
ਕਮਾਂਡਰ ਦੇ ਘਰ 'ਚ ਦਾਖਲ ਹੋ ਕੇ ਕੀਤੀ ਭੰਨਤੋੜ
ਇਸਲਾਮਾਬਾਦ - ਇਸਲਾਮਾਬਾਦ ਹਾਈ ਕੋਰਟ ਦੇ ਬਾਹਰ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਗ੍ਰਿਫ਼ਤਾਰੀ ਤੋਂ ਬਾਅਦ ਉਨ੍ਹਾਂ ਦੇ ਸਮਰਥਕ ਸੜਕਾਂ 'ਤੇ ਉਤਰ ਆਏ ਹਨ। ਪਾਕਿਸਤਾਨ ਦੇ ਲਾਹੌਰ, ਪੇਸ਼ਾਵਰ, ਇਸਲਾਮਾਬਾਦ, ਕਰਾਚੀ ਸਮੇਤ ਕਈ ਸ਼ਹਿਰਾਂ 'ਚ ਇਮਰਾਨ ਖ਼ਾਨ ਦੇ ਸਮਰਥਕ ਲਾਠੀਆਂ ਅਤੇ ਡੰਡਿਆਂ ਨਾਲ ਸੜਕਾਂ 'ਤੇ ਨਜ਼ਰ ਆਏ। ਇਮਰਾਨ ਦੇ ਸਮਰਥਕਾਂ ਨੇ ਆਪਣੇ ਨੇਤਾ ਦੀ ਗ੍ਰਿਫ਼ਤਾਰੀ ਦੇ ਵਿਰੋਧ 'ਚ ਪੇਸ਼ਾਵਰ 'ਚ ਸੜਕ ਜਾਮ ਕਰ ਦਿੱਤੀ।
ਇਮਰਾਨ ਖਾਨ ਦੀ ਗ੍ਰਿਫ਼ਤਾਰੀ ਤੋਂ ਬਾਅਦ ਇਸਲਾਮਾਬਾਦ ਵਿਚ ਤਣਾਅ ਹੈ। ਇਸਲਾਮਾਬਾਦ ਪੁਲਿਸ ਨੇ ਸ਼ਹਿਰ ਵਿਚ ਮਾਹੌਲ ਖ਼ਰਾਬ ਹੋਣ ਦੇ ਖਦਸ਼ੇ ਦਰਮਿਆਨ ਕਸ਼ਮੀਰ ਹਾਈਵੇਅ ਤੋਂ ਕਰੀਬ 30 ਪੀਟੀਆਈ ਸਮਰਥਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਖਾਨ ਦੀ ਗ੍ਰਿਫ਼ਤਾਰੀ ਤੋਂ ਬਾਅਦ ਇਸਲਾਮਾਬਾਦ 'ਚ ਧਾਰਾ 144 ਲਾਗੂ ਕਰ ਦਿੱਤੀ ਗਈ ਹੈ।
Straight firing against peaceful protesters in Pindi: #ReleaseImranKhan pic.twitter.com/DsWWihsaGH
— PTI (@PTIofficial) May 9, 2023
ਇਮਰਾਨ ਖਾਨ ਦੀ ਗ੍ਰਿਫ਼ਤਾਰੀ ਦੇ ਕੁਝ ਮਿੰਟਾਂ ਦੇ ਅੰਦਰ ਹੀ ਉਨ੍ਹਾਂ ਦੇ ਸਮਰਥਕ ਲਾਹੌਰ ਦੀਆਂ ਸੜਕਾਂ 'ਤੇ ਇਕੱਠੇ ਹੋ ਗਏ। ਇਮਰਾਨ ਦੇ ਸਮਰਥਕ ਸੜਕਾਂ 'ਤੇ ਲਾਠੀਆਂ ਅਤੇ ਡੰਡੇ ਲੈ ਕੇ ਨਜ਼ਰ ਆਏ। ਇਸ ਦੌਰਾਨ ਉਨ੍ਹਾਂ ਨਾਅਰੇਬਾਜ਼ੀ ਵੀ ਕੀਤੀ। ਇਮਰਾਨ ਖਾਨ ਦੀ ਗ੍ਰਿਫ਼ਤਾਰੀ ਤੋਂ ਬਾਅਦ ਉਨ੍ਹਾਂ ਦੀ ਪਾਰਟੀ ਪੀਟੀਆਈ ਦੇ ਸਮਰਥਕਾਂ ਨੇ ਭੰਨਤੋੜ ਕੀਤੀ ਅਤੇ ਅਗਜ਼ਨੀ ਕੀਤੀ। ਉਨ੍ਹਾਂ ਸੜਕਾਂ ’ਤੇ ਟਾਇਰ ਸਾੜ ਕੇ ਪ੍ਰਦਰਸ਼ਨ ਕੀਤਾ।
