Army Jawan Death News: ਜੈਸਲਮੇਰ 'ਚ ਪਾਣੀ ਦੀ ਮੋਟਰ ਨਾਲ ਕਰੰਟ ਲੱਗਣ ਕਾਰਨ ਜਵਾਨ ਦੀ ਮੌਤ
Published : May 9, 2024, 1:40 pm IST
Updated : May 9, 2024, 1:59 pm IST
SHARE ARTICLE
Punjab Army jawan dies of electrocution in Rajasthan
Punjab Army jawan dies of electrocution in Rajasthan

ਤਰਨ ਤਾਰਨ ਦਾ ਰਹਿਣ ਵਾਲਾ ਸੀ ਮ੍ਰਿਤਕ

Army Jawan Death News: ਰਾਜਸਥਾਨ ਦੇ ਜੈਸਲਮੇਰ ਜ਼ਿਲ੍ਹੇ 'ਚ ਫ਼ੌਜ ਦੀ ਛਾਉਣੀ 'ਚ ਕਰੰਟ ਲੱਗਣ ਕਾਰਨ ਇਕ ਜਵਾਨ ਦੀ ਮੌਤ ਹੋ ਗਈ। ਪੁਲਿਸ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿਤੀ। ਪੁਲਿਸ ਅਨੁਸਾਰ ਲਾਂਸ ਹੌਲਦਾਰ ਜਗਰੂਪ ਸਿੰਘ (28) ਦੀ ਪਾਣੀ ਦੀ ਮੋਟਰ ਨਾਲ ਕਰੰਟ ਲੱਗਣ ਨਾਲ ਮੌਤ ਹੋ ਗਈ। ਹਾਦਸੇ ਤੋਂ ਬਾਅਦ ਹੋਰ ਜਵਾਨ ਜਗਰੂਪ ਸਿੰਘ ਨੂੰ ਆਰਮੀ ਹਸਪਤਾਲ ਲੈ ਗਏ, ਜਿਥੇ ਉਸ ਨੂੰ ਮ੍ਰਿਤਕ ਐਲਾਨ ਦਿਤਾ ਗਿਆ।

ਜਵਾਹਰ ਹਸਪਤਾਲ ਵਿਚ ਪੋਸਟਮਾਰਟਮ ਤੋਂ ਬਾਅਦ ਜਵਾਨ ਦੀ ਲਾਸ਼ ਫ਼ੌਜ ਨੂੰ ਸੌਂਪ ਦਿਤੀ ਗਈ। ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਉਨ੍ਹਾਂ ਦੇ ਜੱਦੀ ਸ਼ਹਿਰ ਤਰਨ ਤਾਰਨ, ਪੰਜਾਬ ਲਿਜਾਇਆ ਜਾਵੇਗਾ, ਜਿਥੇ ਉਨ੍ਹਾਂ ਦਾ ਅੰਤਿਮ ਸਸਕਾਰ ਕੀਤਾ ਜਾਵੇਗਾ।

ਪੰਜਾਬ ਦੇ ਤਰਨ ਤਾਰਨ ਦਾ ਰਹਿਣ ਵਾਲਾ ਜਗਰੂਪ ਸਿੰਘ ਭਾਰਤੀ ਫ਼ੌਜ 'ਚ ਲਾਂਸ ਹੌਲਦਾਰ ਸੀ ਅਤੇ ਜੋਧਪੁਰ ਰੋਡ 'ਤੇ ਫੌਜੀ ਛਾਉਣੀ 'ਚ ਰਹਿੰਦਾ ਸੀ। ਉਨ੍ਹਾਂ ਦਸਿਆ ਕਿ ਫ਼ੌਜ ਤੋਂ ਮਿਲੀ ਜਾਣਕਾਰੀ ਮੁਤਾਬਕ ਉਹ ਕੈਂਟ ਦੇ ਪਾਰਕ 'ਚ ਪਾਣੀ ਦੀ ਮੋਟਰ ਦੇ ਨੇੜੇ ਖੜ੍ਹਾ ਸੀ, ਜਿਥੇ ਉਸ ਨੂੰ ਕਰੰਟ ਲੱਗ ਗਿਆ।

(For more Punjabi news apart from Punjab Army jawan dies of electrocution in Rajasthan, stay tuned to Rozana Spokesman)

 

Location: India, Rajasthan, Jodhpur

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement