ਪਾਬੰਦੀ ਹੈ। ਬਹੁਤ ਸਾਰੇ ਲੋਕ ਰਸਤਿਆਂ ਵਿਚ ਹਨ ਤੇ ਉਹਨਾਂ ਵਿਚ ਕੁਝ ਮਹਾਮਾਰੀ ਦੇ ਕਾਰਨ ਘਰਾਂ ਨੂੰ ਪਰਤਣਾ ਚਾਹੁੰਦੇ ਹਨ। (ਪੀਟੀਆਈ)