پوری قوم کا فوری مطالبہ !!#ReleaseImranKhan pic.twitter.com/By4jte1OvV
— PTI (@PTIofficial) May 9, 2023
ਕਰਾਚੀ 'ਚ ਪ੍ਰਦਰਸ਼ਨ ਕਰ ਰਹੇ ਇਮਰਾਨ ਸਮਰਥਕਾਂ ਦੀ ਪੁਲਿਸ ਨਾਲ ਜ਼ਬਰਦਸਤ ਝੜਪ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਪੂਰੇ ਪਾਕਿਸਤਾਨ ਵਿੱਚ ਇੰਟਰਨੈੱਟ ਸੇਵਾ ਬੰਦ ਕਰ ਦਿੱਤੀ ਗਈ ਹੈ। ਪੂਰੇ ਦੇਸ਼ ਵਿਚ ਤਣਾਅ ਦਾ ਮਾਹੌਲ ਹੈ। ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਕਾਬੂ ਕਰਨ ਲਈ ਕਈ ਸ਼ਹਿਰਾਂ ਵਿਚ ਅੱਥਰੂ ਗੈਸ ਦੇ ਗੋਲੇ ਅਤੇ ਪਾਣੀ ਦੀਆਂ ਤੋਪਾਂ ਦੀ ਵਰਤੋਂ ਕੀਤੀ। ਕਰਾਚੀ ਵਿਚ ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਖਿੰਡਾਉਣ ਲਈ ਅੱਥਰੂ ਗੈਸ ਦੇ ਗੋਲੇ ਛੱਡੇ।
People of Lahore coming out still in huge numbers. Moving from Liberty Towards Lahore cantt for protest! #ReleaseImranKhan pic.twitter.com/PlEzitHDR8
— PTI (@PTIofficial) May 9, 2023
ਇਮਰਾਨ ਦੀ ਭੈਣ ਵੀ ਸੜਕ 'ਤੇ ਆ ਗਈ ਹੈ। ਇਮਰਾਨ ਖਾਨ ਦੀ ਭੈਣ ਵਿਰੋਧ ਕਰ ਰਹੀ ਹੈ। ਉਸ ਦੀ ਭੈਣ ਨੇ ਕਿਹਾ ਹੈ ਕਿ ਇਸ ਤੋਂ ਵੱਡਾ ਅਪਰਾਧ ਨਹੀਂ ਹੋ ਸਕਦਾ। ਜਾਰੀ ਵੀਡੀਓ 'ਚ ਇਮਰਾਨ ਖਾਨ ਨੂੰ ਕੋਰਟ ਰੂਮ ਤੋਂ ਗੱਡੀ ਤੱਕ ਘਸੀਟਦੇ ਦੇਖਿਆ ਜਾ ਸਕਦਾ ਹੈ। ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਪਾਕਿ ਰੇਂਜਰਾਂ ਨੇ ਇਮਰਾਨ ਨੂੰ ਚਾਰੋਂ ਪਾਸਿਓਂ ਕਾਬੂ ਕਰ ਲਿਆ ਸੀ।